IMG-LOGO
ਹੋਮ ਪੰਜਾਬ: ਅਬੋਹਰ ਦੇ ਪਿੰਡ ਪੰਜਾਵਾ ਦੀ ਪਾਣੀ ਵਾਲੀ ਡਿੱਗੀ 'ਚ ਮਰੀਆਂ...

ਅਬੋਹਰ ਦੇ ਪਿੰਡ ਪੰਜਾਵਾ ਦੀ ਪਾਣੀ ਵਾਲੀ ਡਿੱਗੀ 'ਚ ਮਰੀਆਂ ਮੱਛੀਆਂ ਮਿਲਣ ਨਾਲ ਹੜਕੰਪ, ਜਾਂਚ ਲਈ ਭੇਜੇ ਗਏ ਸੈਂਪਲ

Admin User - May 10, 2026 12:51 PM
IMG

ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਹਲਕੇ ਅਧੀਨ ਆਉਂਦੇ ਪਿੰਡ ਪੰਜਾਵਾ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਨੂੰ ਸਪਲਾਈ ਹੋਣ ਵਾਲੇ ਪੀਣ ਦੇ ਪਾਣੀ ਦੀ ਡਿੱਗੀ ਵਿੱਚ ਵੱਡੀ ਗਿਣਤੀ ਵਿੱਚ ਮਰੀਆਂ ਮੱਛੀਆਂ ਤੈਰਦੀਆਂ ਮਿਲੀਆਂ। ਡਿੱਗੀ ਵਿੱਚੋਂ ਆ ਰਹੀ ਤੀਖੀ ਬਦਬੂ ਕਾਰਨ ਪਿੰਡ ਵਾਸੀਆਂ ਨੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀਆਂ ਸਬੰਧਤ ਵਿਭਾਗਾਂ ਦੀਆਂ ਟੀਮਾਂ ਨੇ ਪਾਣੀ ਦੇ ਸੈਂਪਲ ਇਕੱਠੇ ਕਰਕੇ ਲੈਬ ਜਾਂਚ ਲਈ ਭੇਜ ਦਿੱਤੇ ਹਨ, ਜਦਕਿ ਸਾਵਧਾਨੀ ਵਜੋਂ ਪਿੰਡ ਦੀ ਪਾਣੀ ਸਪਲਾਈ ਅਸਥਾਈ ਤੌਰ ’ਤੇ ਬੰਦ ਕਰ ਦਿੱਤੀ ਗਈ ਹੈ।

ਪਿੰਡ ਵਾਸੀਆਂ ਮੁਤਾਬਕ ਦੌਲਤਪੁਰਾ ਕੈਨਾਲ ਦੇ ਨੇੜੇ ਬਣੀ ਇਸ ਡਿੱਗੀ ਵਿੱਚ ਮੱਛੀਆਂ ਦੇ ਅਚਾਨਕ ਮਰਨ ਕਾਰਨ ਪਾਣੀ ਵਿੱਚ ਕਿਸੇ ਜ਼ਹਿਰੀਲੇ ਜਾਂ ਪ੍ਰਦੂਸ਼ਿਤ ਤੱਤ ਦੇ ਮਿਲਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਲੋਕਾਂ ਨੇ ਚਿੰਤਾ ਜਤਾਈ ਕਿ ਜੇ ਇਹ ਪਾਣੀ ਘਰਾਂ ਤੱਕ ਪਹੁੰਚ ਜਾਂਦਾ ਤਾਂ ਸਿਹਤ ਸੰਬੰਧੀ ਵੱਡਾ ਸੰਕਟ ਖੜ੍ਹਾ ਹੋ ਸਕਦਾ ਸੀ। ਨਾਲ ਹੀ ਪਿੰਡ ਵਾਸੀਆਂ ਨੇ ਨਹਿਰਾਂ ਵਿੱਚ ਗੰਦਾ ਅਤੇ ਕਾਲਾ ਪਾਣੀ ਛੱਡੇ ਜਾਣ ਦੇ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ’ਤੇ ਅਬੋਹਰ ਦੇ ਐਸਡੀਐਮ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਿੰਨ ਮੈਂਬਰੀ ਕਮੇਟੀ ਬਣਾਕੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਮੱਛੀਆਂ ਦੇ ਮਰਨ ਦੇ ਅਸਲ ਕਾਰਨਾਂ ਬਾਰੇ ਸਪਸ਼ਟ ਜਾਣਕਾਰੀ ਸਾਹਮਣੇ ਆਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.