IMG-LOGO
ਹੋਮ ਪੰਜਾਬ: ਸ਼ਾਹਕੋਟ ਛਿੰਝ ਮੇਲੇ 'ਚ ਪਹਿਲਵਾਨਾਂ ਵਿਚਾਲੇ ਖੂਨੀ ਝੜਪ, ਅਖਾੜੇ 'ਚ...

ਸ਼ਾਹਕੋਟ ਛਿੰਝ ਮੇਲੇ 'ਚ ਪਹਿਲਵਾਨਾਂ ਵਿਚਾਲੇ ਖੂਨੀ ਝੜਪ, ਅਖਾੜੇ 'ਚ ਚੱਲੀਆਂ ਕੁਰਸੀਆਂ-ਡਾਂਗਾਂ; ਕਈ ਜ਼ਖ਼ਮੀ, ਮੇਲਾ ਅੱਧ ਵਿਚਕਾਰ ਰੋਕਿਆ

Admin User - Jun 28, 2026 02:05 PM
IMG

ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ ਵਿੱਚ ਬਾਬਾ ਸੁਖਚੈਨ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਕਰਵਾਏ ਜਾ ਰਹੇ ਵਿਸ਼ਾਲ ਛਿੰਝ ਮੇਲੇ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਦੋ ਨਾਮੀ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਤਿੱਖਾ ਵਿਵਾਦ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ। ਜਾਣਕਾਰੀ ਅਨੁਸਾਰ, ਕੁਸ਼ਤੀਆਂ ਦੌਰਾਨ ਇੱਕ ਨਾਮੀ ਪਹਿਲਵਾਨ ਰੈਫ਼ਰੀ ਵਜੋਂ ਮੁਕਾਬਲੇ ਕਰਵਾ ਰਿਹਾ ਸੀ, ਜਿਸ 'ਤੇ ਕੁਝ ਹੋਰ ਪਹਿਲਵਾਨਾਂ ਅਤੇ ਪਿੰਡ ਵਾਸੀਆਂ ਨੇ ਇਤਰਾਜ਼ ਜਤਾਇਆ। ਮਾਮਲਾ ਇੰਨਾ ਵਧ ਗਿਆ ਕਿ ਸਟੇਜ ਤੋਂ ਇਸ ਸਬੰਧੀ ਅਨਾਊਂਸਮੈਂਟ ਵੀ ਕੀਤੀ ਗਈ, ਜਿਸ ਨੂੰ ਲੈ ਕੇ ਰੈਫ਼ਰੀ ਪਹਿਲਵਾਨ ਨੇ ਖੁਦ ਨੂੰ ਅਪਮਾਨਿਤ ਮਹਿਸੂਸ ਕੀਤਾ।

ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤਕਰਾਰ ਹੋਈ ਅਤੇ ਫਿਰ ਹੱਥੋਂਪਾਈ ਸ਼ੁਰੂ ਹੋ ਗਈ। ਕੁਝ ਹੀ ਪਲਾਂ ਵਿੱਚ ਅਖਾੜਾ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਗਿਆ, ਜਿੱਥੇ ਕੁਰਸੀਆਂ ਅਤੇ ਡਾਂਗਾਂ ਨਾਲ ਇੱਕ-ਦੂਜੇ 'ਤੇ ਹਮਲੇ ਕੀਤੇ ਗਏ। ਝੜਪ ਦੌਰਾਨ ਇੱਕ ਪਹਿਲਵਾਨ ਦੇ ਸਿਰ 'ਤੇ ਕੁਰਸੀ ਨਾਲ ਵਾਰ ਹੋਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਦਕਿ ਇੱਕ ਹੋਰ ਪਹਿਲਵਾਨ ਦੀ ਬਾਂਹ ਟੁੱਟਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਹਿੰਸਾ ਕਾਰਨ ਮੇਲੇ ਵਿੱਚ ਭਗਦੜ ਮਚ ਗਈ ਅਤੇ ਪ੍ਰਬੰਧਕਾਂ ਨੂੰ ਪ੍ਰੋਗਰਾਮ ਵਿਚਕਾਰ ਹੀ ਰੱਦ ਕਰਨਾ ਪਿਆ।

ਜ਼ਖ਼ਮੀਆਂ ਨੂੰ ਤੁਰੰਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਵੱਲੋਂ ਝਗੜੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.