IMG-LOGO
ਹੋਮ ਰਾਸ਼ਟਰੀ: ਕੈਨੇਡਾ ਦੇ ਐਬਟਸਫੋਰਡ 'ਚ 23 ਮਈ ਨੂੰ ਡਾਇਮੰਡ ਕਲਚਰਲ ਕਲੱਬ...

ਕੈਨੇਡਾ ਦੇ ਐਬਟਸਫੋਰਡ 'ਚ 23 ਮਈ ਨੂੰ ਡਾਇਮੰਡ ਕਲਚਰਲ ਕਲੱਬ ਵੱਲੋਂ ਵੱਡਾ ਪੰਜਾਬੀ ਸੱਭਿਆਚਾਰਕ ਮੇਲਾ

Admin User - May 03, 2026 10:42 AM
IMG

ਕੈਨੇਡਾ ਦੇ ਐਬਟਸਫੋਰਡ ਸ਼ਹਿਰ ਵਿੱਚ ਪੰਜਾਬੀ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡਾਇਮੰਡ ਕਲਚਰਲ ਕਲੱਬ ਵੱਲੋਂ ਸ਼ਾਨਦਾਰ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੇਲਾ 23 ਮਈ 2026 ਨੂੰ ਰੋਟਰੀ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ, ਜਿਸ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।

ਹਾਲ ਹੀ ਵਿੱਚ ਕਲੱਬ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਮੇਲੇ ਦਾ ਅਧਿਕਾਰਕ ਪੋਸਟਰ ਜਾਰੀ ਕੀਤਾ ਗਿਆ ਅਤੇ ਪ੍ਰੋਗਰਾਮ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਕਲੱਬ ਦੇ ਬੁਲਾਰੇ ਸੋਨੀ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਮੇਲੇ ਵਿੱਚ ਪੰਜਾਬੀ ਸੰਗੀਤ ਜਗਤ ਦੇ ਕਈ ਪ੍ਰਸਿੱਧ ਕਲਾਕਾਰ ਹਾਜ਼ਰੀ ਲਗਾਉਣਗੇ, ਜੋ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਮੋਹ ਲੈਣਗੇ।

ਉਨ੍ਹਾਂ ਮੁਤਾਬਕ, ਮੇਲੇ ਦੀ ਰੌਣਕ ਵਧਾਉਣ ਲਈ ਮਸ਼ਹੂਰ ਗਾਇਕ ਆਰ ਨੇਤ, ਸੱਜਣ ਅਦੀਬ, ਹਰਦੇਵ ਮਾਹੀਨੰਗਲ, ਸੁਖਪਾਲ ਔਜਲਾ ਅਤੇ ਗੁਰਤੇਜ ਸਿੱਧੂ ਆਪਣੀਆਂ ਪ੍ਰਸਤੁਤੀਆਂ ਦੇਣਗੇ। ਇਸ ਤੋਂ ਇਲਾਵਾ, ਪ੍ਰਸਿੱਧ ਗੀਤਕਾਰ ਅਤੇ ਗਾਇਕੀ ਦੇ ਗਿਆਨਕੋਸ਼ ਵਜੋਂ ਜਾਣੇ ਜਾਂਦੇ ਅਸ਼ੋਕ ਬਾਂਸਲ ਮਾਨਸਾ ਵੀ ਖਾਸ ਤੌਰ ‘ਤੇ ਸ਼ਾਮਿਲ ਹੋਣਗੇ।

ਇਹ ਮੇਲਾ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੰਜਾਬੀ ਸਭਿਆਚਾਰ ਦੀ ਰੰਗਤ ਨੂੰ ਵਿਸ਼ਵ ਪੱਧਰ ‘ਤੇ ਦਰਸਾਉਂਦਿਆਂ ਭਾਈਚਾਰੇ ਵਿੱਚ ਏਕਤਾ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ। ਕਲੱਬ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਲਈ ਨਿਮੰਤਰਣ ਦਿੱਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.