IMG-LOGO
ਹੋਮ ਪੰਜਾਬ: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਰਾਹਤ: ਜਲੰਧਰ ਤੋਂ...

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਰਾਹਤ: ਜਲੰਧਰ ਤੋਂ ਕਟੜਾ ਲਈ ਲਗਜ਼ਰੀ ਵੋਲਵੋ ਬੱਸ ਸੇਵਾ ਸ਼ੁਰੂ; ਜਾਣੋ ਟਾਈਮਿੰਗ ਤੇ ਕਿਰਾਇਆ

Admin User - Jul 16, 2026 12:52 PM
IMG

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਅਤੇ ਜੰਮੂ-ਕਸ਼ਮੀਰ ਦੀ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਬਿਹਤਰੀਨ ਤੋਹਫ਼ਾ ਦਿੱਤਾ ਗਿਆ ਹੈ। ਪੰਜਾਬ ਰੋਡਵੇਜ਼ ਨੇ ਯਾਤਰੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਜਲੰਧਰ ਤੋਂ ਕਟੜਾ ਵਿਚਕਾਰ ਇੱਕ ਹਾਈਟੈੱਕ ਵੋਲਵੋ (Volvo) ਬੱਸ ਸੇਵਾ ਦਾ ਆਗਾਜ਼ ਕਰ ਦਿੱਤਾ ਹੈ। ਇਸ ਸਿੱਧੀ ਅਤੇ ਆਰਾਮਦਾਇਕ ਸੇਵਾ ਦੇ ਸ਼ੁਰੂ ਹੋਣ ਨਾਲ ਹੁਣ ਸ਼ਰਧਾਲੂਆਂ ਨੂੰ ਬਾਰ-ਬਾਰ ਬੱਸਾਂ ਬਦਲਣ ਦੀ ਖ਼ੱਜਲ-ਖ਼ਰਾਬੀ ਤੋਂ ਮੁਕਤੀ ਮਿਲੇਗੀ।


ਟਰਾਂਸਪੋਰਟ ਵਿਭਾਗ ਵੱਲੋਂ ਇਸ ਸੁਵਿਧਾਜਨਕ ਯਾਤਰਾ ਦਾ ਪੂਰਾ ਸ਼ਡਿਊਲ ਅਤੇ ਕਿਰਾਇਆ ਨਿਰਧਾਰਤ ਕਰ ਦਿੱਤਾ ਗਿਆ ਹੈ।


ਇਹ ਲਗਜ਼ਰੀ ਬੱਸ ਰੋਜ਼ਾਨਾ ਸਵੇਰੇ 9:15 ਵਜੇ ਜਲੰਧਰ ਦੇ ਮੁੱਖ ਬੱਸ ਸਟੈਂਡ ਤੋਂ ਕਟੜਾ ਲਈ ਰਵਾਨਾ ਹੋਇਆ ਕਰੇਗੀ ਅਤੇ ਸ਼ਾਮੀ 5:00 ਵਜੇ ਯਾਤਰੀਆਂ ਨੂੰ ਕਟੜਾ ਪਹੁੰਚਾ ਦੇਵੇਗੀ। ਇਸ ਆਧੁਨਿਕ ਵੋਲਵੋ ਸੇਵਾ ਲਈ ਪ੍ਰਤੀ ਸਵਾਰੀ 945 ਰੁਪਏ ਕਿਰਾਇਆ ਤੈਅ ਕੀਤਾ ਗਿਆ ਹੈ, ਜੋ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਕਾਫ਼ੀ ਕਿਫ਼ਾਇਤੀ ਹੈ।


ਜਲੰਧਰ ਬੱਸ ਸਟੈਂਡ ਦੇ ਜਨਰਲ ਮੈਨੇਜਰ (GM) ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਨਵੀਂ ਵੋਲਵੋ ਸੇਵਾ ਦੇ ਪਹਿਲੇ ਹੀ ਦਿਨ 20 ਸਵਾਰੀਆਂ ਨੇ ਸਫ਼ਰ ਦਾ ਆਨੰਦ ਮਾਣਿਆ। ਉਨ੍ਹਾਂ ਰੂਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਬੱਸ ਜਲੰਧਰ ਤੋਂ ਚੱਲ ਕੇ ਟਾਂਡਾ, ਦਸੂਹਾ, ਮੁਕੇਰੀਆਂ, ਪਠਾਨਕੋਟ ਅਤੇ ਜੰਮੂ ਹੁੰਦੀ ਹੋਈ ਕਟੜਾ ਦੇ ਬੱਸ ਸਟੈਂਡ 'ਤੇ ਜਾ ਕੇ ਰੁਕੇਗੀ। ਵਾਪਸੀ ਦੌਰਾਨ ਵੀ ਬੱਸ ਇਸੇ ਨਿਰਧਾਰਤ ਰੂਟ ਰਾਹੀਂ ਜਲੰਧਰ ਪਰਤੇਗੀ।


ਜੀ.ਐਮ. ਮਨਿੰਦਰ ਪਾਲ ਸਿੰਘ ਨੇ ਖ਼ੁਲਾਸਾ ਕੀਤਾ ਕਿ ਬੱਸ ਦੇ ਸੰਚਾਲਨ ਨੂੰ ਪ੍ਰਵਾਨਗੀ ਤਾਂ ਪਿਛਲੇ ਹਫ਼ਤੇ ਹੀ ਮਿਲ ਗਈ ਸੀ, ਪਰ ਜੰਮੂ-ਕਟੜਾ ਵਿਖੇ ਟਾਈਮ-ਟੇਬਲ (ਸ਼ਡਿਊਲਿੰਗ) ਦੇ ਕੁਝ ਤਕਨੀਕੀ ਮੁੱਦਿਆਂ ਕਾਰਨ ਇਸ ਨੂੰ ਲਾਂਚ ਕਰਨ ਵਿੱਚ ਥੋੜ੍ਹੀ ਦੇਰੀ ਹੋਈ। ਪਰ ਹੁਣ ਸਾਰੇ ਅੜਿੱਕੇ ਦੂਰ ਹੋ ਚੁੱਕੇ ਹਨ ਅਤੇ ਇਹ ਬੱਸ ਨਿਯਮਿਤ ਰੂਪ ਵਿੱਚ ਪਟੜੀ 'ਤੇ ਦੌੜੇਗੀ।


ਰੋਡਵੇਜ਼ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸ਼ਰਧਾਲੂਆਂ ਅਤੇ ਯਾਤਰੀਆਂ ਵੱਲੋਂ ਇਸ ਰੂਟ 'ਤੇ ਅਜਿਹਾ ਹੀ ਸ਼ਾਨਦਾਰ ਹੁੰਗਾਰਾ ਮਿਲਦਾ ਰਿਹਾ, ਤਾਂ ਵਿਭਾਗ ਵੱਲੋਂ ਜਲੰਧਰ ਅਤੇ ਕਟੜਾ ਵਿਚਕਾਰ ਵੋਲਵੋ ਬੱਸਾਂ ਦੀ ਗਿਣਤੀ ਵਧਾਉਣ 'ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.