IMG-LOGO
ਹੋਮ ਪੰਜਾਬ: ਐਸ.ਆਈ.ਆਰ.2026 ਦੌਰਾਨ ਬੀ.ਐਲ.ਓਜ. ਵਲੋਂ ਲਾਮਿਸਾਲ ਸਮਰਪਣ ਭਾਵਨਾ ਨਾਲ ਕੰਮ ਕੀਤਾ...

ਐਸ.ਆਈ.ਆਰ.2026 ਦੌਰਾਨ ਬੀ.ਐਲ.ਓਜ. ਵਲੋਂ ਲਾਮਿਸਾਲ ਸਮਰਪਣ ਭਾਵਨਾ ਨਾਲ ਕੰਮ ਕੀਤਾ ਗਿਆ: ਸੀ.ਈ.ਓ. ਅਨਿੰਦਿਤਾ ਮਿਤਰਾ

Admin User - Aug 06, 2026 07:19 PM
IMG

ਚੰਡੀਗੜ੍ਹ, 6 ਅਗਸਤ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.2026) ਅਧੀਨ ਘਰੋਂ ਘਰੀਂ ਗਣਨਾ ਪ੍ਰੀਕਿਰਿਆ ਸਮਾਪਤ ਹੋਣ ਉਪਰੰਤ 13 ਅਗਸਤ 2026 ਨੂੰ ਡਰਾਫਟ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋਵੇਗੀ ਅਤੇ ਇਸ ਦੇ ਨਾਲ ਹੀ ਦਾਅਵਿਆਂ ਅਤੇ ਇਤਰਾਜਾਂ ਦੇਣ ਦੀ ਪ੍ਰੀਕਿਰਿਆ 13 ਅਗਸਤ 2026 ਨੂੰ ਸ਼ੁਰੂ ਹੋ ਜਾਵੇਗੀ ਜ਼ੋ ਕਿ 12 ਸਤੰਬਰ 2026 ਤੱਕ ਜਾਰੀ ਰਹੇਗੀ, ਜੋ ਕਿ 31 ਦਿਨ ਬਣਦੇ ਹਨ। ਇਹ ਜਾਣਕਾਰੀ ਅੱਜ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ  ਇਥੇ ਦਾਅਵਿਆਂ ਅਤੇ ਇਤਰਾਜਾਂ ਬਾਰੇ ਚੋਣ ਅਮਲੇ ਨੂੰ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਸਾਂਝੀ ਕੀਤੀ। ਇਹ ਟ੍ਰੇਨਿੰਗ ਪ੍ਰੋਗਰਾਮ ਇਲੈਕਟੋਰਲ ਰਜਿਟ੍ਰੇਸਨ ਅਫ਼ਸਰ (ਈ.ਆਰ.ਓ.), ਏ.ਈ.ਆਰ.ਓ.,ਏ.ਈ.ਆਰ.ਓ.-1 ਅਤੇ ਸਹਾਇਕ ਈ.ਆਰ.ਓ. ਲਈ ਕੀਤਾ ਗਿਆ ਸੀ।

ਆਪਣੇ ਸੰਬੋਧਨ ਵਿਚ ਉਨ੍ਹਾਂ ਘਰੋਂ ਘਰੀਂ ਗਣਨਾ ਪ੍ਰੀਕਿਰਿਆ ਦੌਰਾਨ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ) ਵਲੋਂ ਨਿਭਾਈ ਗਈ ਭੂਮਿਕਾ  ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਫਰੰਟ ਲਾਈਨ ਵਰਕਰਾਂ ਦੀ ਸਮਰਪਣ ਭਾਵਨਾ ਵਾਲੇ ਕਾਰਜ਼ ਕਾਰਨ ਹੀ ਸਮਾਂ ਰਹਿੰਦਿਆਂ ਪੰਜਾਬ ਰਾਜ ਵਿੱਚ 100 ਫ਼ੀਸਦ ਡਿਜੀਟਾਈਜੇਸ਼ਨ ਮੁਕੰਮਲ ਹੋ ਸਕਿਆ ਅਤੇ ਨਾਲ ਹੀ ਏ.ਐਸ.ਡੀ.ਡੀ. ਲਿਸਟਾਂ ਵਿਚ ਬਹੁਤ ਘੱਟ ਲੋਕ ਪਏ ਹਨ ਜਿਸ ਕਾਰਨ ਬਹੁਤ ਸੀਮਤ ਗਿਣਤੀ ਵਿਚ ਨੋਟਿਸ ਜਾਰੀ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮੁੱਚੀ ਪ੍ਰਕਿਰਿਆ ਦਾ ਉਦੇਸ਼ ਯੋਗ ਵਿਅਕਤੀ ਨੂੰ ਵੋਟਰ ਸੂਚੀ ਵਿਚ ਸ਼ਾਮਿਲ ਕਰਨਾ ਹੈ ਅਤੇ ਅਯੋਗ ਵੋਟਰ ਨੂੰ ਸੂਚੀਆਂ ਵਿਚੋਂ ਬਾਹਰ ਕੱਢਣਾ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੋਟਿਸ ਪੀਰੀਅਡ ਦੌਰਾਨ ਸੂਬੇ ਦੇ ਨਾਗਰਿਕਾਂ ਨੂੰ ਸੁਵਿਧਾਜਨਕ ਮਾਹੌਲ ਮੁੱਹਈਆ ਕਰਵਾਉਣ ਸਾਡਾ ਸਾਰਿਆਂ ਮੁੱਢਲਾ ਫਰਜ਼ ਹੈ ਤਾਂ ਜ਼ੋ ਨਾਗਰਿਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਆਵੇ।

