ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਵਿੱਚ ਇੱਕ ਨਵਾਂ ਮੋੜ ਆਉਣ ਵਾਲ਼ਾ ਹੈ ਚੰਡੀਗੜ੍ਹ ਦੇ ਪੈਰੀਫੇਰੀ ਖੇਤਰ ਜਿਸ ਵਿੱਚ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਨਾਲ ਲਗਦੇ ਇਲਾਕਿਆਂ ਜਿਨ੍ਹਾਂ ਵਿੱਚ ਪੰਜਾਬ ਦੇ ਨਾਲ ਲਗਦੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦਾ ਖੇਤਰ ਸ਼ਾਮਲ ਕੀਤਾ ਜਾਵੇਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਰੜ,ਮੋਹਾਲੀ ਅਤੇ ਡੇਰਾਬੱਸੀ ਅਧੀਨ ਆਉਂਦੇ ਪਿੰਡਾਂ,ਸ਼ਹਿਰਾਂ ਅਤੇ ਕਸਬਿਆਂ ਦੇ ਅਕਾਲੀ ਆਗੂਆਂ ਜੋ ਮੌਜੂਦਾ ਸਮੇਂ ਵਿੱਚ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਹਨ ਸੰਪਰਕ ਕੀਤਾ ਜਾ ਚੁੱਕਾ ਹੈ ।
ਸੂਤਰਾਂ ਅਨੁਸਾਰ ਵੱਖ-ਵੱਖ ਅਕਾਲੀ ਧੜਿਆਂ ਵੱਲੋਂ ਇਸ ਸਬੰਧੀ ਸਿਰਜਣਾਤਮਕ ਭੂਮਿਕਾ ਨਿਭਾਉਣ ਵਾਲ਼ੇ ਪ੍ਰਮੁੱਖ ਆਗੂ ਰਾਜਿੰਦਰ ਸਿੰਘ ਬਡਹੇੜੀ ਸੰਪਰਕ ਕੀਤਾ ਗਿਆ ਹੈ । ਸਿਆਸੀ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਇਲਾਵਾ ਛੋਟੇ ਅਕਾਲੀ ਗਰੁੱਪ ਅਤੇ ਸਿਆਸੀ ਆਗੂਆਂ ਵੱਲੋਂ ਵੀ ਰਾਜਿੰਦਰ ਸਿੰਘ ਬਡਹੇੜੀ ਨਾਲ ਲੰਬੀਆਂ ਮੀਟਿੰਗਾਂ ਕਰ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ।
ਬਡਹੇੜੀ ਦਾ ਪਰਿਵਾਰ 1940 ਤੋਂ ਇਸ ਖੇਤਰ ਵਿੱਚ ਸਰਗਰਮ ਰਿਹਾ ਹੈ ਲੰਬੜਦਾਰ ਚੰਨਣ ਸਿੰਘ ਬਡਹੇੜੀ , ਜਥੇਦਾਰ ਅਜਾਇਬ ਸਿੰਘ ਬਡਹੇੜੀ ਦਾ ਨਾਂ ਸਮਾਜ ਸੇਵਾ ਨੂੰ ਸਮਰਪਿਤ ਰਿਹਾ ਹੈ ਮੌਜੂਦਾ ਸਮੇਂ ਵਿੱਚ ਪਰਿਵਾਰ ਦੀ ਸਮਾਜ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਰਾਜਿੰਦਰ ਸਿੰਘ ਬਡਹੇੜੀ ਵਿਦਿਆਰਥੀ ਜੀਵਨ ਤੋਂ ਲੈ ਕੇ ਸਰਗਰਮ ਹਨ ਜੋ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸਰਦਾਰ ਰਵੀ ਇੰਦਰ ਸਿੰਘ ਦੇ ਸਿਆਸੀ ਸਕੱਤਰ ਦੇ ਨਾਲ ਅਕਾਲੀ ਦਲ -1920 ਦੇ ਹੋਂਦ ਵਿੱਚ ਆਉਣ ਭਾਵ 2003 ਤੋਂ 2016 ਤੱਕ ਸਕੱਤਰ ਅਤੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਉਂਦੇ ਰਹੇ ਹਨ।
ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਹਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਦੇ ਮੋਹਾਲੀ ਤੋਂ ਡੈਲੀਗੇਟ ਅਤੇ ਯੂਥ ਅਕਾਲੀ ਦਲ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਅਤੇ ਪੰਜਾਬ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ ।
ਦਲ ਦਾ ਨਾਂ ਰੱਖਣ ਬਾਰੇ ਦੋ ਤਿੰਨ ਸੁਝਾਵਾਂ ਤੇ ਵਿਚਾਰ ਚਰਚਾ ਕੀਤੀ ਗਈ ਹੈ ।
ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ-ਪੰਜਾਬ
ਚੰਡੀਗੜ੍ਹ ਪੈਰੀਫ਼ੇਰੀ ਅਕਾਲੀ ਦਲ ਪੰਜਾਬ
ਪੰਜਾਬ ਅਕਾਲੀ ਦਲ ਚੰਡੀਗੜ੍ਹ ਪੈਰੀਫੇਰੀ
Get all latest content delivered to your email a few times a month.