ਤਾਜਾ ਖਬਰਾਂ
ਚੰਡੀਗੜ੍ਹ:- ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਗੁਰਦਾਸਪੁਰ ਦੀ ਐਸਜੀਐਮ ਡਾ. ਅਨੁਪ੍ਰੀਤ ਕੌਰ ਰੰਧਾਵਾ ਨੂੰ ਤਰਨ ਤਾਰਨ ਜਿਲੇ ਦੀ ਪੱਟੀ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।
ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮਹਿਲਾ ਐਸਡੀਐਮ ਪਹਿਲਾਂ ਪੱਟੀ ਵਿਖੇ ਤਾਇਨਾਤ ਸੀ ਤਾਂ ਉਸਨੇ ਜੰਮੂ -- ਰਾਜਸਥਾਨ ਨੈਸ਼ਨਲ ਹਾਈਵੇ NH-54 ਬਣਨ ਲਈ ਅਕੁਾਇਰ ਕੀਤੀ ਗਈ ਕਿਸਾਨ ਦੀ ਜਮੀਨ ਤਹਿਤ ਉਸਦੀ ਤੈਅ ਕੀਤੀ ਗਈ ਕੀਮਤ ਤੋਂ ਜਿਆਦਾ ਰੇਟ ਲਗਾ ਦਿੱਤਾ ਗਿਆ ਤੇ ਫਿਰ ਮਿਲੀ ਭੁਗਤ ਕਰਕੇ ਇਕ ਕਰੋੜ 63 ਲੱਖ ਰੁਪਆ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਇਆ ਗਿਆ। ਇਹ ਰਕਮ 9 ਜਨਵਰੀ 2018 ਤੋਂ 11 ਫਰਵਰੀ 2019 ਤੱਕ ਪੰਜ ਅਲੱਗ ਅਲੱਗ ਲੋਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ। ਭਾਵੇਂ ਕਿ ਇਸ ਘੁਟਾਲੇ ਦਾ ਪੜਦਾ ਉਸ ਤੋਂ ਬਾਅਦ ਲੱਗੇ ਐਸਡੀਐਮ ਨਵਰਾਜ ਸਿੰਘ ਬਰਾੜ ਦੀ ਸ਼ਿਕਾਇਤ ਤੋਂ ਬਾਅਦ ਚੁੱਕ ਕੇ ਆ ਗਿਆ । ਉਸਦੀ ਸ਼ਿਕਾਇਤ ਤੇ ਉਸ ਸਮੇਂ ਦੇ ਤਰਨ ਤਾਰਨ ਜ਼ਿਲਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਬਰਵਾਲ ਨੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਸਨ।
ਇਹ ਵੀ ਦੱਸਣ ਯੋਗ ਹੈ ਕਿ ਛੇ ਪਿੰਡਾਂ ਦੀ ਜਮੀਨ ਜਿਨਾਂ ਚ ਪੱਟੀ ਤਹਿਸੀਲ ਦੇ ਪਿੰਡ ਤਤਲਾ, ਹਰੀਕੇ ਨੱਥੂਪੁਰ, ਬੂਹ ,ਮਰਹਾਨਾ ,ਜੋਨਕੇ ਵਿੱਚੋਂ ਦੀ ਲੰਘਣ ਵਾਲੇ ਹਾਈਵੇ ਲਈ ਸਾਲ 2013 ਚ ਜਮੀਨ ਅਕੁਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ।
ਇਹ ਵੀ ਦੱਸਣ ਯੋਗ ਹੈ ਕਿ ਤਤਕਾਲੀ ਐਸਜੀਐਮ ਪੱਟੀ ਡਾ. ਅਨੁਪ੍ਰੀਤ ਕੌਰ ਰੰਧਾਵਾ ਤੇ ਉਸ ਨਾਲ ਮਿਲੀ ਭੁਗਤ ਕਰਨ ਵਾਲਿਆਂ ਵਿਰੁੱਧ 5 ਸਤੰਬਰ 2019 ਨੂੰ ਥਾਣਾ ਪੱਟੀ ਚ ਭਾਰਤੀ ਦੰਦਾਵਰੀ ਦੀ ਧਾਰਾ 419, 420, 409,120B ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ।
Get all latest content delivered to your email a few times a month.