IMG-LOGO
ਹੋਮ ਰਾਸ਼ਟਰੀ: ਮਹਿੰਗਾਈ ਦਾ ਵੱਡਾ ਝਟਕਾ: ਪੰਜਾਬ 'ਚ ਪੈਟਰੋਲ-ਡੀਜ਼ਲ 3 ਰੁਪਏ ਮਹਿੰਗਾ;...

ਮਹਿੰਗਾਈ ਦਾ ਵੱਡਾ ਝਟਕਾ: ਪੰਜਾਬ 'ਚ ਪੈਟਰੋਲ-ਡੀਜ਼ਲ 3 ਰੁਪਏ ਮਹਿੰਗਾ; ਕਈ ਸ਼ਹਿਰਾਂ 'ਚ ਪੈਟਰੋਲ ਨੇ ਸੈਂਕੜਾ ਪਾਰ ਕੀਤਾ

Admin User - May 15, 2026 12:51 PM
IMG

ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦਾ ਸਿੱਧਾ ਅਸਰ ਹੁਣ ਪੰਜਾਬੀਆਂ ਦੀ ਜੇਬ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਭਾਰਤ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ 3 ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਅੱਜ ਸੂਬੇ ਭਰ ਵਿੱਚ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ। ਸਾਲ 2022 ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਇਹ ਪਹਿਲਾ ਵੱਡਾ ਉਛਾਲ ਹੈ, ਜਿਸ ਕਾਰਨ ਕਈ ਸ਼ਹਿਰਾਂ ਵਿੱਚ ਪੈਟਰੋਲ 100 ਰੁਪਏ ਦੇ ਪਾਰ ਪਹੁੰਚ ਗਿਆ ਹੈ।


ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ, ਜਿੱਥੇ ਖੇਤੀ ਉਪਕਰਣਾਂ ਲਈ ਡੀਜ਼ਲ ਦੀ ਭਾਰੀ ਵਰਤੋਂ ਹੁੰਦੀ ਹੈ। ਡੀਜ਼ਲ ਦੀਆਂ ਕੀਮਤਾਂ 87.83 ਰੁਪਏ ਤੋਂ ਵਧ ਕੇ 90.78 ਰੁਪਏ ਪ੍ਰਤੀ ਲੀਟਰ ਤੱਕ ਪਹੁੰਚਣ ਨਾਲ ਕਿਸਾਨਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਮਾਹਿਰਾਂ ਅਨੁਸਾਰ, ਇਸ ਵਾਧੇ ਦਾ ਸਿੱਧਾ ਅਸਰ ਮਾਲ ਢੋਆ-ਢੁਆਈ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ 'ਤੇ ਪਵੇਗਾ, ਜਿਸ ਨਾਲ ਘਰੇਲੂ ਬਜਟ ਵੀ ਵਿਗੜ ਸਕਦਾ ਹੈ।


ਹੁਸ਼ਿਆਰਪੁਰ: ਇੱਥੇ ਪੈਟਰੋਲ 2.97 ਰੁਪਏ ਮਹਿੰਗਾ ਹੋ ਕੇ 100.76 ਰੁਪਏ ਅਤੇ ਡੀਜ਼ਲ 90.76 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।


ਚੰਡੀਗੜ੍ਹ: ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ 94.30 ਰੁਪਏ ਤੋਂ ਵਧ ਕੇ 97.44 ਰੁਪਏ ਅਤੇ ਡੀਜ਼ਲ ਦੀ ਕੀਮਤ 85.56 ਰੁਪਏ ਹੋ ਗਈ ਹੈ।


ਅਚਾਨਕ ਵਧੀਆਂ ਕੀਮਤਾਂ ਕਾਰਨ ਅੱਜ ਪੈਟਰੋਲ ਪੰਪਾਂ 'ਤੇ ਭਾਰੀ ਹੰਗਾਮਾ ਅਤੇ ਬਹਿਸਬਾਜ਼ੀ ਦੇਖਣ ਨੂੰ ਮਿਲੀ। ਕਈ ਥਾਵਾਂ 'ਤੇ ਚਾਲਕਾਂ ਦੀ ਪੰਪ ਕਰਿੰਦਿਆਂ ਨਾਲ ਨੋਕ-ਝੋਕ ਵੀ ਹੋਈ। ਹੁਸ਼ਿਆਰਪੁਰ ਦੇ ਇੱਕ ਪੈਟਰੋਲ ਪੰਪ 'ਤੇ ਪਹੁੰਚੇ ਇੱਕ ਕਾਰ ਚਾਲਕ ਨੇ ਆਪਣਾ ਗੁੱਸਾ ਕੱਢਦਿਆਂ ਕਿਹਾ, "ਮੈਨੂੰ ਲੱਗਿਆ ਕਿ ਸ਼ਾਇਦ ਤੇਲ ਪਾਉਣ ਵਾਲੇ ਨੇ ਗਲਤੀ ਨਾਲ ਸਪੈਸ਼ਲ (ਪ੍ਰੀਮੀਅਮ) ਡੀਜ਼ਲ ਪਾ ਦਿੱਤਾ ਹੈ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਸਰਕਾਰ ਨੇ ਹੀ ਜੇਬ ਸਾਫ਼ ਕਰ ਦਿੱਤੀ ਹੈ।"


ਪੰਪ 'ਤੇ ਤੇਲ ਪਵਾਉਣ ਆਏ ਇੱਕ ਬਜ਼ੁਰਗ ਨੇ ਭਰੇ ਮਨ ਨਾਲ ਕਿਹਾ ਕਿ ਸਰਕਾਰ ਨੂੰ ਮਹਿੰਗਾਈ 'ਤੇ ਨੱਥ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, "ਜੇਕਰ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦਾ ਗੁਜ਼ਾਰਾ ਮੁਸ਼ਕਲ ਹੋ ਜਾਵੇਗਾ।" ਲੋਕਾਂ ਵਿੱਚ ਇਸ ਗੱਲ ਦਾ ਡਰ ਵੀ ਹੈ ਕਿ ਜੇਕਰ ਅੰਤਰਰਾਸ਼ਟਰੀ ਹਾਲਾਤ ਨਾ ਸੁਧਰੇ ਤਾਂ ਆਉਣ ਵਾਲੇ ਦਿਨਾਂ ਵਿੱਚ ਤੇਲ ਹੋਰ ਵੀ ਮਹਿੰਗਾ ਹੋ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.