IMG-LOGO
ਹੋਮ ਪੰਜਾਬ: ਮਹਾਤਮਾ ਬੁੱਧ ਦੇ ਪ੍ਰਕਾਸ਼ ਪੁਰਬ 'ਤੇ CM ਭਗਵੰਤ ਮਾਨ ਨੇ...

ਮਹਾਤਮਾ ਬੁੱਧ ਦੇ ਪ੍ਰਕਾਸ਼ ਪੁਰਬ 'ਤੇ CM ਭਗਵੰਤ ਮਾਨ ਨੇ ਦਿੱਤੀਆਂ ਵਧਾਈਆਂ; ਅਹਿੰਸਾ ਤੇ ਮਾਨਵਤਾ ਦਾ ਮਾਰਗ ਅਪਣਾਉਣ ਦਾ ਦਿੱਤਾ ਸੱਦਾ

Admin User - May 01, 2026 11:11 AM
IMG

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਹਾਤਮਾ ਬੁੱਧ ਦੇ ਪ੍ਰਕਾਸ਼ ਪੁਰਬ (ਬੁੱਧ ਪੂਰਨਿਮਾ) ਦੇ ਪਵਿੱਤਰ ਦਿਹਾੜੇ 'ਤੇ ਸਮੂਹ ਸੰਗਤਾਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਭਗਵਾਨ ਬੁੱਧ ਦੇ ਸ਼ਾਂਤੀ, ਦਇਆ ਅਤੇ ਅਹਿੰਸਾ ਦੇ ਸੰਦੇਸ਼ ਨੂੰ ਅਜੋਕੇ ਸਮੇਂ ਵਿੱਚ ਬੇਹੱਦ ਸਾਰਥਕ ਦੱਸਿਆ।


ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਜਾਰੀ ਆਪਣੇ ਸੰਦੇਸ਼ ਵਿੱਚ ਕਿਹਾ ਕਿ ਮਹਾਤਮਾ ਬੁੱਧ ਅਮਨ, ਸ਼ਾਂਤੀ ਅਤੇ ਮਾਨਵਤਾ ਦੇ ਸੱਚੇ ਮਾਰਗ-ਦਰਸ਼ਕ ਸਨ। ਉਨ੍ਹਾਂ ਕਿਹਾ, ਅਮਨ, ਸ਼ਾਂਤੀ ਤੇ ਮਾਨਵਤਾ ਦੇ ਮਾਰਗ-ਦਰਸ਼ਕ ਮਹਾਤਮਾ ਬੁੱਧ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ.. ਆਓ, ਉਨ੍ਹਾਂ ਦੇ ਅਹਿੰਸਾ ਤੇ ਦਇਆ ਦੇ ਸਿਧਾਂਤਾਂ ਨੂੰ ਅਪਣਾ ਕੇ ਭਾਈਚਾਰਕ ਸਾਂਝ ਮਜ਼ਬੂਤ ਕਰੀਏ ਅਤੇ ਮਾਨਵਤਾ ਦੀ ਸੇਵਾ ਦਾ ਪ੍ਰਣ ਲਈਏ.. 


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.