IMG-LOGO
ਹੋਮ ਪੰਜਾਬ: ਸਰਹੱਦੀ ਖੇਤਰ 'ਚ ਨਸ਼ਾ ਤਸਕਰਾਂ 'ਚ ਖਲਬਲੀ: ਅੰਮ੍ਰਿਤਸਰ ਦਿਹਾਤੀ ਪੁਲਿਸ...

ਸਰਹੱਦੀ ਖੇਤਰ 'ਚ ਨਸ਼ਾ ਤਸਕਰਾਂ 'ਚ ਖਲਬਲੀ: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ 'ਆਪਰੇਸ਼ਨ ਪ੍ਰਹਾਰ'; 40 ਤਸਕਰ ਗ੍ਰਿਫ਼ਤਾਰ, DIG ਵੱਲੋਂ ਸਰੈਂਡਰ ਦੀ ਚੇਤਾਵਨੀ

Admin User - Jul 21, 2026 02:29 PM
IMG

ਸਰਹੱਦ ਪਾਰ ਤੋਂ ਚੱਲ ਰਹੇ ਤਸਕਰੀ ਨੈੱਟਵਰਕਾਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀ ਲੱਕ ਤੋੜਨ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ 'ਆਪਰੇਸ਼ਨ ਪ੍ਰਹਾਰ' ਦੀ ਸ਼ੁਰੂਆਤ ਕੀਤੀ ਹੈ। ਇਸ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਾ ਖੇਤਰਾਂ 'ਚ ਇੱਕੋ ਵੇਲੇ ਮਾਰੀ ਗਈ ਛਾਪੇਮਾਰੀ ਦੌਰਾਨ ਹੁਣ ਤੱਕ ਲਗਭਗ 40 ਨਸ਼ਾ ਸਮੱਗਲਰਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਧੱਕਿਆ ਜਾ ਚੁੱਕਾ ਹੈ। ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਅਤੇ ਸਰਹੱਦੀ ਤਸਕਰੀ ਖ਼ਿਲਾਫ਼ ਵਿੱਢੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਖ਼ਤ ਕਾਰਵਾਈ ਮੰਨੀ ਜਾ ਰਹੀ ਹੈ।


ਮਾਮਲੇ ਸਬੰਧੀ ਬੋਲਦਿਆਂ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਤੜਕੇ ਤੋਂ ਹੀ ਪੂਰੇ ਜ਼ਿਲ੍ਹੇ 'ਚ ਵਿਆਪਕ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਦੌਰਾਨ ਪੁਲਿਸ ਨੂੰ ਇੱਕ ਵੱਡੇ ਤਸਕਰ ਸੁਖਦੇਵ ਸਿੰਘ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਹੋਈ ਹੈ, ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਨੈੱਟਵਰਕਾਂ ਦੇ ਖ਼ੁਲਾਸੇ ਹੋਣ ਦੀ ਉਮੀਦ ਹੈ।


ਡੀਆਈਜੀ ਨੇ ਦੱਸਿਆ ਕਿ ਪਾਕਿਸਤਾਨੀ ਡਰੋਨਾਂ ਰਾਹੀਂ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਲਈ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਮਹੁਾਵਾ ਅਤੇ ਨੇਸ਼ਟਾ ਬਹੁਤ ਹੀ ਸੰਵੇਦਨਸ਼ੀਲ ਪੁਆਇੰਟ ਬਣ ਚੁੱਕੇ ਹਨ। ਇਸੇ ਕਾਰਨ ਪੁਲਿਸ ਨੇ ਇਨ੍ਹਾਂ ਪਿੰਡਾਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨੇ 'ਤੇ ਲੈਂਦਿਆਂ ਚਾਰੇ ਪਾਸਿਓਂ ਘੇਰਾਬੰਦੀ ਕਰਕੇ ਲਗਾਤਾਰ ਛਾਪੇਮਾਰੀ ਸ਼ੁਰੂ ਕੀਤੀ ਹੈ ਤਾਂ ਜੋ ਤਸਕਰੀ ਦੇ ਇਸ ਤੰਦ-ਤਾਣੇ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।


ਡੀਆਈਜੀ ਗਿੱਲ ਅਨੁਸਾਰ, ਪੰਜਾਬ ਸਰਕਾਰ ਵੱਲੋਂ ਸਰਹੱਦੀ ਪੱਟੀ 'ਚ ਤੈਨਾਤ ਕੀਤੇ ਗਏ ਆਧੁਨਿਕ 'ਐਂਟੀ-ਡਰੋਨ ਸਿਸਟਮ' ਕਾਰਨ ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਡਰੋਨਾਂ ਦੀ ਘੁਸਪੈਠ 'ਤੇ ਕਾਫ਼ੀ ਹੱਦ ਤੱਕ ਰੋਕ ਲੱਗੀ ਹੈ। ਇਸ ਨਵੀਨਤਮ ਤਕਨਾਲੋਜੀ ਦੀ ਮਦਦ ਨਾਲ ਪੁਲਿਸ ਨੂੰ ਸਰਹੱਦ ਪਾਰੋਂ ਆਉਂਦੀ ਹਥਿਆਰਾਂ ਤੇ ਨਸ਼ਿਆਂ ਦੀ ਖੇਪ ਨੂੰ ਬਰਾਮਦ ਕਰਨ 'ਚ ਬਹੁਤ ਵੱਡੀ ਮਦਦ ਮਿਲ ਰਹੀ ਹੈ।


ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਆਖ਼ਰੀ ਚੇਤਾਵਨੀ ਦਿੰਦਿਆਂ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਆਪਣੀ ਭਲਾਈ ਲਈ ਤੁਰੰਤ ਕਾਨੂੰਨ ਅੱਗੇ ਸਰੈਂਡਰ ਕਰ ਦੇਣ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਤੋਂ ਭੱਜਣ ਵਾਲਿਆਂ ਨਾਲ ਪੁਲਿਸ ਕੋਈ ਰਹਿਮ ਨਹੀਂ ਵਰਤੇਗੀ ਅਤੇ ਉਨ੍ਹਾਂ ਨੂੰ ਹਰ ਹਾਲ 'ਚ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਤੱਕ ਇਹ ਹਮਲਾਵਰ ਕਾਰਵਾਈਆਂ ਅੱਗੇ ਵੀ ਬਿਨਾਂ ਰੁਕੇ ਜਾਰੀ ਰਹਿਣਗੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.