IMG-LOGO
ਹੋਮ ਪੰਜਾਬ: ਜ਼ੋਰਾਵਰ ਸਿੰਘ ਚਹਿਲ ਨੇ ਇੰਡੀਅਨ ਗੋਲਫ ਯੂਨੀਅਨ ਦੇ ਉੱਤਰੀ ਜ਼ੋਨ...

ਜ਼ੋਰਾਵਰ ਸਿੰਘ ਚਹਿਲ ਨੇ ਇੰਡੀਅਨ ਗੋਲਫ ਯੂਨੀਅਨ ਦੇ ਉੱਤਰੀ ਜ਼ੋਨ ਫੀਡਰ ਦਾ ਗੌਲਫ ਟੂਰਨਾਮੈਂਟ ਜਿੱਤਿਆ

Admin User - Jul 07, 2026 09:25 PM
IMG

ਚੰਡੀਗੜ੍ਹ, 7 ਜੁਲਾਈ-

ਖੇਡਾਂ ਵਿੱਚ ਪਰਿਵਾਰ ਦੀ ਅਮੀਰ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਦਸ ਵਰ੍ਹਿਆਂ ਦੇ ਜ਼ੋਰਾਵਰ ਸਿੰਘ ਚਹਿਲ ਨੇ ਇੰਡੀਅਨ ਗੋਲਫ ਯੂਨੀਅਨ ਦੇ ਉੱਤਰੀ ਜ਼ੋਨ ਫੀਡਰ ਦੇ ਛੇਵੇਂ ਈਵੈਂਟ ਵਿਚ ਗੋਲਡ ਮੈਡਲ ਜਿੱਤਿਆ। ਸ੍ਰਟਾਅਬੇਰੀ ਫੀਲਡ ਹਾਈ ਸਕੂਲ ਚੰਡੀਗੜ੍ਹ ਵਿਖੇ ਪੰਜਵੀਂ ਕਲਾਸ ਦੇ ਵਿਦਿਆਰਥੀ ਜ਼ੋਰਾਵਰ ਸਿੰਘ ਨੇ ਇਹ ਟੂਰਨਾਮੈਂਟ ਅੰਬਾਲਾ ਦੇ ਖੜਗਾ ਵਾਤਾਵਰਣ ਪਾਰਕ ਅਤੇ ਸਿਖਲਾਈ ਕੇਂਦਰ ਵਿਚ ਜਿੱਤਿਆ ਜਿਸ ਵਿੱਚ ਉਸ ਨੇ ਅੰਡਰ 6 ਸਕੋਰ ਨਾਲ ਗੋਲਡ ਮੈਡਲ ਜਿੱਤਿਆ ਸੀ। ਜ਼ੋਰਾਵਰ ਸਿੰਘ ਜੋ ਸੀ ਕੈਟਾਗਿਰੀ ਵਿਚ ਖੇਡ ਰਿਹਾ ਹੈ, ਨੇ ਦਿਖਾ ਦਿੱਤਾ ਕਿ ਉਹ ਆਪਣੇ ਪਰਿਵਾਰ ਦੀ ਖੇਡ ਵਿਰਾਸਤ ਨੂੰ ਬਰਕਰਾਰ ਰੱਖੇਗਾ। 

