ਤਾਜਾ ਖਬਰਾਂ
ਪੰਜਾਬ ਵਿੱਚ 18 ਸਾਲ ਤੋਂ ਵੱਡੀ ਉਮਰ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਅੱਜ (1 ਜੁਲਾਈ) 1100 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਹਲਕੇ ਧੂਰੀ ਤੋਂ ਕੀਤੀ। ਇਸ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਅਤੇ ਦਲਿਤ (SC) ਵਰਗ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾ ਮਿਲਿਆ ਹੈ। ਪਹਿਲੀ ਵਾਰ ਸਰਕਾਰ ਨੇ 3 ਮਹੀਨਿਆਂ ਦੀ ਰਾਸ਼ੀ ਇਕੱਠੀ ਦਿੱਤੀ ਹੈ।
ਜਿਸ ਵਿੱਚ ਜਨਰਲ ਵਰਗ ਦੀਆਂ ਔਰਤਾਂ ਦੇ ਖਾਤੇ ਵਿੱਚ 3 ਹਜ਼ਾਰ ਰੁਪਏ ਅਤੇ ਐਸ.ਸੀ. (SC) ਵਰਗ ਦੀਆਂ ਔਰਤਾਂ ਦੇ ਅਕਾਊਂਟ ਵਿੱਚ ਸਾਢੇ 4 ਹਜ਼ਾਰ ਰੁਪਏ ਦਿੱਤੇ ਗਏ ਹਨ। ਸਭਾ ਵਿੱਚ ਬੈਠੀ ਇੱਕ ਔਰਤ ਦੇ ਮੋਬਾਈਲ 'ਤੇ ਸਾਢੇ 4 ਹਜ਼ਾਰ ਰੁਪਏ ਦਾ ਪਹਿਲਾ ਮੈਸੇਜ ਆਇਆ। ਸੀਐਮ ਮਾਨ ਨੇ ਦੱਸਿਆ ਕਿ ਕੱਲ੍ਹ ਤੱਕ 40 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਔਰਤਾਂ ਨੂੰ ਜੁਲਾਈ, ਅਗਸਤ ਅਤੇ ਸਤੰਬਰ ਤੱਕ ਦੀ ਰਕਮ ਦੇ ਦਿੱਤੀ ਗਈ ਹੈ।
ਮੁੱਖ ਮੰਤਰੀ ਦੇ ਭਾਸ਼ਣ ਦੇ ਦੌਰਾਨ ਹੀ ਇੱਕ ਔਰਤ ਸਟੇਜ 'ਤੇ ਪਹੁੰਚੀ ਅਤੇ ਆਪਣੇ ਫ਼ੋਨ 'ਤੇ ਆਇਆ ਮੈਸੇਜ ਸੀਐਮ ਨੂੰ ਦਿਖਾਇਆ। ਸੀਐਮ ਨੇ ਫ਼ੋਨ ਫੜ ਕੇ ਮੈਸੇਜ ਪੜ੍ਹਦਿਆਂ ਕਿਹਾ ਕਿ 4500 ਰੁਪਏ ਆ ਗਏ ਜੀ। ਇਸ ਤੋਂ ਬਾਅਦ ਔਰਤ ਨੇ ਕਿਹਾ- "ਮੇਰੀਆਂ ਚਾਰ ਧੀਆਂ ਹਨ, ਉਨ੍ਹਾਂ ਦਾ ਖ਼ਰਚਾ ਤਾਂ ਨਿਕਲੇਗਾ ਹੀ।"
ਫਿਰ ਸੀਐਮ ਨੇ ਕਿਹਾ ਕਿ 4500 ਰੁਪਏ ਆਏ ਹਨ। ਸੀਐਮ ਨੇ ਔਰਤ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਇਸ 'ਤੇ ਔਰਤ ਦਾ ਜਵਾਬ ਸੀ ਕਿ ਉਹ ਧੂਰੀ ਤੋਂ ਹੈ। ਸੀਐਮ ਨੇ ਕਿਹਾ ਕਿ 4500 ਰੁਪਏ ਆ ਗਏ ਹਨ। ਔਰਤ ਨੇ ਦੱਸਿਆ ਕਿ ਉਹ ਬਲਾਕ ਪ੍ਰਧਾਨ ਹੈ। ਸੀਐਮ ਨੇ ਫਿਰ ਪੁੱਛਿਆ ਕਿ ਇਸ ਦੀ ਵਰਤੋਂ ਕਿੱਥੇ ਕਰੋਗੇ, ਜਿਸ 'ਤੇ ਔਰਤ ਨੇ ਕਿਹਾ- "ਮੇਰੀਆਂ ਚਾਰ ਧੀਆਂ ਦਾ ਖ਼ਰਚਾ ਨਿਕਲੇਗਾ।"
Get all latest content delivered to your email a few times a month.