ਤਾਜਾ ਖਬਰਾਂ
ਦਿੱਲੀ ਦੇ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਸ਼ਾਂਤਮਈ ਧਰਨਾ ਜਾਰੀ ਹੈ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੇਪਰ ਲੀਕ ਮਾਮਲੇ ਵਿੱਚ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਸ ਮੁਹਿੰਮ ਨੂੰ ਕਈ ਫਿਲਮੀ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਸਮਰਥਨ ਦਿੱਤਾ ਹੈ, ਜਦਕਿ ਅਦਾਕਾਰ ਪ੍ਰਕਾਸ਼ ਰਾਜ ਖੁਦ ਵੀ ਜੰਤਰ-ਮੰਤਰ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਇਕਜੁੱਟਤਾ ਜਤਾਈ।
ਦੂਜੇ ਪਾਸੇ, ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਅੰਦੋਲਨ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੂਰ ਰੱਖਣ ਦੀ ਗੱਲ ਕਹੀ ਹੈ। ਇੰਸਟਾਗ੍ਰਾਮ ਲਾਈਵ ਦੌਰਾਨ ਇੱਕ ਪ੍ਰਸ਼ੰਸਕ ਵੱਲੋਂ ਇਸ ਮਾਮਲੇ 'ਤੇ ਸਵਾਲ ਪੁੱਛੇ ਜਾਣ 'ਤੇ ਦਿਲਜੀਤ ਨੇ ਪੰਜਾਬੀ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਜਾਂ ਵਿਵਾਦਾਂ ਤੋਂ ਦੂਰ ਰੱਖਿਆ ਜਾਵੇ। ਉਨ੍ਹਾਂ ਕਿਹਾ, "ਮੈਂ ਇੱਕ ਕਲਾਕਾਰ ਹਾਂ, ਨੇਤਾ ਨਹੀਂ। ਦੁਨੀਆ ਵਿੱਚ ਹਰ ਗੱਲ ਹਰ ਵੇਲੇ ਠੀਕ ਨਹੀਂ ਹੋ ਸਕਦੀ। ਜੋ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਵੀ ਵਧਾਈਆਂ ਅਤੇ ਜਿਨ੍ਹਾਂ ਲਈ ਇਹ ਸਭ ਹੋ ਰਿਹਾ ਹੈ, ਉਨ੍ਹਾਂ ਨੂੰ ਵੀ ਮੁਬਾਰਕਾਂ।"
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਹਾਲ ਹੀ ਵਿੱਚ ਆਪਣੇ ਇੱਕ ਵਿਦੇਸ਼ੀ ਸੰਗੀਤ ਸਮਾਰੋਹ ਦੌਰਾਨ ਉਸ ਵੇਲੇ ਚਰਚਾ ਵਿੱਚ ਆਏ ਸਨ, ਜਦੋਂ ਕੁਝ ਲੋਕ ਝੰਡੇ ਲੈ ਕੇ ਸਟੇਜ 'ਤੇ ਚੜ੍ਹ ਗਏ ਸਨ। ਇਸ ਘਟਨਾ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਲਈ ਆਪਣਾ ਸ਼ੋਅ ਰੋਕਣਾ ਪਿਆ ਸੀ, ਹਾਲਾਂਕਿ ਹਾਲਾਤ ਸਧਾਰਨ ਹੋਣ ਤੋਂ ਬਾਅਦ ਉਨ੍ਹਾਂ ਨੇ ਮੁੜ ਆਪਣੀ ਪੇਸ਼ਕਾਰੀ ਜਾਰੀ ਰੱਖੀ।
ਜੇਕਰ ਦਿਲਜੀਤ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਨਵੀਂ ਫਿਲਮ 'ਮੈਂ ਵਾਪਿਸ ਆਉਂਗਾ' ਲਗਾਤਾਰ ਚਰਚਾ ਵਿੱਚ ਹੈ। ਰਿਲੀਜ਼ ਤੋਂ ਕਰੀਬ ਵੀਹ ਦਿਨ ਬਾਅਦ ਵੀ ਫਿਲਮ ਬਾਕਸ ਆਫਿਸ 'ਤੇ ਮਜ਼ਬੂਤ ਕਮਾਈ ਕਰ ਰਹੀ ਹੈ। ਨਿਰਦੇਸ਼ਕ ਇਮਤਿਆਜ਼ ਅਲੀ ਦੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਮਿਲ ਰਹੇ ਸਕਾਰਾਤਮਕ ਹੁੰਗਾਰੇ ਦਾ ਲਾਭ ਮਿਲਿਆ ਹੈ ਅਤੇ ਇਸ ਦੀ ਕਮਾਈ 50 ਕਰੋੜ ਰੁਪਏ ਤੋਂ ਵੱਧ ਹੋ ਚੁੱਕੀ ਹੈ।
Editor in Chief
ਕੱਪੜ ਛਾਣ
Get all latest content delivered to your email a few times a month.