IMG-LOGO
ਹੋਮ ਰਾਸ਼ਟਰੀ: ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ: ਸ਼ਨੀਵਾਰ ਨੂੰ...

ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ: ਸ਼ਨੀਵਾਰ ਨੂੰ ਦਰਾਂ ਰਹੀਆਂ ਸਥਿਰ; ਕੌਮਾਂਤਰੀ ਤਣਾਅ ਕਾਰਨ ਸਪਲਾਈ ਦੇ ਨਿਯਮ ਹੋਏ ਸਖ਼ਤ

Admin User - Jul 25, 2026 10:22 AM
IMG

ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਾਂਗ ਅੱਜ ਸ਼ਨੀਵਾਰ ਨੂੰ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਐਲਪੀਜੀ (LPG) ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਘਰੇਲੂ ਅਤੇ ਵਪਾਰਕ ਦੋਵਾਂ ਸ਼੍ਰੇਣੀਆਂ ਦੇ ਗੈਸ ਸਿਲੰਡਰ ਪੁਰਾਣੀਆਂ ਦਰਾਂ 'ਤੇ ਹੀ ਮਿਲਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜੂਨ 'ਚ ਘਰੇਲੂ ਸਿਲੰਡਰ 'ਤੇ 29 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਦਕਿ ਮਾਰਚ 'ਚ 60 ਰੁਪਏ ਵਧਾਏ ਗਏ ਸਨ। ਆਲਮੀ ਹਾਲਾਤਾਂ ਕਾਰਨ ਹੋਈਆਂ ਹਾਲੀਆ ਵਾਧਿਆਂ ਤੋਂ ਬਾਅਦ ਕਈ ਸ਼ਹਿਰਾਂ 'ਚ ਘਰੇਲੂ ਗੈਸ ਦੀ ਕੀਮਤ 1000 ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।


ਦੇਸ਼ ਦੇ ਵੱਖ-ਵੱਖ ਮਹਾਨਗਰਾਂ ਵਿੱਚ 14.2 ਕਿਲੋ ਵਾਲੇ ਘਰੇਲੂ ਸਿਲੰਡਰ ਦੀਆਂ ਦਰਾਂ ਇਸ ਪ੍ਰਕਾਰ ਹਨ:


ਨਵੀਂ ਦਿੱਲੀ: ₹942.00


ਮੁੰਬਈ: ₹941.50


ਨੋਇਡਾ: ₹939.50


ਬੈਂਗਲੁਰੂ: ₹915.50


ਚੇਨਈ: ₹957.50


ਕੋਲਕਾਤਾ: ₹968.00


ਹਾਲਾਂਕਿ ਸ਼ਨੀਵਾਰ ਨੂੰ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਫੇਰਬਦਲ ਨਹੀਂ ਹੋਇਆ, ਪਰ ਆਲਮੀ ਤਣਾਅ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਦੀਆਂ ਦਰਾਂ ਕਈ ਵਾਰ ਵਧਾਏ ਜਾਣ ਕਰਕੇ ਅਸਮਾਨੀਂ ਪਹੁੰਚ ਚੁੱਕੀਆਂ ਹਨ।


ਮੁੱਖ ਸ਼ਹਿਰਾਂ 'ਚ ਵਪਾਰਕ ਸਿਲੰਡਰ ਦੀਆਂ ਦਰਾਂ:


ਪਟਨਾ: ₹3,400.00


ਹੈਦਰਾਬਾਦ: ₹3,367.00


ਭੁਵਨੇਸ਼ਵਰ: ₹3,290.00


ਚੇਨਈ: ₹3,283.00


ਕੋਲਕਾਤਾ: ₹3,255.50


ਲਖਨਊ: ₹3,236.00


ਬੰਗਲੁਰੂ: ₹3,198.00


ਤਿਰੂਵਨੰਤਪੁਰਮ: ₹3,152.00


ਜੈਪੁਰ: ₹3,141.00


ਚੰਡੀਗੜ੍ਹ: ₹3,136.00


ਗੁਰੂਗ੍ਰਾਮ: ₹3,130.00


ਨਵੀਂ ਦਿੱਲੀ ਅਤੇ ਨੋਇਡਾ: ₹3,113.50


ਮੁੰਬਈ: ₹3,067.50


ਭਾਰਤ ਆਪਣੀ ਐਲਪੀਜੀ ਦੀ ਕੁੱਲ ਖਪਤ ਦਾ ਲਗਭਗ 90 ਫ਼ੀਸਦੀ ਹਿੱਸਾ ਦੂਜੇ ਦੇਸ਼ਾਂ ਤੋਂ ਆਯਾਤ ਕਰਦਾ ਹੈ। ਵਿਸ਼ਵ ਪੱਧਰ 'ਤੇ ਚੱਲ ਰਹੇ ਯੁੱਧ ਅਤੇ ਹਾਲਾਤਾਂ ਕਾਰਨ ਸਪਲਾਈ ਲੜੀ ਪ੍ਰਭਾਵਿਤ ਹੋਈ ਹੈ। ਕਿਸੇ ਇੱਕ ਮੁਲਕ 'ਤੇ ਨਿਰਭਰਤਾ ਘਟਾਉਣ ਲਈ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਤੋਂ ਗੈਸ ਮੰਗਵਾਈ ਜਾ ਰਹੀ ਹੈ ਅਤੇ ਘਰੇਲੂ ਉਤਪਾਦਨ ਨੂੰ ਵੀ ਵਧਾਇਆ ਗਿਆ ਹੈ।


ਦੇਸ਼ ਵਿੱਚ ਗੈਸ ਦੀ ਨਿਰੰਤਰ ਸਪਲਾਈ ਬਣਾਏ ਰੱਖਣ ਅਤੇ ਕਾਲਾਬਾਜ਼ਾਰੀ ਰੋਕਣ ਲਈ ਕੇਂਦਰ ਸਰਕਾਰ ਨੇ ਬੁਕਿੰਗ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ:


ਬੁਕਿੰਗ ਦਾ ਸਮਾਂ: ਪੇਂਡੂ ਖੇਤਰਾਂ ਵਿੱਚ 25 ਦਿਨ ਅਤੇ ਸ਼ਹਿਰੀ ਖੇਤਰਾਂ ਵਿੱਚ 45 ਦਿਨਾਂ ਤੋਂ ਪਹਿਲਾਂ ਦੂਜਾ ਸਿਲੰਡਰ ਬੁੱਕ ਨਹੀਂ ਕੀਤਾ ਜਾ ਸਕਦਾ।


OTP ਪ੍ਰਣਾਲੀ: ਗੈਸ ਸਿਲੰਡਰ ਦੀ ਡਿਲੀਵਰੀ ਹੁਣ ਪੂਰੀ ਤਰ੍ਹਾਂ 'ਓਟੀਪੀ' (OTP) ਅਧਾਰਤ ਕਰ ਦਿੱਤੀ ਗਈ ਹੈ, ਤਾਂ ਜੋ ਸਹੀ ਖਪਤਕਾਰ ਤੱਕ ਸਪਲਾਈ ਯਕੀਨੀ ਬਣਾਈ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.