IMG-LOGO
ਹੋਮ ਪੰਜਾਬ: ਸਸਪੈਂਡ DIG ਭੁੱਲਰ ਮਨੀ ਲਾਂਡਰਿੰਗ ਕੇਸ ‘ਚ ED ਦੀ ਵੱਡੀ...

ਸਸਪੈਂਡ DIG ਭੁੱਲਰ ਮਨੀ ਲਾਂਡਰਿੰਗ ਕੇਸ ‘ਚ ED ਦੀ ਵੱਡੀ ਕਾਰਵਾਈ: 4 ਸ਼ਹਿਰਾਂ ‘ਚ ਛਾਪੇ, 1.4 ਕਰੋੜ ਰੁਪਏ ਜ਼ਬਤ

Admin User - May 05, 2026 08:34 PM
IMG

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਇਕੱਠੇ ਛਾਪੇਮਾਰੀ ਕੀਤੀ। ਇਸ ਦੌਰਾਨ ਕੁੱਲ 11 ਟਿਕਾਣਿਆਂ ‘ਤੇ ਤਲਾਸ਼ੀ ਲਈ ਗਈ, ਜਿੱਥੋਂ ਲਗਭਗ ₹1.4 ਕਰੋੜ ਨਕਦ ਰਕਮ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ।

ਜਾਂਚ ਏਜੰਸੀ ਮੁਤਾਬਕ ਇਹ ਛਾਪੇ ਭੁੱਲਰ ਅਤੇ ਉਸ ਨਾਲ ਜੁੜੇ ਕਰੀਬੀ ਲੋਕਾਂ, ਵਿਚੋਲਿਆਂ, ਪ੍ਰਾਪਰਟੀ ਡੀਲਰਾਂ ਅਤੇ ਸ਼ੱਕੀ ਬੇਨਾਮੀ ਵਿਅਕਤੀਆਂ ਦੇ ਠਿਕਾਣਿਆਂ ‘ਤੇ ਮਾਰੇ ਗਏ। ਇਹ ਮਾਮਲਾ ਮੂਲ ਤੌਰ ‘ਤੇ ਸੀਬੀਆਈ ਅਤੇ ਐਂਟੀ ਕਰਪਸ਼ਨ ਬਿਊਰੋ ਚੰਡੀਗੜ੍ਹ ਵੱਲੋਂ ਦਰਜ ਕੀਤੀ ਗਈ ਐਫਆਈਆਰ ਤੋਂ ਉੱਭਰਿਆ ਸੀ।

ਸ਼ਿਕਾਇਤਕਾਰ ਆਕਾਸ਼ ਬੱਤਰਾ ਨੇ ਦੋਸ਼ ਲਗਾਇਆ ਸੀ ਕਿ ਤਤਕਾਲੀ ਡੀ.ਆਈ.ਜੀ. ਭੁੱਲਰ ਨੇ ਆਪਣੇ ਇਕ ਵਿਚੋਲੇ ਰਾਹੀਂ ਸਰਹਿੰਦ ਥਾਣੇ ਵਿੱਚ ਦਰਜ ਕੇਸ ਨੂੰ ਰੱਦ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਕ੍ਰੈਪ ਕਾਰੋਬਾਰ ਖ਼ਿਲਾਫ ਪੁਲਿਸ ਕਾਰਵਾਈ ਨੂੰ ਰੋਕਣ ਲਈ ਵੀ ਦਬਾਅ ਬਣਾਇਆ ਗਿਆ ਸੀ।

ਛਾਪਿਆਂ ਦੌਰਾਨ ਚੰਡੀਗੜ੍ਹ, ਲੁਧਿਆਣਾ, ਕਪੂਰਥਲਾ, ਮੋਹਾਲੀ ਅਤੇ ਜ਼ੀਰਕਪੁਰ ਵਿੱਚ ਸਥਿਤ ਕਈ ਮਹਿੰਗੀਆਂ ਜਾਇਦਾਦਾਂ ਦੇ ਦਸਤਾਵੇਜ਼ ਵੀ ਮਿਲੇ ਹਨ। ED ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਜਾਇਦਾਦਾਂ ਕਿਹੜੇ ਸਰੋਤਾਂ ਨਾਲ ਖਰੀਦੀਆਂ ਗਈਆਂ ਅਤੇ ਕੀ ਇਹ ਗੈਰਕਾਨੂੰਨੀ ਧਨ ਨਾਲ ਜੋੜੀਆਂ ਹਨ।

ਮਾਮਲੇ ਵਿੱਚ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.