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਓਲੰਪੀਅਨ ਗਗਨ ਅਜੀਤ ਸਿੰਘ ਜੋ ਕਿ ਫਾਜ਼ਿਲਕਾ ਦੇ ਐਸ.ਐਸ.ਪੀ. ਹਨ, ਦੇ ਬੇਟੇ ਅਤੇ ਸਾਬਕਾ ਓਲੰਪੀਅਨ ਅਜੀਤ ਸਿੰਘ ਦੇ ਪੋਤਰੇ ਜ਼ੋਰਾਵਰ ਸਿੰਘ ਦੀ ਖੇਡਾਂ ਪ੍ਰਤੀ ਸ਼ੁਰੂ ਤੋਂ ਹੀ ਰੁਚੀ ਸੀ, ਇਸ ਲਈ ਉਨ੍ਹਾਂ ਦੇ ਪਿਤਾ ਨੇ ਬਹੁਤ ਸਹਿਯੋਗ ਕੀਤਾ। ਜ਼ੋਰਾਵਰ ਸਿੰਘ ਨੇ ਸਾਲ 2023 ਵਿਚ ਯੂ.ਐਸ. ਜੂਨੀਅਰ ਚੈਪੀਅਨਸ਼ਿੱਪ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ। ਸਾਲ 2024 ਵਿਚ ਯੂ.ਐਸ. ਕਿਡਜ਼ ਜੂਨੀਅਰ ਚੈਂਪੀਅਨਸ਼ਿਪ ਵਿਚ ਵੀ ਪਹਿਲਾਂ ਸਥਾਨ ਹਾਸਿਲ ਕਰ ਚੁੱਕਾ ਹੈ। ਹੁਣ ਇਸ ਸਾਲ ਆਈ.ਜੀ.ਯੂ. (ਇੰਡੀਅਨ ਗੌਲ਼ਫ ਯੂਨੀਅਨ) ਦੇ ਉੱਤਰੀ ਜ਼ੋਨ ਦੇ ਟੂਰਨਾਮੈਂਟ ਵਿਚ ਦੂਜਾ ਸਥਾਨ ਹਾਸਿਲ ਕੀਤਾ ਸੀ ਜੋ ਪਟਿਆਲਾ ਵਿਚ ਹੋਇਆ ਸੀ ਤੇ ਫਿਰ ਹੁਣ ਆਈ.ਜੀ.ਯੂ ਜ਼ੋਨ ਫੀਡਰ ਦੇ ਛੇਵੇਂ ਈਵੈਂਟ ਵਿਚ ਜਿੱਤ ਕੇ ਦੱਸ ਦਿੱਤਾ ਕਿ ਉਹ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਹੋਰ ਅੱਗੇ ਲੈ ਕੇ ਜਾਵੇਗਾ।

ਜ਼ੋਰਾਵਰ ਸਿੰਘ ਦੇ ਪਿਤਾ ਗਗਨ ਅਜੀਤ ਸਿੰਘ ਦੋ ਵਾਰ ਉਲੰਪਿਕ ਖੇਡਾਂ ਵਿਚ ਹਿੱਸਾ ਲੈ ਚੁੱਕੇ ਹਨ। 2001 ਵਿੱਚ ਉਨ੍ਹਾਂ ਦੀ ਕਪਤਾਨੀ ਹੇਠ ਜੂਨੀਅਰ ਵਿਸ਼ਵ ਕੱਪ ਜਿੱਤਿਆ। ਏਸ਼ੀਅਨ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਜ਼ੋਰਾਵਰ ਸਿੰਘ ਦੇ ਦਾਦਾ ਅਜੀਤ ਸਿੰਘ ਨੇ 1976 ਮਾਂਟਰੀਅਲ ਓਲੰਪਿਕਸ ਵਿੱਚ ਸਭ ਤੋਂ ਤੇਜ਼ ਗੋਲ ਕੀਤਾ ਸੀ ਅਤੇ 1973 ਵਿਸ਼ਵ ਕੱਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਅਜੀਤ ਸਿੰਘ ਦੇ ਵੱਡੇ ਭਰਾ ਹਰਮੀਕ ਸਿੰਘ ਦੀ ਕਪਤਾਨੀ ਹੇਠ 1972 ਮਿਊਨਿਖ ਓਲੰਪਿਕ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। 1968 ਓਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਅਤੇ 1971 ਵਿਸ਼ਵ ਕੱਪ ਵਿੱਚ ਕਾਂਸੀ ਤੇ 1973 ਵਿਸ਼ਵ ਕੱਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.