ਸ੍ਰੀਮਤੀ ਮਿਤਰਾ ਨੇ ਕਿਹਾ ਕਿ ਜਿਵੇਂ ਐਸ.ਆਈ.ਆਰ. 2026 ਦੇ ਪਹਿਲੇ ਪੜਾਅ ਦੌਰਾਨ ਵੱਡ ਆਕਾਰੀ ਕੰਮ ਨੂੰ ਬਿਨ੍ਹਾਂ ਕਿਸੇ ਊਣਤਾਈਆਂ ਦੇ ਨੇਪਰੇ ਚਾੜ੍ਹਿਆ ਹੈ ਉਸੇ ਤਰ੍ਹਾਂ ਹੁਣ ਦਾਅਵਿਆਂ ਅਤੇ ਇਤਰਾਜਾਂ ਦੇ ਸਮੇਂ ਦੌਰਾਨ ਵੀ ਇਸ ਗੱਲ ਦਾ ਪੂਰਾ ਖਿਆਲ ਰੱਖਣਾ ਹੈ।


ਉਨ੍ਹਾਂ ਕਿਹਾ ਕਿ ਐਸ. ਆਈ. ਆਰ. 2026 ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਦੀਆਂ ਰਾਜਨੀਤਕ ਪਾਰਟੀਆਂ ਅਤੇ ਮੀਡੀਆ ਵਲੋਂ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਸਨ । ਉਨ੍ਹਾਂ ਕਿਹਾ ਕਿ ਚੋਣ ਅਮਲੇ ਦੇ ਪਾਰਦਰਸ਼ੀ ਅਤੇ ਜਵਾਬਦੇਹ ਕਾਰਜ਼ ਪ੍ਰਣਾਲੀ ਕਾਰਨ ਘਰੋਂ ਘਰੀਂ ਗਣਨਾ ਸ਼ੁਰੁ ਹੋਣ ਦੇ ਕੁਝ ਹੀ ਦਿਨਾਂ ਵਿਚ ਰਾਜਨੀਤਕ ਪਾਰਟੀਆਂ ਅਤੇ ਮੀਡੀਆ ਦੇ ਸਾਰੇ ਸ਼ੰਕੇ ਦੂਰ ਹੋ ਗਏ।


ਸ਼੍ਰੀਮਤੀ ਮਿਤਰਾ ਨੇ ਦੱਸਿਆ ਕਿ ਨੋਟਿਸ ਪੀਰੀਅਡ, ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ 13 ਅਗਸਤ 2026 ਤੋਂ 8 ਅਕਤੂਬਰ 2026 ਦੌਰਾਨ ਕੀਤਾ ਜਾਵੇਗਾ ਜ਼ੋ ਕਿ ਕੁਲ 57 ਦਿਨ ਬਣਦੇ ਹਨ। ਇਸ ਉਪਰੰਤ 12 ਅਕਤੂਬਰ 2026 ਨੂੰ ਫਾਈਨਲ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋ ਜਾਵੇਗੀ।


ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਡ੍ਰਾਫਟ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਉਪਰੰਤ ਆਪਣੇ ਨਾਲ ਸਬੰਧਤ ਜਾਣਕਾਰੀ ਨੂੰ ਜਲਦ ਤੋਂ ਜਲਦ ਜਾਂਚ ਲੈਣ ਤਾਂ ਜ਼ੋ ਸਮਾਂ ਰਹਿੰਦਿਆਂ ਇਤਰਾਜ਼ ਅਤੇ ਦਾਅਵੇ ਪੇਸ਼ ਕੀਤੇ ਜਾ ਸਕਣ। ਉਨ੍ਹਾਂ ਸਪਸ਼ਟ ਕੀਤਾ ਕਿ 12 ਸਤੰਬਰ 2026 ਤੋਂ ਬਾਅਦ ਕਿਸੇ ਵੀ ਕਿਸਮ ਦਾ ਇਤਰਾਜ਼ ਅਤੇ ਦਾਅਵਾ ਸਵੀਕਾਰ ਨਹੀਂ ਕੀਤਾ ਜਾਵੇਗਾ।

ਟ੍ਰੇਨਿੰਗ ਪ੍ਰੋਗਰਾਮ ਦੌਰਾਨ ਅਧਿਕਾਰੀਆਂ ਨੂੰ  ਇਤਰਾਜ਼ ਅਤੇ ਦਾਅਵਾ ਦੇ ਕਾਲ, ਨੋਟਿਸ ਪੀਰੀਅਡ, ਇਤਰਾਜ਼ ਅਤੇ ਦਾਅਵਿਆਂ ਦੇ ਨਿਪਟਾਰੇ ਦੇ ਕਾਲ ਨਾਲ ਸਬੰਧਤ ਸਾਰੀਆਂ ਪ੍ਰੀਕਿਰਿਆਵਾਂ ਬਾਰੇ ਬਹੁਤ ਬਾਰੀਕੀ ਨਾਲ ਜਾਣੂ ਕਰਵਾਇਆ ਗਿਆ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.