ਤਾਜਾ ਖਬਰਾਂ
ਚੰਡੀਗੜ੍ਹ : ਆਜ਼ਾਦੀ ਦਿਵਸ (15 ਅਗਸਤ) ਤੋਂ ਠੀਕ ਪਹਿਲਾਂ, ਲੁਧਿਆਣਾ ਵਿੱਚ ਇੱਕ ਈਮੇਲ ਆਈ ਹੈ ਜਿਸ ਵਿੱਚ ਪੰਜਾਬ 'ਚ ਦਹਿਸ਼ਤ ਫੈਲਾਉਣ ਦੀ ਧਮਕੀ ਦਿੱਤੀ ਗਈ ਹੈ। ਲੁਧਿਆਣਾ ਜ਼ਿਲ੍ਹਾ ਅਦਾਲਤ, ਚੰਡੀਗੜ੍ਹ ਪ੍ਰਸ਼ਾਸਨ ਅਤੇ ਈ-ਕੋਰਟ ਸਿਸਟਮ ਨਾਲ ਜੁੜੇ ਈਮੇਲ ਪਤਿਆਂ ਨੂੰ ਇੱਕ ਧਮਕੀ ਭਰਿਆ ਈਮੇਲ ਮਿਲਿਆ ਹੈ। ਈਮੇਲ ਵਿੱਚ ਸਿੱਧੇ ਤੌਰ 'ਤੇ 15 ਅਗਸਤ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਇਹ ਈਮੇਲ, ਸੋਮਵਾਰ, 3 ਅਗਸਤ ਨੂੰ ਸਵੇਰੇ 8:57 ਵਜੇ [email protected] ਆਈਡੀ ਤੋਂ ਭੇਜੀ ਗਈ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਖਾਲਿਸ/ਤਾਨ ਨੈਸ਼ਨਲ ਆਰਮੀ (ਕੇਐਨਏ) ਅਤੇ ਬੱਬਰ ਖਾਲਸਾ (ਪਰਮਾਰ-ਕੈਨੇਡਾ ਧੜੇ) ਨੇ ਪੰਜਾਬ ਵਿੱਚ ਇੱਕ ਸਾਂਝੇ "ਹਥਿਆਰਬੰਦ ਸੰਘਰਸ਼" ਦਾ ਐਲਾਨ ਕੀਤਾ ਹੈ।
Get all latest content delivered to your email a few times a month.