IMG-LOGO
ਹੋਮ ਪੰਜਾਬ: ਸੁਰਤਿ ਦਾ ਵਰਖਾ ਰੁੱਤ ਅੰਕ ਡਾ. ਸ ਸ ਜੌਹਲ ਵੱਲੋਂ...

ਸੁਰਤਿ ਦਾ ਵਰਖਾ ਰੁੱਤ ਅੰਕ ਡਾ. ਸ ਸ ਜੌਹਲ ਵੱਲੋਂ ਲੁਧਿਆਣਾ ਵਿੱਚ ਲੋਕ ਅਰਪਣ

Admin User - Jul 20, 2026 05:41 PM
IMG

ਲੁਧਿਆਣਾ: 19 ਜੁਲਾਈ-

ਅੰਮ੍ਰਿਤਸਰ ਤੋਂ ਛਪਦੇ ਸਾਹਿੱਤਕ  ਚੌਮਾਸਿਕ ਪੱਤਰ “ਸੁਰਤਿ” ਦਾ ਵਰਖਾ ਰੁੱਤ ਅੰਕ  ਲੁਧਿਆਣਾ ਵਿੰਚ  ਸਦੀ ਜਿੱਡੀ ਮਹਾਨ  ਸ਼ਖਸੀਅਤ  ਪਦਮ ਵਿਭੂਸ਼ਨ ਡਾ. ਸ ਸ ਜੌਹਲ ਹੱਥੋਂ ਲੋਕ ਅਰਪਣ ਕਰਵਾਇਆ ਗਿਆ। ਇਸ ਅੰਕ ਵਿੱਚ ਲਗਪਗ 35 ਪੰਨਿਆਂ ਵਿੱਚ ਫੈਲਿਆ  ਪ੍ਰਿੰਸੀਪਲ ਸਰਵਣ ਸਿੰਘ ਢੁੱਡੀ ਕੇ, ਡਾ. ਸਾਂਵਲ ਧਾਮੀ ਤੇ ਗੁਰਬੀਰ ਸਿੰਘ ਬਰਾੜ ਵੱਲੋਂ  ਲਿਖਿਆ ਲੇਖ ਤੇ ਮੁਲਾਕਾਤਾਂ ਸ਼ਾਮਿਲ। ਅੱਜ ਸਵੇਰੇ ਇਸ ਮੈਗਜ਼ੀਨ ਦੀ ਕਾਪੀ ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਜਗਦੀਸ਼ਪਾਲ ਸਿੰਘ ਗਰੇਵਾਲ ਤੇ ਵਰਿੰਦਰ ਮਿੱਤਲ ਜੀ ਨੇ ਡਾ. ਜੌਹਲ ਨੂੰ ਭੇਂਟ ਕੀਤੀ। ਉਨ੍ਹਾਂ ਇਸ ਵੱਡ ਆਕਾਰੀ ਖ਼ੂਬਸੂਰਤ ਮੈਗਜ਼ੀਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਅੰਕ ਵਿੱਚ ਉਨ੍ਹਾਂ ਦੀ ਉਹ ਤਸਵੀਰ ਵੀ ਸ਼ਾਮਿਲ ਹੈ ਜੋ  ਉਨ੍ਹਾਂ ਵੱਲੋਂ 1951 ਵਿੱਚ ਖੇਤੀਬਾੜੀ ਕਾਲਿਜ ਲੁਧਿਆਣਾ ਵਿੱਚ ਪੜ੍ਹਦਿਆਂ ਪਹਿਲੀ ਗਣਤੰਤਰ ਪਰੇਡ ਦੀ ਐੱਨ ਸੀ ਸੀ ਟੁਕੜੀ ਦੀ ਪੂਰੇ ਭਾਰਤ ਦੇ ਕੈਡਿਟਸ ਵੱਲੋਂ ਅਗਵਾਈ ਕੀਤੀ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਹੁੰਦਿਆਂ ਨੋਬਲ ਪੁਰਸਕਾਰ ਵਿਜੇਤਾ ਮਦਰ ਟੈਰੇਸਾ ਅਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਖੋਜ ਹੁੰਦਿਆਂ ਪ੍ਰਿੰਸ ਚਾਰਲਸ ਦੀ ਯੂਨੀਵਰਸਿਟੀ ਫੇਰੀ ਦੀ ਤਸਵੀਰ ਵੀ ਇਸ ਅੰਕ ਦਾ ਸ਼ਿੰਗਾਰ ਹੈ। 

