IMG-LOGO
ਹੋਮ ਰਾਸ਼ਟਰੀ: ਦਿੱਲੀ 'ਚ ਵਿਦਿਆਰਥੀਆਂ 'ਤੇ ਲਾਠੀਚਾਰਜ 'ਤੇ ਭੜਕੇ ਅਰਿਜੀਤ ਸਿੰਘ: 'X'...

ਦਿੱਲੀ 'ਚ ਵਿਦਿਆਰਥੀਆਂ 'ਤੇ ਲਾਠੀਚਾਰਜ 'ਤੇ ਭੜਕੇ ਅਰਿਜੀਤ ਸਿੰਘ: 'X' 'ਤੇ ਲਿਖਿਆ— 'ਕੀ ਸ਼ਰਮ ਨਹੀਂ ਆਉਂਦੀ?'; 'ਆਵਾਰਾਪਨ 2' ਦੇ ਗਾਣੇ ਨਾਲ ਕੀਤੀ ਵਾਪਸੀ

Admin User - Jul 22, 2026 10:36 AM
IMG

ਲੰਘੀ 20 ਜੁਲਾਈ ਨੂੰ ਰਾਜਧਾਨੀ ਦਿੱਲੀ ਵਿਖੇ 'ਕਾਕਰੋਚ ਜਨਤਾ ਪਾਰਟੀ' (CJP) ਵੱਲੋਂ ਉੱਲੀ 'ਸੰਸਦ ਮਾਰਚ' ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡਣ ਦੀ ਘਟਨਾ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਰਾਜਨੇਤਾਵਾਂ ਦੇ ਨਾਲ-ਨਾਲ ਹੁਣ ਫਿਲਮੀ ਜਗਤ ਦੇ ਸਿਤਾਰੇ ਵੀ ਇਸ ਹਿੰਸਕ ਕਾਰਵਾਈ ਦੀ ਸਖ਼ਤ ਨਿਖੇਧੀ ਕਰ ਰਹੇ ਹਨ। ਇਸੇ ਲੜੀ 'ਚ ਪ੍ਰਸਿੱਧ ਗਾਇਕ ਅਰਿਜੀਤ ਸਿੰਘ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣਾ ਭਾਰੀ ਰੋਸ ਜ਼ਾਹਰ ਕਰਦਿਆਂ ਪ੍ਰਸ਼ਾਸਨ ਅਤੇ ਸਿਆਸਤਦਾਨਾਂ 'ਤੇ ਤਿੱਖੇ ਸਵਾਲ ਦਾਗੇ ਹਨ।


ਆਪਣੇ ਐਕਸ (ਪਹਿਲਾਂ ਟਵਿੱਟਰ) ਹੈਂਡਲ 'ਤੇ ਪੋਸਟ ਸਾਂਝੀ ਕਰਦਿਆਂ ਅਰਿਜੀਤ ਸਿੰਘ ਨੇ ਲਿਖਿਆ, "ਯਾਰ, ਤੁਸੀਂ ਲੋਕ ਹੁਣ ਵਿਦਿਆਰਥੀਆਂ 'ਤੇ ਲਾਠੀਆਂ ਚਲਾ ਰਹੇ ਹੋ? ਕੀ ਤੁਹਾਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ? ਹੈਲੋ ਨੇਤਾਵੋ, ਮੰਤਰੀਓ... ਇਹ ਕੀ ਚੱਲ ਰਿਹਾ ਹੈ, ਭਰਾ? ਕੀ ਤੁਸੀਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਹੋ? ਸਭ ਕੁਝ ਚੇਤੇ ਰੱਖਿਆ ਜਾਵੇਗਾ। ਹਰ ਹਰ ਮਹਾਦੇਵ। ਇਹ ਗੱਲ ਯਾਦ ਰੱਖਿਓ: ਬਦਲਾਅ ਹੀ ਅਸਲ ਸੱਚਾਈ ਹੈ।"


ਇੱਕ ਹੋਰ ਟਵੀਟ ਵਿੱਚ ਉਸਨੇ ਵਰਦੀਧਾਰੀਆਂ ਦੇ ਵਿਵਹਾਰ 'ਤੇ ਹੈਰਾਨੀ ਪ੍ਰਗਟਾਉਂਦਿਆਂ ਲਿਖਿਆ ਕਿ ਉਹ ਅਜਿਹੀਆਂ ਵੀਡੀਓਜ਼ ਦੇਖ ਰਹੇ ਸਨ ਜਿੱਥੇ ਵਰਦੀ 'ਚ ਮੌਜੂਦ ਲੋਕ ਗੁੰਡਿਆਂ ਵਾਂਗ ਵਿਵਹਾਰ ਕਰਦੇ ਨਜ਼ਰ ਆ ਰਹੇ ਸਨ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 15 ਜੁਲਾਈ ਨੂੰ ਵੀ ਅਰਿਜੀਤ ਸਿੰਘ ਨੇ ਜੰਤਰ-ਮੰਤਰ 'ਤੇ ਮਰਨ ਵਰਤ 'ਤੇ ਬੈਠੇ ਸਮਾਜਿਕ ਪ੍ਰਚਾਰਕ ਸੋਨਮ ਵਾਂਗਚੁਕ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਸੀ। ਉਸ ਸਮੇਂ ਉਨ੍ਹਾਂ ਵਾਂਗਚੁਕ ਲਈ ਪਿਆਰ ਤੇ ਪ੍ਰਾਰਥਨਾਵਾਂ ਭੇਜਦਿਆਂ ਪ੍ਰਮਾਤਮਾ ਅੱਗੇ ਉਨ੍ਹਾਂ ਨੂੰ ਸ਼ਕਤੀ ਦੇਣ ਦੀ ਅਰਦਾਸ ਕੀਤੀ ਸੀ।


ਕੁਝ ਮਹੀਨੇ ਪਹਿਲਾਂ ਪਲੇਬੈਕ ਗਾਇਕੀ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਅਰਿਜੀਤ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਪੁਰਾਣੀਆਂ ਵਚਨਬੱਧਤਾਵਾਂ ਪੂਰੀਆਂ ਕਰਨ ਤੋਂ ਬਾਅਦ ਲੱਗ ਰਿਹਾ ਸੀ ਕਿ ਉਹ ਗਾਇਕੀ ਛੱਡ ਚੁੱਕੇ ਹਨ, ਪਰ ਅੱਜ ਰਿਲੀਜ਼ ਹੋਈ ਫਿਲਮ 'ਆਵਾਰਾਪਨ 2' ਨਾਲ ਉਨ੍ਹਾਂ ਨੇ ਦੁਬਾਰਾ ਵਾਪਸੀ ਕਰ ਲਈ ਹੈ।


ਅਰਿਜੀਤ ਨੇ ਇਸ ਫਿਲਮ ਲਈ "ਯੇ ਆਵਾਰਾਪਨ" ਟਰੈਕ ਗਾਇਆ ਹੈ। ਇਸ ਗੀਤ ਨੂੰ ਅਮਾਲ ਮਲਿਕ ਨੇ ਸੰਗੀਤਬੱਧ ਕੀਤਾ ਹੈ ਜਦਕਿ ਇਸ ਦੇ ਬੋਲ ਰਸ਼ਮੀ-ਵਿਰਾਗ ਵੱਲੋਂ ਕਲਮਬੱਧ ਕੀਤੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.