IMG-LOGO
ਹੋਮ ਪੰਜਾਬ: ਨਾਬਾਲਗਾਂ ਨੂੰ ਨਸ਼ੇ 'ਚ ਧੱਕਣ ਵਾਲੇ ਤਸਕਰਾਂ 'ਤੇ ਖੰਨਾ ਪੁਲਿਸ...

ਨਾਬਾਲਗਾਂ ਨੂੰ ਨਸ਼ੇ 'ਚ ਧੱਕਣ ਵਾਲੇ ਤਸਕਰਾਂ 'ਤੇ ਖੰਨਾ ਪੁਲਿਸ ਦੀ ਸਰਜੀਕਲ ਸਟ੍ਰਾਈਕ: ਪੰਜਾਬ 'ਚ ਪਹਿਲੀ ਵਾਰ ਲੱਗੀ JJ ਐਕਟ ਦੀ ਧਾਰਾ 77; 6 ਕਾਬੂ,...

Admin User - Jul 20, 2026 02:41 PM
IMG

ਸੂਬੇ ਵਿੱਚੋਂ ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਪੁੱਟਣ ਲਈ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਿਸ ਨੇ ਵਿਦਿਆਰਥੀਆਂ ਅਤੇ ਨਾਬਾਲਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਦਿਆਂ ਇਤਿਹਾਸਕ ਕਾਰਵਾਈ ਕੀਤੀ ਹੈ। ਪੰਜਾਬ ਵਿੱਚ ਇਹ ਪਹਿਲਾ ਮਾਮਲਾ ਹੈ ਜਿੱਥੇ ਪੁਲਿਸ ਨੇ ਐੱਨ.ਡੀ.ਪੀ.ਐੱਸ. (NDPS) ਐਕਟ ਦੇ ਨਾਲ-ਨਾਲ 'ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, 2015' ਦੀ ਸਖ਼ਤ ਧਾਰਾ 77 ਵੀ ਜੋੜੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸਕੂਲਾਂ-ਕਾਲਜਾਂ ਦੇ ਆਸ-ਪਾਸ ਜ਼ਹਿਰ ਵੇਚਣ ਵਾਲਿਆਂ ਨਾਲ ਹੁਣ ਕੋਈ ਰਹਿਮ ਨਹੀਂ ਵਰਤਿਆ ਜਾਵੇਗਾ।


ਐੱਸ.ਐੱਸ.ਪੀ. (SSP) ਦਰਪਨ ਆਹਲੂਵਾਲੀਆ ਦੀ ਅਗਵਾਈ ਹੇਠ ਚਲਾਏ ਗਏ ਵਿਸ਼ੇਸ਼ 'ਸਰਚ ਆਪ੍ਰੇਸ਼ਨ' (CASO) ਦੌਰਾਨ ਪੁਲਿਸ ਟੀਮਾਂ ਨੇ ਮੁਸਤੈਦੀ ਦਿਖਾਉਂਦਿਆਂ 5 ਵੱਖ-ਵੱਖ ਮਾਮਲੇ ਦਰਜ ਕੀਤੇ ਹਨ।


ਫੜੇ ਗਏ ਮੁਲਜ਼ਮ: ਪੁਲਿਸ ਨੇ ਰਣਜੀਤ ਸਿੰਘ ਉਰਫ਼ ਰਵੀ, ਵਿਸ਼ਵਪ੍ਰੀਤ ਸਿੰਘ, ਕੁਲਵੀਰ ਸਿੰਘ, ਮਨਦੀਪ ਸਿੰਘ, ਸੰਜੀਵ ਕੁਮਾਰ ਅਤੇ ਅਜੀਤ ਸਿੰਘ ਨੂੰ 21 ਗ੍ਰਾਮ ਹੈਰੋਇਨ ਸਮੇਤ ਰੰਗੇ ਹੱਥੀਂ ਕਾਬੂ ਕੀਤਾ।


