IMG-LOGO
ਹੋਮ ਰਾਸ਼ਟਰੀ, ਵਿਓਪਾਰ, ਸਰਾਫ਼ਾ ਬਾਜ਼ਾਰ 'ਚ ਉਛਾਲ: ਹਫ਼ਤੇ ਦੌਰਾਨ ਸੋਨਾ ₹1,800 ਤੇ ਚਾਂਦੀ...

ਸਰਾਫ਼ਾ ਬਾਜ਼ਾਰ 'ਚ ਉਛਾਲ: ਹਫ਼ਤੇ ਦੌਰਾਨ ਸੋਨਾ ₹1,800 ਤੇ ਚਾਂਦੀ ₹10,000 ਹੋਈ ਮਹਿੰਗੀ; ਜਾਣੋ ਆਪਣੇ ਸ਼ਹਿਰ 'ਚ ਤਾਜ਼ਾ ਭਾਅ

Admin User - Jul 26, 2026 12:35 PM
IMG

ਜੇਕਰ ਤੁਸੀਂ ਗਹਿਣੇ ਖਰੀਦਣ ਜਾਂ ਕੀਮਤੀ ਧਾਤਾਂ 'ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਬਾਜ਼ਾਰ ਦੀ ਚਾਲ 'ਤੇ ਨਜ਼ਰ ਮਾਰਨੀ ਬੇਹੱਦ ਜ਼ਰੂਰੀ ਹੈ। ਪਿਛਲੇ ਹਫ਼ਤੇ ਕਾਰੋਬਾਰ ਦੌਰਾਨ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। 24-ਕੈਰੇਟ ਸੋਨੇ ਦੇ ਭਾਅ 'ਚ ਪ੍ਰਤੀ 10 ਗ੍ਰਾਮ ਲਗਭਗ 1,800 ਰੁਪਏ ਅਤੇ 22-ਕੈਰੇਟ ਸੋਨੇ 'ਚ 1,650 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਉਦਯੋਗਿਕ ਮੰਗ ਵਧਣ ਕਾਰਨ ਚਾਂਦੀ ਵੀ ਹਫ਼ਤੇ ਦੌਰਾਨ ਪ੍ਰਤੀ ਕਿਲੋਗ੍ਰਾਮ 10,000 ਰੁਪਏ ਤੱਕ ਮਹਿੰਗੀ ਹੋ ਗਈ ਹੈ।


26 ਜੁਲਾਈ ਦੇ ਤਾਜ਼ਾ ਅੰਕੜਿਆਂ ਅਨੁਸਾਰ ਵੱਖ-ਵੱਖ ਮਹਾਨਗਰਾਂ 'ਚ ਕੀਮਤੀ ਧਾਤਾਂ ਦੀਆਂ ਦਰਾਂ ਇਸ ਪ੍ਰਕਾਰ ਰਹੀਆਂ:


  • ਰਾਜਧਾਨੀ ਦਿੱਲੀ: 24-ਕੈਰੇਟ ਸੋਨਾ ₹1,45,080 ਪ੍ਰਤੀ 10 ਗ੍ਰਾਮ ਅਤੇ 22-ਕੈਰੇਟ ਸੋਨਾ ₹1,33,000 'ਤੇ ਵਿਕ ਰਿਹਾ ਹੈ। ਹਾਲਾਂਕਿ ਸ਼ੁੱਕਰਵਾਰ ਨੂੰ 99.9% ਸ਼ੁੱਧ ਸੋਨੇ 'ਚ ₹2,000 ਦੀ ਥੋੜ੍ਹੀ ਨਰਮੀ ਆਈ, ਪਰ ਹਫ਼ਤਾਵਾਰੀ ਆਧਾਰ 'ਚ ਇਹ ਅਜੇ ਵੀ ਲਾਭ 'ਚ ਹੈ।


  • ਮੁੰਬਈ, ਪੁਣੇ, ਬੰਗਲੁਰੂ ਤੇ ਕੋਲਕਾਤਾ: ਮੁੰਬਈ 'ਚ 24-ਕੈਰੇਟ ਸੋਨਾ ₹1,44,930 ਅਤੇ 22-ਕੈਰੇਟ ₹1,32,850 ਪ੍ਰਤੀ 10 ਗ੍ਰਾਮ ਰਿਹਾ। ਬਾਕੀ ਸ਼ਹਿਰਾਂ 'ਚ ਵੀ ਦਰਾਂ ਲਗਭਗ ਮੁੰਬਈ ਦੇ ਸਮਾਨ ਦਰਜ ਕੀਤੀਆਂ ਗਈਆਂ।


  • ਚੇਨਈ: 24-ਕੈਰੇਟ ਸੋਨਾ ₹1,45,090 ਅਤੇ 22-ਕੈਰੇਟ ਸੋਨਾ ₹1,33,000 ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।


  • ਚਾਂਦੀ ਦੀ ਸਥਿਤੀ: ਦੇਸ਼ 'ਚ ਚਾਂਦੀ ਦਾ ਭਾਅ ₹2,40,000 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਹਾਲਾਂਕਿ ਇੰਦੌਰ ਸਰਾਫ਼ਾ ਬਾਜ਼ਾਰ 'ਚ 25 ਜੁਲਾਈ ਨੂੰ ₹500 ਦੀ ਮਾਮੂਲੀ ਗਿਰਾਵਟ ਨਾਲ ਔਸਤ ਰੇਟ ₹2,22,500 'ਤੇ ਟਿਕਿਆ।


ਗਲੋਬਲ ਮਾਰਕਿਟ 'ਚ ਵੀ ਤੇਜ਼ੀ ਦਾ ਰੁਖ਼ ਬਰਕਰਾਰ ਹੈ, ਜਿੱਥੇ ਸਪਾਟ ਗੋਲਡ $4,052.78 ਪ੍ਰਤੀ ਔਂਸ ਅਤੇ ਸਪਾਟ ਚਾਂਦੀ $58.11 ਪ੍ਰਤੀ ਔਂਸ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ।


ਬਾਜ਼ਾਰ ਮਾਹਰਾਂ ਅਨੁਸਾਰ, ਭਾਰਤ 'ਚ ਸੋਨੇ-ਚਾਂਦੀ ਦੀਆਂ ਕੀਮਤਾਂ ਸਿਰਫ਼ ਸਥਾਨਕ ਮੰਗ 'ਤੇ ਨਿਰਭਰ ਨਹੀਂ ਕਰਦੀਆਂ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਮਾਲ ਦੀ ਲਾਗਤ, ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਸਥਿਤੀ, ਕੇਂਦਰੀ ਬੈਂਕਾਂ ਦੀਆਂ ਵਿਆਜ ਦਰਾਂ ਅਤੇ ਗਲੋਬਲ ਆਰਥਿਕ ਹਾਲਾਤ ਵਰਗੇ ਕਈ ਪਹਿਲੂ ਇਨ੍ਹਾਂ ਦਰਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਕੋਈ ਵੀ ਖਰੀਦਦਾਰੀ ਜਾਂ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਸਥਾਨਕ ਬਾਜ਼ਾਰ ਦੇ ਤਾਜ਼ਾ ਰੇਟਾਂ ਦੀ ਜਾਂਚ ਕਰਨਾ ਲਾਹੇਵੰਦ ਰਹੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.