IMG-LOGO
ਹੋਮ ਪੰਜਾਬ, ਰਾਸ਼ਟਰੀ, ਮਾਸੂਮ ਧੀ ਦੇ ਕਤਲ ਮਾਮਲੇ ‘ਚ ਮਾਂ ਨੂੰ ਉਮਰਕੈਦ, ਸ੍ਰੀ...

ਮਾਸੂਮ ਧੀ ਦੇ ਕਤਲ ਮਾਮਲੇ ‘ਚ ਮਾਂ ਨੂੰ ਉਮਰਕੈਦ, ਸ੍ਰੀ ਦਰਬਾਰ ਸਾਹਿਬ ਬਾਹਰ ਮਿਲੀ ਸੀ 3 ਸਾਲਾ ਬੱਚੀ ਦੀ ਲਾਸ਼

Admin User - May 23, 2026 03:50 PM
IMG

ਯਮੁਨਾਨਗਰ ਵਿੱਚ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰ ਰਹੀ ਜਗਾਧਰੀ ਦੀ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ ਤਿੰਨ ਸਾਲਾ ਧੀ ਦੇ ਕਤਲ ਦੇ ਦੋਸ਼ ਹੇਠ 36 ਸਾਲਾ ਮਨਿੰਦਰ ਕੌਰ ਉਰਫ਼ ਸਿੰਮੀ ਨੂੰ ਸਖ਼ਤ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ‘ਤੇ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ ਅਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਛੇ ਮਹੀਨੇ ਵਾਧੂ ਕੈਦ ਭੁਗਤਣ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਵਧੀਕ ਸੈਸ਼ਨ ਜੱਜ ਡਾ. ਸੁਖਦਾ ਪ੍ਰੀਤਮ ਵੱਲੋਂ ਸੁਣਾਇਆ ਗਿਆ।

ਮਾਮਲਾ ਅਗਸਤ 2022 ਦਾ ਹੈ, ਜਦੋਂ ਯਮੁਨਾਨਗਰ ਦੇ ਕੁਲਦੀਪ ਨਗਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨੇ ਆਪਣੀ ਪਤਨੀ ਮਨਿੰਦਰ ਕੌਰ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨਿੰਦਰ ਕੌਰ ਦਾ ਅੰਬਾਲਾ ਦੇ ਰਹਿਣ ਵਾਲੇ ਅਮਿਤ ਨਾਮਕ ਵਿਅਕਤੀ ਨਾਲ ਕਾਫੀ ਸਮੇਂ ਤੋਂ ਪ੍ਰੇਮ ਸੰਬੰਧ ਸੀ। ਦੋਵੇਂ ਆਪਣੇ ਰਿਸ਼ਤੇ ਵਿੱਚ ਬੱਚਿਆਂ ਨੂੰ ਰੁਕਾਵਟ ਸਮਝਦੇ ਸਨ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਸਾਜ਼ਿਸ਼ ਰਚੀ ਗਈ।

ਪੁਲਿਸ ਮੁਤਾਬਕ, 9 ਅਗਸਤ 2022 ਨੂੰ ਮਨਿੰਦਰ ਕੌਰ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਘਰੋਂ ਚੁੱਪਚਾਪ ਨਿਕਲ ਗਈ ਅਤੇ ਅੰਮ੍ਰਿਤਸਰ ਪਹੁੰਚ ਗਈ। ਉੱਥੇ ਉਸਨੇ ਇੱਕ ਹੋਟਲ ਵਿੱਚ ਕਮਰਾ ਲਿਆ। ਰਾਤ ਸਮੇਂ ਉਸਨੇ ਆਪਣੀ ਤਿੰਨ ਸਾਲਾ ਧੀ ਦਿਵਜੋਤ ਕੌਰ ਉਰਫ਼ ਸਿਮਰਨ ਦਾ ਦੁਪੱਟੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ਵਿੱਚ ਬੱਚੀ ਦੀ ਲਾਸ਼ ਨੂੰ ਬੈੱਡਸ਼ੀਟ ਵਿੱਚ ਲਪੇਟ ਕੇ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਛੱਡ ਆਈ।

ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਕਿ ਦੋਸ਼ੀ ਮਹਿਲਾ ਆਪਣੇ ਪੁੱਤਰ ਨੂੰ ਵੀ ਮਾਰਨ ਦੀ ਯੋਜਨਾ ਬਣਾ ਚੁੱਕੀ ਸੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਪੁਲਿਸ ਨੇ ਹੋਟਲ ਰਿਕਾਰਡ, ਯਾਤਰਾ ਵੇਰਵੇ, ਮੋਬਾਈਲ ਗੱਲਬਾਤ ਅਤੇ ਦੋਸ਼ੀ ਦੇ ਬਿਆਨਾਂ ਸਮੇਤ ਕਈ ਅਹਿਮ ਸਬੂਤ ਇਕੱਠੇ ਕੀਤੇ। ਸਾਰੇ ਸਬੂਤਾਂ ਅਤੇ ਗਵਾਹੀਆਂ ਦੇ ਆਧਾਰ ‘ਤੇ ਅਦਾਲਤ ਨੇ ਮਨਿੰਦਰ ਕੌਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.