IMG-LOGO
ਹੋਮ ਰਾਸ਼ਟਰੀ: ਨੀਟ ਪੇਪਰ ਲੀਕ ਮਾਮਲਾ: ਸਿੱਖਿਆ ਮੰਤਰੀ ਵੱਲੋਂ ਵੱਡੇ ਬਦਲਾਅ ਦਾ...

ਨੀਟ ਪੇਪਰ ਲੀਕ ਮਾਮਲਾ: ਸਿੱਖਿਆ ਮੰਤਰੀ ਵੱਲੋਂ ਵੱਡੇ ਬਦਲਾਅ ਦਾ ਐਲਾਨ; ਅਗਲੇ ਸਾਲ ਤੋਂ ਕੰਪਿਊਟਰ ਆਧਾਰਿਤ ਹੋਵੇਗੀ ਪ੍ਰੀਖਿਆ

Admin User - May 15, 2026 12:12 PM
IMG

ਨੀਟ (NEET) ਪੇਪਰ ਲੀਕ ਵਿਵਾਦ ਦਰਮਿਆਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ (15 ਮਈ) ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਦਾ ਹਿੱਤ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਕੁਝ ਲੋਕ ਸੋਸ਼ਲ ਮੀਡੀਆ ਰਾਹੀਂ ਭਰਮ ਫੈਲਾ ਰਹੇ ਹਨ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਪ੍ਰੀਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰ ਦਾ ਸੰਕੇਤ ਦਿੰਦਿਆਂ ਕਿਹਾ ਕਿ ਅਗਲੇ ਸਾਲ ਤੋਂ ਨੀਟ ਦੀ ਪ੍ਰੀਖਿਆ ਓ.ਐਮ.ਆਰ. (OMR) ਸ਼ੀਟ ਦੀ ਬਜਾਏ ਕੰਪਿਊਟਰ ਆਧਾਰਿਤ (Computer Based) ਹੋਵੇਗੀ।


ਸਿੱਖਿਆ ਮੰਤਰੀ ਨੇ ਦੱਸਿਆ ਕਿ, "NTA ਨੇ ਨੀਟ ਯੂਜੀ ਪ੍ਰੀਖਿਆ ਹੁਣ 21 ਜੂਨ ਨੂੰ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਹੈ। 3 ਮਈ ਨੂੰ ਹੋਈ ਪ੍ਰੀਖਿਆ ਤੋਂ ਬਾਅਦ 7 ਮਈ ਨੂੰ ਕੁਝ ਇਤਰਾਜ਼ ਸਾਹਮਣੇ ਆਏ ਸਨ। 12 ਮਈ ਤੱਕ ਇਹ ਸਾਫ਼ ਹੋ ਗਿਆ ਸੀ ਕਿ ਗੈਸ ਪੇਪਰ ਦੀ ਆੜ ਵਿੱਚ ਅਸਲ ਪੇਪਰ ਬਾਹਰ ਲੀਕ ਹੋਇਆ ਸੀ। ਅਸੀਂ ਨਹੀਂ ਚਾਹੁੰਦੇ ਕਿ ਮਿਹਨਤੀ ਵਿਦਿਆਰਥੀਆਂ ਨਾਲ ਕੋਈ ਬੇਇਨਸਾਫ਼ੀ ਹੋਵੇ।"


NTA ਵੱਲੋਂ 21 ਜੂਨ, 2026 ਨੂੰ ਕਰਵਾਈ ਜਾਣ ਵਾਲੀ ਪ੍ਰੀਖਿਆ ਲਈ ਕਈ ਅਹਿਮ ਫੈਸਲੇ ਲਏ ਗਏ ਹਨ:


ਕੋਈ ਫੀਸ ਨਹੀਂ: ਪ੍ਰੀਖਿਆ ਰੱਦ ਹੋਣ ਕਾਰਨ ਵਿਦਿਆਰਥੀਆਂ ਤੋਂ ਦੁਬਾਰਾ ਕੋਈ ਫੀਸ ਨਹੀਂ ਲਈ ਜਾਵੇਗੀ। ਪੁਰਾਣੀ ਫੀਸ ਵਾਪਸ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।


ਪ੍ਰੀਖਿਆ ਕੇਂਦਰ ਬਦਲਣ ਦੀ ਸਹੂਲਤ: ਵਿਦਿਆਰਥੀਆਂ ਨੂੰ ਆਪਣੀ ਪਸੰਦ ਦਾ ਸ਼ਹਿਰ (Exam City) ਚੁਣਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ।


ਸਮੇਂ ਵਿੱਚ ਵਾਧਾ: ਪ੍ਰੀਖਿਆ ਦਾ ਸਮਾਂ 15 ਮਿੰਟ ਵਧਾ ਦਿੱਤਾ ਗਿਆ ਹੈ। ਹੁਣ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਚੱਲੇਗੀ।


ਐਡਮਿਟ ਕਾਰਡ: ਉਮੀਦਵਾਰਾਂ ਨੂੰ 14 ਜੂਨ ਤੱਕ ਐਡਮਿਟ ਕਾਰਡ ਜਾਰੀ ਕਰ ਦਿੱਤੇ ਜਾਣਗੇ।


ਸਰਕਾਰੀ ਸਹਾਇਤਾ: ਵਿਦਿਆਰਥੀਆਂ ਨੂੰ ਆਉਣ-ਜਾਣ ਵਿੱਚ ਦਿੱਕਤ ਨਾ ਆਵੇ, ਇਸ ਲਈ ਕੇਂਦਰ ਸਰਕਾਰ ਰਾਜਾਂ ਨਾਲ ਗੱਲ ਕਰ ਰਹੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਮੁੱਖ ਮੰਤਰੀਆਂ ਨਾਲ ਸੰਪਰਕ ਕਰਨਗੇ ਤਾਂ ਜੋ ਟ੍ਰਾਂਸਪੋਰਟ ਦੀ ਸਹੂਲਤ ਯਕੀਨੀ ਬਣਾਈ ਜਾ ਸਕੇ।


ਮੌਸਮ ਦਾ ਧਿਆਨ: 21 ਜੂਨ ਨੂੰ ਗਰਮੀ ਜਾਂ ਮੌਸਮ ਦੇ ਬਦਲਾਅ ਨੂੰ ਦੇਖਦੇ ਹੋਏ ਬਦਲਵੇਂ ਪ੍ਰਬੰਧਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.