ਮੁੱਖ ਨਿਸ਼ਾਨੇ 'ਤੇ ਸਨ ਸਕੂਲ: ਇਹ ਗ੍ਰਿਫ਼ਤਾਰੀਆਂ ਸਰਕਾਰੀ ਸਕੂਲ ਮਾਛੀਵਾੜਾ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਨੇੜੇ, ਸਰਕਾਰੀ ਸਕੂਲ ਉਟਲਾਂ ਅਤੇ ਸਕੂਲ ਆਫ਼ ਐਮੀਨੈਂਸ ਖੰਨਾ ਦੇ ਆਸ-ਪਾਸ ਤੋਂ ਹੋਈਆਂ ਹਨ, ਜਿੱਥੇ ਇਹ ਮੁਲਜ਼ਮ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਸਨ।


ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 77 ਦੇ ਤਹਿਤ, ਜੇਕਰ ਕੋਈ ਵੀ ਵਿਅਕਤੀ ਕਿਸੇ ਨਾਬਾਲਗ/ਬੱਚੇ ਨੂੰ ਨਸ਼ੀਲੇ ਪਦਾਰਥ, ਮਨੋਰੋਗ ਦਵਾਈਆਂ, ਤੰਬਾਕੂ ਜਾਂ ਹੋਰ ਕੋਈ ਵਰਜਿਤ ਵਸਤੂ ਮੁਹੱਈਆ ਕਰਵਾਉਂਦਾ ਹੈ, ਤਾਂ ਉਸ ਨੂੰ 7 ਸਾਲ ਤੱਕ ਦੀ ਕੈਦ ਅਤੇ 1 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਖੰਨਾ ਪੁਲਿਸ ਵੱਲੋਂ ਅਪਣਾਏ ਗਏ ਇਸ ਮਾਡਲ ਦੀ 'ਐਂਟੀ-ਨਾਰਕੋਟਿਕਸ ਟਾਸਕ ਫੋਰਸ' (ANTF) ਨੇ ਵੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।


ਇਹ ਕਾਰਵਾਈ ਦਿੱਲੀ ਹਾਈ ਕੋਰਟ ਵੱਲੋਂ ਆਏ ਉਸ ਅਹਿਮ ਫ਼ੈਸਲੇ ਤੋਂ ਬਾਅਦ ਅਮਲ 'ਚ ਲਿਆਂਦੀ ਗਈ ਹੈ, ਜਿਸ 'ਚ ਅਦਾਲਤ ਨੇ ਨਾਬਾਲਗਾਂ ਨੂੰ ਵ੍ਹਾਈਟਨਰ (Correction Fluid), ਥਿਨਰ ਅਤੇ ਸਲੂਸ਼ਨ ਵਰਗੇ ਪਦਾਰਥ ਵੇਚਣ 'ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਸਨ।


ਐੱਸ.ਐੱਸ.ਪੀ. ਦਰਪਨ ਆਹਲੂਵਾਲੀਆ ਨੇ ਚੇਤਾਵਨੀ ਦਿੱਤੀ ਕਿ ਇਹ ਮੁਹਿੰਮ ਇੱਥੇ ਹੀ ਖ਼ਤਮ ਨਹੀਂ ਹੋਵੇਗੀ। ਅਗਲੇ ਚਰਨ ਵਿੱਚ ਵਿਦਿਆਰਥੀਆਂ ਨੂੰ ਤੰਬਾਕੂ, ਸਿਗਰਟ ਜਾਂ ਹੋਰ ਨਸ਼ੀਲੀਆਂ ਵਸਤੂਆਂ ਵੇਚਣ ਵਾਲੇ ਸਕੂਲਾਂ ਦੇ ਬਾਹਰ ਬੈਠੇ ਦੁਕਾਨਦਾਰਾਂ ਅਤੇ ਖੋਖਿਆਂ 'ਤੇ ਵੀ JJ ਐਕਟ ਤਹਿਤ ਸਿੱਧੀਆਂ FIR ਦਰਜ ਕਰਕੇ ਬੁਲਡੋਜ਼ਰ ਵਰਗੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.