IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ ਜਾਇਦਾਦ ਦੇ ਲਾਲਚ 'ਚ ਭਰਾ ਬਣਿਆ ਜੱਲਾਦ: ਸਕੀ...

ਅੰਮ੍ਰਿਤਸਰ 'ਚ ਜਾਇਦਾਦ ਦੇ ਲਾਲਚ 'ਚ ਭਰਾ ਬਣਿਆ ਜੱਲਾਦ: ਸਕੀ ਭੈਣ 'ਤੇ ਲੋਹੇ ਦੀ ਰਾਡ ਨਾਲ ਕੀਤਾ ਤਾਬੜਤੋੜ ਹਮਲਾ, ਲੱਤ ਤੋੜੀ; ਪਿਤਾ ਦੇ ਸਾਹਮਣੇ ਹੋਈ...

Admin User - Aug 05, 2026 11:13 AM
IMG

ਪਵਿੱਤਰ ਨਗਰੀ ਅੰਮ੍ਰਿਤਸਰ ਦੇ ਛੇਹਰਟਾ (ਖੰਡਵਾਲਾ) ਇਲਾਕੇ ਸਥਿਤ ਨਿਊ ਮਾਡਲ ਟਾਊਨ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਕਲਯੁਗੀ ਭਰਾ ਨੇ ਆਪਣੇ ਪਿਤਾ ਦੀ ਮੌਜੂਦਗੀ 'ਚ ਆਪਣੀ ਹੀ ਸਕੀ ਭੈਣ 'ਤੇ ਲੋਹੇ ਦੀ ਰਾਡ ਨਾਲ ਬੇਰਹਮੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਹ ਖੂਨੀ ਖੇਡ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਉੱਠੀ।


ਸੀਸੀਟੀਵੀ ਫੁਟੇਜ ਅਨੁਸਾਰ, ਪੀੜਤਾ ਨਵਦੀਪ ਕੌਰ ਜਿਵੇਂ ਹੀ ਘਰੋਂ ਬਾਹਰ ਨਿਕਲੀ, ਉੱਥੇ ਇੱਕ ਕਾਰ ਆ ਕੇ ਰੁਕੀ। ਕਾਰ 'ਚੋਂ ਉੱਤਰਦਿਆਂ ਹੀ ਉਸ ਦੇ ਛੋਟੇ ਭਰਾ ਨੇ ਬਿਨਾਂ ਕੁਝ ਬੋਲੇ ਲੋਹੇ ਦੀ ਰਾਡ ਨਾਲ ਉਸ 'ਤੇ ਹਮਲਾ ਕਰ ਦਿੱਤਾ।


  • ਚੀਕਾਂ ਮਾਰਦੀ ਰਹੀ ਭੈਣ: ਲੜਕੀ ਦਰਦ ਨਾਲ ਤੜਫਦੀ ਹੋਈ ਬਚਾਅ ਲਈ ਚੀਕਦੀ ਰਹੀ, ਪਰ ਮੁਲਜ਼ਮ ਲਗਾਤਾਰ ਉਸ ਦੀਆਂ ਲੱਤਾਂ ਅਤੇ ਹੱਥਾਂ 'ਤੇ ਵਾਰ ਕਰਦਾ ਰਿਹਾ।


  • ਤਮਾਸ਼ਬੀਨ ਬਣਿਆ ਰਿਹਾ ਪਿਤਾ: ਇਸ ਖੂਨੀ ਵਾਰਦਾਤ ਸਮੇਂ ਮੌਕੇ 'ਤੇ ਮੌਜੂਦ ਪਿਤਾ ਨੇ ਆਪਣੇ ਪੁੱਤਰ ਨੂੰ ਰੋਕਣ ਦੀ ਰੱਤੀ ਭਰ ਵੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਲੜਕੀ ਦੀ ਭਾਬੀ ਘਰੋਂ ਬਾਹਰ ਆਈ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।


ਪੀੜਤਾ ਦੇ ਵੱਡੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਛੋਟੀ ਭੈਣ ਨਵਦੀਪ ਕੌਰ, ਜੋ ਮੁੰਬਈ 'ਚ ਰਹਿੰਦੀ ਹੈ, ਪਰਿਵਾਰ ਨੂੰ ਮਿਲਣ ਆਈ ਸੀ। ਛੋਟੇ ਭਰਾ ਨੂੰ ਰੰਜਿਸ਼ ਸੀ ਕਿ ਉਹ ਇੱਥੇ ਕਿਉਂ ਆਈ। ਜਦੋਂ ਉਹ ਆਪਣੇ ਸਹੁਰੇ ਘਰ ਜਾਣ ਲੱਗੀ ਤਾਂ ਰਸਤੇ 'ਚ ਉਸ 'ਤੇ ਇਹ ਹਮਲਾ ਕੀਤਾ ਗਿਆ।


ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ: ਹਮਲੇ 'ਚ ਨਵਦੀਪ ਦੀਆਂ ਦੋਵੇਂ ਲੱਤਾਂ ਦੋ ਥਾਵਾਂ ਤੋਂ ਫ੍ਰੈਕਚਰ ਹੋ ਗਈਆਂ ਹਨ। ਉਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਆਪਰੇਸ਼ਨ ਚੱਲ ਰਿਹਾ ਹੈ।


ਮਨਦੀਪ ਅਨੁਸਾਰ, ਛੋਟਾ ਭਰਾ ਸਾਰੀ ਜਾਇਦਾਦ ਆਪਣੇ ਨਾਮ ਕਰਵਾਉਣਾ ਚਾਹੁੰਦਾ ਹੈ। ਇਸੇ ਲਾਲਚ 'ਚ ਉਹ ਪਹਿਲਾਂ ਵੀ ਕਿਰਪਾਨ ਨਾਲ ਹਮਲਾ ਕਰ ਚੁੱਕਾ ਹੈ ਅਤੇ ਪਿਛਲੇ 20 ਦਿਨਾਂ ਤੋਂ ਸ਼ਰਾਬ ਦੇ ਨਸ਼ੇ 'ਚ ਝਗੜਾ ਕਰ ਰਿਹਾ ਸੀ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.