IMG-LOGO
ਹੋਮ ਪੰਜਾਬ: ਮੋਹਾਲੀ ਨਗਰ ਨਿਗਮ ਚੋਣਾਂ: ਪੁਲਿਸ 'ਤੇ ਸੱਤਾਧਾਰੀ 'ਆਪ' ਦੀ ਸ਼ਰੇਆਮ...

ਮੋਹਾਲੀ ਨਗਰ ਨਿਗਮ ਚੋਣਾਂ: ਪੁਲਿਸ 'ਤੇ ਸੱਤਾਧਾਰੀ 'ਆਪ' ਦੀ ਸ਼ਰੇਆਮ ਪੁਸ਼ਤਪਨਾਹੀ ਦੇ ਗੰਭੀਰ ਦੋਸ਼, ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਦਾ ਐਲਾਨ

Admin User - May 26, 2026 07:38 PM
IMG

ਮੋਹਾਲੀ:

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਮੋਹਾਲੀ ਨਗਰ ਨਿਗਮ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ 'ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸ਼ਰੇਆਮ ਭੁਗਤਣ ਅਤੇ ਨਿਰਪੱਖ ਚੋਣ ਪ੍ਰਕਿਰਿਆ ਦਾ ਘਾਣ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਆਪਣੀ ਸੰਵਿਧਾਨਕ ਡਿਊਟੀ ਨੂੰ ਛਿੱਕੇ ਟੰਗ ਕੇ ਨਾ ਸਿਰਫ਼ ਵੋਟਰਾਂ ਨੂੰ ਧਮਕਾਇਆ, ਬਲਕਿ ਅਕਾਲੀ ਦਲ ਦੇ ਸਮਰਥਕਾਂ ਨਾਲ ਵੀ ਬਦਸਲੂਕੀ ਕੀਤੀ।

ਜਾਰੀ ਕੀਤੇ ਇੱਕ ਬਿਆਨ ਵਿੱਚ ਸ੍ਰੀ ਸੋਹਾਣਾ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਦੱਸਿਆ ਕਿ ਸੋਹਾਣਾ ਪੋਲਿੰਗ ਬੂਥ 'ਤੇ ਤਾਇਨਾਤ ਥਾਣਾ ਸੋਹਾਣਾ ਦੇ ਐੱਸ.ਐੱਚ.ਓ. (SHO) ਸਿਮਰਪ੍ਰੀਤ ਸਿੰਘ ਵੱਲੋਂ ਸ਼ਰੇਆਮ 'ਆਪ' ਉਮੀਦਵਾਰ ਦੀ ਹਮਾਇਤ ਕੀਤੀ ਗਈ। ਉਨ੍ਹਾਂ ਇੱਕ ਬੇਹੱਦ ਗੰਭੀਰ ਦੋਸ਼ ਲਗਾਉਂਦਿਆਂ ਖੁਲਾਸਾ ਕੀਤਾ ਕਿ ਉਕਤ SHO ਸਿਮਰਪ੍ਰੀਤ ਸਿੰਘ ਵੱਲੋਂ ਮੇਰੇ ਪਰਿਵਾਰਿਕ ਮੈਂਬਰਾਂ ਅਤੇ ਮੇਰੀ ਧਰਮ ਪਤਨੀ, ਜੋ ਕਿ ਹਲਕੇ ਦੇ ਸਾਬਕਾ ਕੌਂਸਲਰ ਹਨ, ਨਾਲ ਵੀ ਸ਼ਰੇਆਮ ਬਦਸਲੂਕੀ ਅਤੇ ਦੁਰਵਿਵਹਾਰ ਕੀਤਾ ਗਿਆ।

ਸ੍ਰੀ ਸੋਹਾਣਾ ਨੇ ਕਿਹਾ, "ਮੌਕੇ 'ਤੇ ਮੌਜੂਦ SHO ਸੋਹਾਣਾ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ, ਉਨ੍ਹਾਂ ਨੇ ਹੁੱਲੜਬਾਜ਼ਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਉਲਟ, ਉਹ ਅਕਾਲੀ ਦਲ ਦੇ ਵਰਕਰਾਂ ਨੂੰ ਹੀ ਧਮਕਾਉਂਦੇ ਅਤੇ ਦੁਰਵਿਵਹਾਰ ਕਰਦੇ ਰਹੇ। ਅਜਿਹਾ ਵਤੀਰਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।" ਉਨ੍ਹਾਂ ਅੱਗੇ ਕਿਹਾ ਕਿ ਸੋਹਾਣਾ ਥਾਣੇ ਦੀ ਪੁਲਿਸ ਕਾਨੂੰਨ ਵਿਵਸਥਾ ਬਣਾਉਣ ਦੀ ਥਾਂ ਆਮ ਆਦਮੀ ਪਾਰਟੀ ਦੀ 'ਵਰਕਰ' ਬਣ ਕੇ ਰਹਿ ਗਈ ਹੈ।

ਅਕਾਲੀ ਆਗੂ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਮੰਗ ਕੀਤੀ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਚੋਣਾਂ ਦੀ ਸਾਰੀ CCTV ਫੁਟੇਜ ਦੀ ਰਿਕਾਰਡਿੰਗ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਿਆ ਜਾਵੇ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਮੌਕੇ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ ਵੱਲੋਂ ਆਪਣੀ ਨਾਕਾਮੀ ਅਤੇ ਧੱਕੇਸ਼ਾਹੀ ਨੂੰ ਛੁਪਾਉਣ ਲਈ ਕੈਮਰਿਆਂ ਨਾਲ ਵੀ ਛੇੜਛਾੜ ਕੀਤੀ ਗਈ ਜਾਪਦੀ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।

ਅਕਾਲੀ ਆਗੂ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਨਾ ਪਹੁੰਚਦੇ, ਤਾਂ ਸਥਾਨਕ ਪੁਲਿਸ ਦੀ ਮਿਲੀਭੁਗਤ ਨਾਲ 'ਆਪ' ਵੱਲੋਂ ਸਬੰਧਿਤ ਪੋਲਿੰਗ ਬੂਥਾਂ 'ਤੇ ਕਬਜ਼ਾ ਕਰਨ ਦੀ ਪੂਰੀ ਯੋਜਨਾ ਸੀ, ਜਿਸ ਨੂੰ ਐਨ ਮੌਕੇ 'ਤੇ ਨਾਕਾਮ ਕੀਤਾ ਗਿਆ।

ਉਨ੍ਹਾਂ ਐਲਾਨ ਕੀਤਾ ਕਿ ਇਸ ਸਾਰੀ ਗੁੰਡਾਗਰਦੀ ਅਤੇ ਪੁਲਿਸ ਦੀ ਪੱਖਪਾਤੀ ਭੂਮਿਕਾ ਵਿਰੁੱਧ ਪੰਜਾਬ ਰਾਜ ਚੋਣ ਕਮਿਸ਼ਨਰ, ਡੀ.ਜੀ.ਪੀ. (DGP) ਪੰਜਾਬ ਅਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਤੰਤਰ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.