IMG-LOGO
ਹੋਮ ਪੰਜਾਬ: ਸੀਚੇਵਾਲ ਦੇ ਯਤਨਾਂ ਨੂੰ ਪਈ ਬੂਰ: ਮਲੇਸ਼ੀਆ ਦੇ ਡਿਟੈਂਸ਼ਨ ਸੈਂਟਰ...

ਸੀਚੇਵਾਲ ਦੇ ਯਤਨਾਂ ਨੂੰ ਪਈ ਬੂਰ: ਮਲੇਸ਼ੀਆ ਦੇ ਡਿਟੈਂਸ਼ਨ ਸੈਂਟਰ 'ਚ ਫਸਿਆ ਜਲੰਧਰ ਦਾ ਨੌਜਵਾਨ ਪਰਤਿਆ ਵਤਨ

Admin User - May 14, 2026 12:24 PM
IMG

ਪਿਛਲੇ 15 ਦਿਨਾਂ ਤੋਂ ਮਲੇਸ਼ੀਆ ਵਿੱਚ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਜਲੰਧਰ ਦਾ ਨੌਜਵਾਨ ਆਕਾਸ਼ ਆਖਰਕਾਰ ਸਹੀ-ਸਲਾਮਤ ਆਪਣੇ ਘਰ ਪਰਤ ਆਇਆ ਹੈ। ਆਕਾਸ਼ ਦੀ ਇਸ ਸੁਰੱਖਿਅਤ ਵਾਪਸੀ ਪਿੱਛੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਣਥੱਕ ਯਤਨਾਂ ਦੀ ਅਹਿਮ ਭੂਮਿਕਾ ਰਹੀ। ਵਤਨ ਪਹੁੰਚਣ 'ਤੇ ਭਾਵੁਕ ਹੋਏ ਪਰਿਵਾਰ ਨੇ ਸਾਂਸਦ ਸੀਚੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।


ਜਾਣਕਾਰੀ ਅਨੁਸਾਰ, ਆਕਾਸ਼ ਨਿਊਜ਼ੀਲੈਂਡ ਤੋਂ ਭਾਰਤ ਵਾਪਸ ਆ ਰਿਹਾ ਸੀ ਪਰ ਰਸਤੇ ਵਿੱਚ ਦਸਤਾਵੇਜ਼ੀ ਕਾਰਵਾਈ ਦੀਆਂ ਕੁਝ ਤਕਨੀਕੀ ਪੇਚੀਦਗੀਆਂ ਕਾਰਨ ਉਹ ਮਲੇਸ਼ੀਆ ਜਾ ਫਸਿਆ। ਉੱਥੇ ਕਈ ਦਿਨ ਉਸ ਨੂੰ ਹਵਾਈ ਅੱਡੇ 'ਤੇ ਹੀ ਕੱਟਣੇ ਪਏ ਅਤੇ ਬਾਅਦ ਵਿੱਚ ਸਥਾਨਕ ਪ੍ਰਸ਼ਾਸਨ ਨੇ ਉਸ ਨੂੰ ਇੱਕ ਨਜ਼ਰਬੰਦੀ ਕੇਂਦਰ (ਡਿਟੈਂਸ਼ਨ ਸੈਂਟਰ) ਵਿੱਚ ਭੇਜ ਦਿੱਤਾ। ਪਰਿਵਾਰ ਨੇ ਦੱਸਿਆ ਕਿ ਪੁੱਤਰ ਨਾਲ ਸੰਪਰਕ ਟੁੱਟਣ ਕਾਰਨ ਘਰ ਵਿੱਚ ਭਾਰੀ ਮਾਨਸਿਕ ਤਣਾਅ ਅਤੇ ਨਿਰਾਸ਼ਾ ਦਾ ਮਾਹੌਲ ਸੀ, ਪਰ ਸੰਤ ਸੀਚੇਵਾਲ ਦੇ ਦਖ਼ਲ ਨੇ ਉਨ੍ਹਾਂ ਦੀ ਉਮੀਦ ਨੂੰ ਮੁੜ ਸੁਰਜੀਤ ਕਰ ਦਿੱਤਾ।

ਆਪਣੀ ਹੱਡਬੀਤੀ ਸੁਣਾਉਂਦਿਆਂ ਆਕਾਸ਼ ਨੇ ਦੱਸਿਆ ਕਿ ਵਿਦੇਸ਼ੀ ਧਰਤੀ 'ਤੇ ਉਸ ਨੇ ਬਹੁਤ ਹੀ ਖ਼ੌਫ਼ਨਾਕ ਦਿਨ ਗੁਜ਼ਾਰੇ। ਹਵਾਈ ਅੱਡੇ 'ਤੇ ਕਈ ਦਿਨ ਬਿਤਾਉਣ ਅਤੇ ਫਿਰ ਹਿਰਾਸਤ ਵਿੱਚ ਰਹਿਣ ਕਾਰਨ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਨੌਜਵਾਨ ਅਨੁਸਾਰ, ਅਜਿਹੇ ਔਖੇ ਸਮੇਂ ਵਿੱਚ ਉਸ ਨੂੰ ਬੇਹੱਦ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


ਵਤਨ ਵਾਪਸੀ ਤੋਂ ਬਾਅਦ ਆਕਾਸ਼ ਅਤੇ ਉਸ ਦੇ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਸਬੰਧਤ ਏਜੰਸੀਆਂ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਇੱਕ ਵਧੇਰੇ ਤੇਜ਼ ਅਤੇ ਮਜ਼ਬੂਤ ਸਹਾਇਤਾ ਪ੍ਰਣਾਲੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਭਾਰਤੀ ਨਾਗਰਿਕ ਨੂੰ ਅਜਿਹੇ ਮੁਸ਼ਕਲ ਹਾਲਾਤਾਂ ਵਿੱਚੋਂ ਨਾ ਗੁਜ਼ਰਨਾ ਪਵੇ। ਪਰਿਵਾਰ ਨੇ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਸਰਕਾਰੀ ਏਜੰਸੀਆਂ ਨੂੰ ਤੁਰੰਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.