IMG-LOGO
ਹੋਮ ਪੰਜਾਬ: 'SIR ਕਰਵਾਓ, 20-25 ਹਜ਼ਾਰ ਵੋਟਾਂ ਕਟਵਾਓ' ਵਾਲੇ ਬਿਆਨ 'ਤੇ ਘਿਰੀ...

'SIR ਕਰਵਾਓ, 20-25 ਹਜ਼ਾਰ ਵੋਟਾਂ ਕਟਵਾਓ' ਵਾਲੇ ਬਿਆਨ 'ਤੇ ਘਿਰੀ BJP ਆਗੂ ਰੇਣੂ ਕਸ਼ਯਪ, ਕਿਹਾ- ਵੀਡੀਓ ਨਾਲ ਕੀਤੀ ਗਈ ਛੇੜਛਾੜ; ਪ੍ਰਸ਼ਾਸਨ ਨੇ ਸ਼ੁਰੂ ਕੀਤੀ ਜਾਂਚ

Admin User - Jul 14, 2026 03:51 PM
IMG

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਸਕੱਤਰ ਅਤੇ ਦੀਨਾਨਗਰ ਹਲਕੇ ਦੀ ਇੰਚਾਰਜ ਰੇਣੂ ਕਸ਼ਯਪ ਦਾ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਥਿਤ ਤੌਰ 'ਤੇ "SIR ਕਰਵਾਓ, 20-25 ਹਜ਼ਾਰ ਵੋਟਾਂ ਕਟਵਾਓ ਤੇ ਆਪਣਾ MLA ਬਣਾਓ" ਕਹਿੰਦੀ ਸੁਣਾਈ ਦੇ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ, ਜਿਸ ਉਪਰੰਤ ਰੇਣੂ ਕਸ਼ਯਪ ਨੇ ਮੀਡੀਆ ਸਾਹਮਣੇ ਆ ਕੇ ਇਸ ਮਾਮਲੇ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ।

ਰੇਣੂ ਕਸ਼ਯਪ ਨੇ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਨੂੰ ਸੰਦਰਭ ਤੋਂ ਬਾਹਰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੇ ਮੁਤਾਬਕ ਇਹ ਕੋਈ ਜਨਤਕ ਭਾਸ਼ਣ ਨਹੀਂ ਸੀ, ਸਗੋਂ ਪਾਰਟੀ ਵਰਕਰਾਂ ਨਾਲ ਹੋਈ ਇੱਕ ਅੰਦਰੂਨੀ ਮੀਟਿੰਗ ਦੀ ਗੱਲਬਾਤ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੀਟਿੰਗ ਦਾ ਮਕਸਦ ਲੋਕਾਂ ਨੂੰ ਵੋਟਰ ਸੂਚੀ ਨਾਲ ਜੁੜੇ ਨਿਯਮਾਂ ਅਤੇ ਆਪਣੀ ਵੋਟ ਦੀ ਸੁਰੱਖਿਆ ਬਾਰੇ ਜਾਗਰੂਕ ਕਰਨਾ ਸੀ, ਨਾ ਕਿ ਕਿਸੇ ਦੀਆਂ ਵੋਟਾਂ ਕਟਵਾਉਣ ਲਈ ਉਕਸਾਉਣਾ।

ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿੱਚ ਨਾਮ ਜੋੜਨ ਜਾਂ ਹਟਾਉਣ ਦਾ ਅਧਿਕਾਰ ਸਿਰਫ਼ ਚੋਣ ਕਮਿਸ਼ਨ ਅਤੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹੀ ਹੁੰਦਾ ਹੈ। ਉਨ੍ਹਾਂ ਦਾ ਇਸ਼ਾਰਾ ਕੇਵਲ ਫਰਜ਼ੀ ਜਾਂ ਨਿਯਮਾਂ ਦੀ ਉਲੰਘਣਾ ਕਰਕੇ ਬਣੀਆਂ ਵੋਟਾਂ ਵੱਲ ਸੀ, ਜਿਨ੍ਹਾਂ ਨੂੰ ਕਾਨੂੰਨ ਅਨੁਸਾਰ ਹਟਾਇਆ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ 20-25 ਹਜ਼ਾਰ ਵੋਟਾਂ ਕਟਵਾਉਣ ਵਾਲੇ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਸੰਭਵ ਹੈ ਵੀਡੀਓ ਨਾਲ AI ਜਾਂ ਐਡੀਟਿੰਗ ਰਾਹੀਂ ਛੇੜਛਾੜ ਕੀਤੀ ਗਈ ਹੋਵੇ, ਜਿਸ ਦੀ ਉਹ ਜਾਂਚ ਵੀ ਕਰਵਾਉਣਗੇ।

ਇਸ ਮਾਮਲੇ 'ਤੇ ਦੀਨਾਨਗਰ ਦੇ ਐਸ.ਡੀ.ਐਮ. ਗਗਨਦੀਪ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਵਾਇਰਲ ਵੀਡੀਓ ਦਾ ਸੁ-ਮੋਟੋ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਵੀਡੀਓ ਅਸਲੀ ਹੈ ਜਾਂ ਉਸ ਨਾਲ ਕੋਈ ਛੇੜਛਾੜ ਕੀਤੀ ਗਈ ਹੈ। ਇਸ ਸਬੰਧੀ ਰੇਣੂ ਕਸ਼ਯਪ ਤੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ। ਐਸ.ਡੀ.ਐਮ. ਨੇ ਕਿਹਾ ਕਿ ਭਾਵੇਂ ਹੁਣ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ, ਪਰ ਜਾਂਚ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.