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਸ ਸ ਜੌਹਲ ਨੂੰ ਸੁਰਤਿ ਬਾਰੇ ਜਾਣਕਾਰੀ ਦੇਦਿਆਂ ਦੱਸਿਆ ਕਿ

ਪਰਚੇ ਵਿੱਚ ਬਹੁਤ ਕੁਝ ਨਵਾਂ ਨਵੇਲਾ ਹੈ। ਪਰਵੇਜ਼ ਸੰਧੂ ਦੀ ਕਹਾਣੀ ਹੈ” ਇੱਕ ਜੋੜੀ ਉਕਾਬਾਂ ਦੀ”,ਤ੍ਰਿਪਤਾ ਕੇ ਸਿੰਘ, ਸਰਘੀ, ਅਜਮੇਰ ਰੋਡੇ,  ਅਲੀ ਉਸਮਾਨ ਬਾਜਵਾ, ਜਿੰਦਰ ਤੇ ਨਵੇਂ ਕਹਾਣੀਕਾਰ ਸਰਬਾਜ਼ ਦੀਆਂ ਵੀ ਕਹਾਣੀਆਂ ਨੇ। 

ਪੰਜਾਬ ਖੇਤੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਤੇ “ਧੁੱਪ ਦਰਿਆ ਦੀ ਦੋਸਤੀ “ ਨਾਵਲ ਦੇ ਸਿਰਜਕ ਤੇ ਕਹਾਣੀਕਾਰ ਵੀ ਡਾ. ਜਗਜੀਤ ਬਰਾੜ ਦਾ ਲੇਖ ਵੀ ਹੈ। 

ਇਸ ਅੰਕ ਵਿੱਚ ਬਲਦੇਵ ਧਾਲੀਵਾਲ  ਨੇ ਸੁਖਜੀਤ ਦੀਆਂ ਕਹਾਣੀਆਂ ਬਾਰੇ,  ਬਲਦੇਵ ਸਿੰਘ ਮੋਗਾ ਨੇ ਢਾਹਾਂ ਪੁਰਸਕਾਰ ਵੇਲੇ ਮਿਲੇ ਆਦਰ ਤੇ ਖਿੱਚ ਧੂਹ ਦਾ ਜੀਵੰਤ ਜ਼ਿਕਰ ਕੀਤੈ। ਬੂਟਾ ਸਿੰਘ ਚੌਹਾਨ ਕੇ ਸੁਰਿੰਦਰ ਦਾਊਮਾਜਰਾ ਵੀ ਹਾਜ਼ਰ ਨੇ।  ਭਾਰਤ ਦੇ ਕੱਦਾਵਰ ਕੁਸ਼ਲ ਪ੍ਰਸ਼ਾਸਕ ਸ. ਮਨੋਹਰ ਸਿੰਘ ਗਿੱਲ ਦੀ ਧੀ ਅਤੇ ਆਪ ਵਿਸ਼ਵ ਪਛਾਣ ਰੱਖਦੀ ਫੋਟੋ ਕਲਾਕਾਰ ਗੌਰੀ ਗਿੱਲ ਦੀਆਂ ਖਿੱਚੀਆਂ ਸਿਰਜਣਾਤਮਕ ਤਸਵੀਰਾਂ ਦਾ ਰੰਗ ਨਵੇਲਾ ਹੈ। 

