IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ ਸ਼ਰਾਬੀ PCR ਮੁਲਾਜ਼ਮ ਨੇ ਰੇਲ ਪਟੜੀਆਂ 'ਤੇ ਚਾੜ੍ਹੀ...

ਅੰਮ੍ਰਿਤਸਰ 'ਚ ਸ਼ਰਾਬੀ PCR ਮੁਲਾਜ਼ਮ ਨੇ ਰੇਲ ਪਟੜੀਆਂ 'ਤੇ ਚਾੜ੍ਹੀ ਸਰਕਾਰੀ ਗੱਡੀ: ਟਲਿਆ ਵੱਡਾ ਰੇਲ ਹਾਦਸਾ; 'ਥੋੜ੍ਹੀ ਪੀਤੀ ਹੈ' ਕਹਿਣ ਦੀ ਵੀਡੀਓ ਵਾਇਰਲ, ਵਿਭਾਗੀ ਜਾਂਚ...

Admin User - Aug 05, 2026 01:06 PM
IMG

ਗੁਰੂ ਨਗਰੀ ਅੰਮ੍ਰਿਤਸਰ ਦੇ ਭਗਤਾਂ ਵਾਲਾ ਫਾਟਕ ਨੇੜੇ ਪੁਲਿਸ ਪ੍ਰਸ਼ਾਸਨ ਨੂੰ ਸ਼ਰਮਸਾਰ ਕਰਨ ਵਾਲੀ ਲਾਪਰਵਾਹੀ ਦੀ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇੱਥੇ ਡਿਊਟੀ 'ਤੇ ਤੈਨਾਤ ਇੱਕ ਪੀ.ਸੀ.ਆਰ. (PCR) ਪੁਲਿਸ ਮੁਲਾਜ਼ਮ ਨੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਬੇਕਾਬੂ ਹੋਈ ਆਪਣੀ ਗੱਡੀ ਸਿੱਧੀ ਰੇਲਵੇ ਦੀਆਂ ਪਟੜੀਆਂ 'ਤੇ ਚਾੜ੍ਹ ਦਿੱਤੀ। ਖ਼ੁਸ਼ਕਿਸਮਤੀ ਨਾਲ ਉਸ ਸਮੇਂ ਕੋਈ ਟ੍ਰੇਨ ਨਹੀਂ ਆ ਰਹੀ ਸੀ, ਜਿਸ ਕਾਰਨ ਇੱਕ ਭਿਆਨਕ ਰੇਲ ਹਾਦਸਾ ਟਲ ਗਿਆ।


ਮੌਕੇ 'ਤੇ ਮੌਜੂਦ ਰਾਹਗੀਰਾਂ ਅਤੇ ਸਥਾਨਕ ਲੋਕਾਂ ਅਨੁਸਾਰ ਮੁਲਾਜ਼ਮ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਸ ਤੋਂ ਠੀਕ ਤਰ੍ਹਾਂ ਪੈਰ ਵੀ ਨਹੀਂ ਧਰੇ ਜਾ ਰਹੇ ਸਨ। ਗੱਡੀ ਰੇਲਵੇ ਲਾਈਨਾਂ 'ਤੇ ਫਸਣ ਤੋਂ ਬਾਅਦ ਮੌਕੇ 'ਤੇ ਭਾਰੀ ਭੀੜ ਇਕੱਠੀ ਹੋ ਗਈ।


  • "ਅੱਜ ਥੋੜ੍ਹੀ ਹੀ ਪੀਤੀ ਹੈ": ਵਾਇਰਲ ਹੋ ਰਹੀ ਵੀਡੀਓ 'ਚ ਜਦੋਂ ਲੋਕਾਂ ਨੇ ਮੁਲਾਜ਼ਮ ਨੂੰ ਪੁੱਛਿਆ ਕਿ 'ਅੱਜ ਕਿੰਨੀ ਪੀਤੀ ਹੈ?', ਤਾਂ ਉਸ ਨੇ ਬੜੇ ਬੇਫ਼ਿਕਰ ਅੰਦਾਜ਼ 'ਚ ਜਵਾਬ ਦਿੱਤਾ ਕਿ 'ਅੱਜ ਥੋੜ੍ਹੀ ਹੀ ਪੀਤੀ ਹੈ'। ਲੋਕਾਂ ਨੇ ਤਨਜ਼ ਕੱਸਦਿਆਂ ਪੁੱਛਿਆ, 'ਕੀ ਗੱਡੀ ਰੇਲ ਪਟੜੀ ਰਾਹੀਂ ਤਰਨਤਾਰਨ ਲੈ ਕੇ ਜਾਣੀ ਹੈ?'


  • ਲੋਕਾਂ ਨੇ ਧੱਕਾ ਮਾਰ ਕੇ ਕੱਢੀ ਗੱਡੀ: ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਖ਼ੁਦ ਮਦਦ ਕਰਕੇ ਪੋਲਿਸ ਦੀ ਗੱਡੀ ਨੂੰ ਰੇਲ ਪਟੜੀਆਂ ਤੋਂ ਬਾਹਰ ਕੱਢਿਆ ਅਤੇ ਹਾਦਸਾ ਹੋਣੋਂ ਬਚਾਇਆ।


ਘਟਨਾ ਦੀ ਸੂਚਨਾ ਮਿਲਦੇ ਹੀ ਅੰਨਗੜ੍ਹ ਚੌਂਕੀ ਦੇ ਇੰਚਾਰਜ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਸਥਿਤੀ ਨੂੰ ਸੰਭਾਲਦਿਆਂ ਨਸ਼ੇੜੀ ਪੁਲਿਸ ਮੁਲਾਜ਼ਮ ਨੂੰ ਹਿਰਾਸਤ 'ਚ ਲਿਆ ਅਤੇ ਕਾਰਵਾਈ ਲਈ ਨਾਲ ਲੈ ਗਏ।ਸਥਾਨਕ ਨਿਵਾਸੀਆਂ ਅਤੇ ਆਮ ਲੋਕਾਂ ਨੇ ਖ਼ਾਕੀ ਨੂੰ ਦਾਗ਼ਦਾਰ ਕਰਨ ਵਾਲੇ ਇਸ ਮੁਲਾਜ਼ਮ ਖ਼ਿਲਾਫ਼ ਤੁਰੰਤ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.