ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 'ਕੌਮਾਂਤਰੀ ਮਜ਼ਦੂਰ ਦਿਵਸ' ਦੇ ਮੌਕੇ 'ਤੇ ਦੇਸ਼ ਅਤੇ ਸੂਬੇ ਦੀ ਸਿਰਜਣਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਲੱਖਾਂ ਮਜ਼ਦੂਰਾਂ ਤੇ ਕਾਮਿਆਂ ਨੂੰ ਦਿਲੋਂ ਸਲਾਮ ਪੇਸ਼ ਕੀਤਾ ਹੈ। ਇਸ ਖ਼ਾਸ ਦਿਨ 'ਤੇ ਕਿਰਤੀ ਵਰਗ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਕਿਹਾ ਕਿ ਮਿਹਨਤ ਦੇ ਪਸੀਨੇ ਨਾਲ ਦੇਸ਼ ਦਾ ਨਿਰਮਾਣ ਕਰਨ ਵਾਲੇ ਮਜ਼ਦੂਰ ਹੀ ਸਮਾਜ ਦੀ ਅਸਲ ਨੀਂਹ ਹਨ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਜਾਰੀ ਆਪਣੇ ਸੰਦੇਸ਼ ਵਿੱਚ ਕਿਰਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਸੰਜੀਦਾ ਹੈ। ਉਨ੍ਹਾਂ ਕਿਹਾ ਕੀ ਮਿਹਨਤ ਦੇ ਪਸੀਨੇ ਨਾਲ ਦੇਸ਼ ਸਿਰਜਣ ਵਾਲੇ ਕਾਮਿਆਂ ਨੂੰ 'ਕੌਮਾਂਤਰੀ ਮਜ਼ਦੂਰ ਦਿਵਸ' 'ਤੇ ਦਿਲੋਂ ਸਲਾਮ.. ਤੁਹਾਡੇ ਹੱਕਾਂ ਦੀ ਰਾਖੀ ਤੇ ਮਿਹਨਤ ਦਾ ਪੂਰਾ ਮੁੱਲ ਮਿਲਣ ਤੱਕ, ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ...
Get all latest content delivered to your email a few times a month.