ਪਰਵੇਜ਼ ਸੰਧੂ ਦੀ ਨਵੀਂ ਕਹਾਣੀ ਕਿਤਾਬ “ਪਰ ਹੀਣ ਪਰਿੰਦੇ” ਬਾਰੇ ਡਾ. ਹਰਿਭਜਨ ਸਿੰਘ ਭਾਟੀਆ ਦੀ ਵਿਸ਼ਾਲ ਪਰਤਾਂ ਫੋਲਦਾ ਰੀਵੀਉ ਹੈ। ਵਰਿਆਮ ਸਿੰਘ ਸੰਧੂ, ਜਸਵੰਤ ਦੀਦ ਤੇ ਹਰਕੀਰਤ ਕੌਰ ਚਾਹਲ ਦੀਆਂ ਨਵੀਆਂ ਕਿਤਾਬਾਂ ਦੇ ਮੁਲਾਂਕਣ ਨੇ। ਪ੍ਰਵਾਸ ਦੇ ਦੂਹਰੇ ਦਬਾਅ ਹੇਠ ਪੰਜਾਬ ਬਾਰੇ ਡਾ. ਗੁਰਮੁਖ ਸਿੰਘ ਤੇ ਡਾ, ਗੁਰਪ੍ਰੀਤ ਦੇ ਨਾਲ ਹੀ ਡਾ. ਪਰਮਜੀਤ ਢੀਂਗਰਾ, ਜਸਬੀਰ ਭੁੱਲਰ, ਡਾ. ਪ੍ਰੇਮ ਸਿੰਘ ਮਾਨ, ਗੁਰਬਚਨ,ਡਾ. ਗੁਰਉਪਦੇਸ਼ ਸਿੰਘ, ਪ੍ਰੋ. ਪ੍ਰੀਤਮ ਸਿੰਘ ਔਕਸਫੋਰਡ, ਲਲਿਤ ਕੁਮਾਰ ,ਮਨਜੀਤ ਪੁਰੀ, ਸੁਕੀਰਤ, ਗੁਰਪ੍ਰੀਤ ਮਾਨਸਾ ਤੇ ਹ ਸ ਡਿੰਪਲ ਦੀਆਂ ਲਿਖਤਾਂ ਵੀ ਨੇ। ਸਤਲੁਜ ਫਿਲਮ ਬਾਰੇ ਡਾ. ਗੁਰਮੁਖ ਸਿੰਘ ਦਾ ਲੇਖ  ਵਿਸ਼ੇਸ਼ ਰੂਪ ਵਿੱਚ ਪੇਸ਼ ਪੇਸ਼ ਹੈ। ਸੁਖਬੀਰ ਸਿੰਘ ਸੰਧੂ ਤੇ ਉਸ ਦੀ 53 ਸਾਲ ਪਰਿਲਾਂ ਛਪੀ ਗ਼ਜ਼ਲ ਪੁਸਤਕ “ਪਾਇਲ” ਦੇ ਪੁਨਰ ਪ੍ਰਕਾਸ਼ਨ ਹਵਾਲੇ ਨਾਲ ਮੇਰਾ ਵੀ ਇੱਕ ਲੇਖ ਇਸ ਵਿੱਚ ਸ਼ਾਮਿਲ ਹੈ। 

  ਇਸ ਅੰਕ ਵਿੱਚ ਅਫ਼ਜ਼ਲ ਸਾਹਿਰ, ਕੁਲਵਿੰਦਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਸਤੀਸ਼ ਗੁਲਾਟੀ, ਗੁਰਤੇਜ ਕੋਹਾਰਵਾਲਾ, ਹਰਜਿੰਦਰ ਕੰਗ ਗ਼ਜ਼ਲਾਂ ਸਮੇਤ। 

ਆਜ਼ਾਦ ਨਜ਼ਮ ਦੇ ਸ਼ਾਇਰ ਨਵਤੇਜ ਭਾਰਤੀ, ਪਰਮਿੰਦਰ ਸੋਢੀ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਜਗਤਾਰ ਢਾਅ, ਦਰਸ਼ਨ ਬੁਲੰਦਵੀ, ਸੁਰਿੰਦਰ ਗੀਤ, ਅਮਰਜੀਤ ਕੌਂਕੇ,  ਹਰਮੀਤ ਵਿਦਿਆਰਥੀ, ਅਜੈ ਤਨਵੀਰ, ਡਾ. ਲਖਵਿੰਦਰ ਸਿੰਘ ਗਿੱਲ,  ਸੰਦੀਪ ਜਸਵਾਲ, ਸੁਖਵਿੰਦਰ। ਰਾਜਵਿੰਦਰ ਬਰਾੜ ਤੇ ਸੰਦੀਪ ਚੌਹਾਨ ਵੀ ਕਵਿਤਾਵਾਂ ਗ਼ਜ਼ਲਾਂ ਸਮੇਤ ਹਾਜ਼ਰ ਹਨ। 

ਨਿਰਲੇਪ ਸਿੰਘ ਨੇ ਸੁਰਖ਼ਾਬ ਦੀ ਪਲੇਠੀ ਕਾਵਿ ਕਿਤਾਬ “ ਵੈਤਰਣੀ”  ਸੰਗ ਵਿਚਰਦਿਆਂ ਲਿਖਿਆ ਹੈ। ਇਸ ਮੌਕੇ ਡਾ. ਸ ਸ ਜੌਹਲ ਜੀ ਦੇ ਸਪੁੱਤਰ ਜਨਮੇਜਾ ਸਿੰਘ ਜੌਹਲ ਵੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.