IMG-LOGO
ਹੋਮ ਪੰਜਾਬ: ਹਰੀਕੇ ਪੱਤਣ 'ਚ ਅੱਜ ਜੁੜੇਗਾ ਪੰਥਕ ਇਕੱਠ: ਅਕਾਲ ਤਖ਼ਤ ਦੀ...

ਹਰੀਕੇ ਪੱਤਣ 'ਚ ਅੱਜ ਜੁੜੇਗਾ ਪੰਥਕ ਇਕੱਠ: ਅਕਾਲ ਤਖ਼ਤ ਦੀ ਅਗਵਾਈ ਹੇਠ ਲਾਪਤਾ ਤੇ ਸ਼ਹੀਦ ਸਿੰਘਾਂ ਦੀ ਯਾਦ 'ਚ ਹੋਵੇਗਾ ਵਿਸ਼ੇਸ਼ ਅਰਦਾਸ ਸਮਾਗਮ

Admin User - Jul 14, 2026 10:55 AM
IMG

ਸਾਲ 1984 ਤੋਂ ਬਾਅਦ ਪੰਜਾਬ ਅੰਦਰ ਵਾਪਰੇ ਦੁਖਾਂਤ ਦੌਰਾਨ ਸਰਕਾਰੀ ਤੇ ਪੁਲਿਸ ਕਾਰਵਾਈਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਯਾਦ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਮਕਸਦ ਨਾਲ ਅੱਜ (14 ਜੁਲਾਈ) ਹਰੀਕੇ ਪੱਤਣ ਵਿਖੇ ਇੱਕ ਵਿਸ਼ਾਲ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸਮਾਗਮ ਦੌਰਾਨ ਦਰਿਆ ਦੇ ਕੰਢੇ ਗੁਰਬਾਣੀ ਦੇ ਜਾਪ, ਕੀਰਤਨ ਅਤੇ ਸਮੂਹਿਕ ਅਰਦਾਸ ਰਾਹੀਂ ਅਕੀਦਤ ਭੇਟ ਕੀਤੀ ਜਾਵੇਗੀ।


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਇਹ ਅਰਦਾਸ ਸਮਾਗਮ ਉਨ੍ਹਾਂ ਬੇਗੁਨਾਹ ਲੋਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਦੇ ਅਣਮਨੁੱਖੀ ਹਾਲਾਤ ਵਿੱਚ ਮਾਰੇ ਜਾਣ ਦੇ ਸੱਚ ਨੂੰ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਦੁਨੀਆ ਸਾਹਮਣੇ ਲਿਆਂਦਾ ਸੀ। ਜਥੇਦਾਰ ਅਨੁਸਾਰ ਅੱਜ ਵੀ ਅਣਗਿਣਤ ਪਰਿਵਾਰ ਆਪਣੇ ਲਾਪਤਾ ਹੋਏ ਜੀਆਂ ਦੇ ਸੱਚ ਤੋਂ ਅਣਜਾਣ ਹਨ ਅਤੇ ਵਰ੍ਹਿਆਂ ਬਾਅਦ ਵੀ ਇਨਸਾਫ਼ ਦੀ ਉਡੀਕ ਵਿੱਚ ਹਨ। ਉਨ੍ਹਾਂ ਸਮੂਹ ਮਨੁੱਖੀ ਅਧਿਕਾਰ ਕਾਰਕੁਨਾਂ, ਕਾਨੂੰਨਦਾਨਾਂ, ਸਮਾਜਿਕ ਜਥੇਬੰਦੀਆਂ ਅਤੇ ਪੀੜਤ ਪਰਿਵਾਰਾਂ ਨੂੰ ਸ਼ਾਮ 6 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹੋਣ ਵਾਲੀ ਇਸ ਅਰਦਾਸ ਸਭਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।


ਸਮਾਗਮ ਦੀ ਪੂਰਵ-ਸੰਧਿਆ 'ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਪੰਥਕ ਜਥੇਬੰਦੀਆਂ ਅਤੇ ਐੱਸ.ਜੀ.ਪੀ.ਸੀ. ਸਾਹਮਣੇ ਲਿਖਤੀ ਸੰਦੇਸ਼ ਰਾਹੀਂ ਤਿੰਨ ਪ੍ਰਮੁੱਖ ਮੰਗਾਂ ਰੱਖੀਆਂ ਹਨ:


ਲੋਕ ਕਮਿਸ਼ਨ ਦੀ ਸਥਾਪਨਾ: 1980 ਅਤੇ 1990 ਦੇ ਦਹਾਕਿਆਂ ਦੌਰਾਨ ਜ਼ਬਰਦਸਤੀ ਲਾਪਤਾ ਕੀਤੇ ਗਏ, ਲਾਵਾਰਿਸ ਕਹਿ ਕੇ ਸਸਕਾਰੇ ਗਏ ਅਤੇ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਇੱਕ ਨਿਰਪੱਖ 'ਪੀਪਲਜ਼ ਕਮਿਸ਼ਨ' (ਸੁਤੰਤਰ ਲੋਕ ਕਮਿਸ਼ਨ) ਬਣਾਇਆ ਜਾਵੇ।


ਕੇਂਦਰੀ ਅਜਾਇਬ ਘਰ 'ਚ ਯਾਦਗਾਰ: ਜਸਵੰਤ ਸਿੰਘ ਖਾਲੜਾ ਦੁਆਰਾ ਪਛਾਣੀਆਂ ਗਈਆਂ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੀ ਯਾਦ ਨੂੰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਨਮਾਨਜਨਕ ਥਾਂ ਦਿੱਤੀ ਜਾਵੇ।


ਆਰਥਿਕ ਸਹਾਇਤਾ: ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਸਾਰੇ ਪ੍ਰਭਾਵਿਤ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਪੱਕੀ ਵਿੱਤੀ ਮਦਦ ਦਾ ਪ੍ਰਬੰਧ ਕੀਤਾ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.