ਤਾਜਾ ਖਬਰਾਂ
ਚੰਡੀਗੜ੍ਹ:- ਈਡੀ ਨੇ ਪੰਜਾਬ ਦੇ ਕੈਬਨਟ ਮੰਤਰੀ ਸੰਜੀਵ ਅਰੋੜਾ ਨੂੰ ਚੰਡੀਗੜ੍ਹ ਤੋਂ ਉਸ ਦੀ ਸਰਕਾਰੀ ਰਿਹਾਇਸ਼ ਸੈਕਟਰ 2 ਵਿੱਚੋਂ ਹਿਰਾਸਤ ਵਿੱਚ ਲੈਣ ਦੀ ਸੂਚਨਾ ਮਿਲੀ ਹੈ। ਭਾਵੇਂ ਈਡੀ ਵੱਲੋਂ ਇਸ ਦੀ ਅਧਿਕਾਰਤ ਤੌਰ ਤੇ ਕੋਈ ਵੀ ਪੁਸਟੀ ਨਹੀਂ ਕੀਤੀ ਗਈ।
ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਈਡੀ ਵੱਲੋਂ ਅੱਜ ਸਵੇਰ ਤੋਂ ਹੀ ਸੰਜੀਵ ਅਰੋੜਾ ਦੀ ਚੰਡੀਗੜ੍ਹ ਕੋਠੀ ਨੂੰ ਸੀਲ ਕਰ ਦਿੱਤਾ ਗਿਆ ਸੀ। ਅਤੇ ਬਾਹਰ ਕੇਂਦਰੀ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਸਨ । ਕਿਸੇ ਨੂੰ ਵੀ ਅੰਦਰ ਆਉਣ ਜਾਂ ਕੋਠੀ ਚੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਸੀ।
ਦੱਸਣਾ ਹੋਵੇਗਾ ਕਿ ਪਿਛਲੇ ਮਹੀਨੇ ਵੀ ਲੁਧਿਆਣਾ ਰਿਹਾਇਸ਼ ਤੇ ਸੰਜੀਵ ਅਰੋੜੇ ਦੀ ਈਡੀ ਵੱਲੋਂ ਉਸ ਸਮੇਂ ਛਾਪੇਮਾਰੀ ਕੀਤੀ ਗਈ ਸੀ ਜਦੋਂ ਸੰਜੀਵ ਅਰੋੜਾ ਵਿਦੇਸ਼ੀ ਦੌਰੇ ਤੇ ਗਏ ਹੋਏ ਸਨ ।
ਈਡੀ ਦਾ ਦਾਅਵਾ ਹੈ ਕਿ ਸੰਜੀਵ ਅਰੋੜਾ ਤੇ ਉਸਦੇ ਸੀਏ ਹਿੰਮਤ ਸੂਦ ਵਿਰੁੱਧ ਮਿਲੇ ਸਬੂਤਾਂ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.