ਤਾਜਾ ਖਬਰਾਂ
ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਵਧਦੀ ਹਾਲਤ ਸਿਆਸੀ ਖਿੱਚੋਤਾਣ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਕੀਮਤਾਂ ਵਿੱਚ ਲਗਾਤਾਰ ਅਸਥਿਰਤਾ ਦੇਖਣ ਨੂੰ ਮਿਲ ਰਹੀ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਖਾੜੀ ਦੇਸ਼ਾਂ ਵਿੱਚ ਹਾਲਾਤ ਹੋਰ ਵਿਗੜਦੇ ਹਨ, ਤਾਂ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਇਸੇ ਉਥਲ-ਪੁਥਲ ਦਰਮਿਆਨ, ਭਾਰਤੀ ਸਰਕਾਰੀ ਤੇਲ ਕੰਪਨੀਆਂ ਵੱਲੋਂ 11 ਜੁਲਾਈ, 2026 ਲਈ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਅਪਡੇਟ ਕਰ ਦਿੱਤੀਆਂ ਗਈਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਅੱਜ ਵੀ ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਵਿੱਚ ਬਾਲਣ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ।
ਤੇਲ ਮਾਰਕੀਟਿੰਗ ਕੰਪਨੀਆਂ ਦੇ ਅੰਕੜਿਆਂ ਮੁਤਾਬਕ 25 ਮਈ, 2026 ਤੋਂ ਬਾਅਦ ਦੇਸ਼ ਭਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੋਈ ਨਵਾਂ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਮਈ ਮਹੀਨੇ ਦੇ ਪਹਿਲੇ 11 ਦਿਨਾਂ ਵਿੱਚ ਹੀ ਖ਼ਪਤਕਾਰਾਂ ਨੂੰ ਚਾਰ ਵਾਰ ਮਹਿੰਗਾਈ ਦੇ ਵੱਡੇ ਝਟਕੇ ਲੱਗੇ ਸਨ। ਯਾਦ ਰਹੇ ਕਿ 15 ਮਈ ਨੂੰ ਪੈਟਰੋਲ 3 ਰੁਪਏ ਅਤੇ ਡੀਜ਼ਲ 3.29 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ। ਇਸ ਤੋਂ ਬਾਅਦ 19 ਅਤੇ 23 ਮਈ ਨੂੰ ਵੀ ਕੀਮਤਾਂ ਵਿੱਚ ਵੱਡਾ ਉਛਾਲ ਦੇਖਿਆ ਗਿਆ। ਆਖ਼ਰੀ ਵਾਰ 25 ਮਈ ਨੂੰ ਪੈਟਰੋਲ ਦੀ ਕੀਮਤ ਵਿੱਚ 2.61 ਰੁਪਏ ਅਤੇ ਡੀਜ਼ਲ ਵਿੱਚ 2.71 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਬਾਜ਼ਾਰ ਸ਼ਾਂਤ ਹੈ।
ਵੱਖ-ਵੱਖ ਰਾਜਾਂ ਵਿੱਚ ਲੱਗਣ ਵਾਲੇ ਸਥਾਨਕ ਵੈਟ (VAT) ਅਤੇ ਫਰੇਟ ਚਾਰਜਿਸ ਕਾਰਨ ਹਰ ਸ਼ਹਿਰ ਵਿੱਚ ਬਾਲਣ ਦੀਆਂ ਦਰਾਂ ਵੱਖੋ-ਵੱਖਰੀਆਂ ਹਨ। ਅੱਜ ਸਵੇਰੇ 6 ਵਜੇ ਜਾਰੀ ਹੋਏ ਅੰਕੜੇ ਹੇਠ ਲਿਖੇ ਅਨੁਸਾਰ ਹਨ:
ਨਵੀਂ ਦਿੱਲੀ: ਪੈਟਰੋਲ ₹102.12 | ਡੀਜ਼ਲ ₹95.20
ਮੁੰਬਈ: ਪੈਟਰੋਲ ₹111.21 | ਡੀਜ਼ਲ ₹97.83
ਕੋਲਕਾਤਾ: ਪੈਟਰੋਲ ₹113.51 | ਡੀਜ਼ਲ ₹99.82
ਚੇਨਈ: ਪੈਟਰੋਲ ₹107.77 | ਡੀਜ਼ਲ ₹99.55
ਚੰਡੀਗੜ੍ਹ: ਪੈਟਰੋਲ ₹101.51 | ਡੀਜ਼ਲ ₹89.47
ਪਟਨਾ: ਪੈਟਰੋਲ ₹113.37 | ਡੀਜ਼ਲ ₹99.36
ਲਖਨਊ: ਪੈਟਰੋਲ ₹101.89 | ਡੀਜ਼ਲ ₹95.36
ਨੋਇਡਾ: ਪੈਟਰੋਲ ₹102.12 | ਡੀਜ਼ਲ ₹97.56
ਖ਼ਪਤਕਾਰਾਂ ਲਈ ਮੌਜੂਦਾ ਸਥਿਰਤਾ ਵੱਡੀ ਰਾਹਤ ਲੈ ਕੇ ਆਈ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ-ਈਰਾਨ ਵਿਵਾਦ ਹੋਰ ਡੂੰਘਾ ਹੁੰਦਾ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਬਾਜ਼ਾਰ 'ਤੇ ਵੀ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ।
Get all latest content delivered to your email a few times a month.