ਤਾਜਾ ਖਬਰਾਂ
ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ, ਇੰਟਰਨੈਸ਼ਨਲ ਰੈਸਲਰ ਅਤੇ 'ਇੰਡੀਆਜ਼ ਸਟਰੌਂਗੇਸਟ ਮੈਨ' ਦਾ ਖਿਤਾਬ ਜਿੱਤਣ ਵਾਲੇ ਇੰਦਰਪ੍ਰੀਤ ਸਿੰਘ (ਸੁਪਰ ਖਾਲਸਾ) ਦਾ ਆਮ ਆਦਮੀ ਪਾਰਟੀ ਵਿੱਚ ਤਹਿ ਦਿਲੋਂ ਸਵਾਗਤ ਹੈ।
ਉਹ 'ਕਲੋਜ਼ ਫਾਈਟਰ' ਪਾਲਾ ਜਲਾਲਪੁਰੀਆ, ਰੁਸਤਮ-ਏ-ਹਿੰਦ ਜੱਸਾ ਪੱਟੀ ਅਤੇ ਰੁਸਤਮ-ਏ-ਹਿੰਦ ਪ੍ਰਿਤਪਾਲ ਫਗਵਾੜਾ ਤੋਂ ਪ੍ਰਭਾਵਿਤ ਹੋ ਕੇ ਸਾਡੇ ਨਾਲ ਜੁੜੇ ਹਨ। ਪ੍ਰੋ-ਰੈਸਲਿੰਗ ਦੇ ਮੌਜੂਦਾ ਹੈਵੀਵੇਟ ਚੈਂਪੀਅਨ ਅਤੇ ਪੰਜਾਬ ਸਟੇਟ ਪਾਵਰਲਿਫਟਿੰਗ ਵਿੱਚ 4 ਵਾਰ ਸੋਨ ਤਗਮਾ ਜਿੱਤਣ ਵਾਲੇ ਅਜਿਹੇ ਹੋਣਹਾਰ ਖਿਡਾਰੀ ਦੇ ਪਾਰਟੀ ਵਿੱਚ ਆਉਣ ਨਾਲ ਸਾਡੀ ਟੀਮ ਨੂੰ ਹੋਰ ਬਲ ਮਿਲੇਗਾ।
ਅੱਜ OSD ਰਾਜਬੀਰ ਸਿੰਘ ਘੁੰਮਣ ਜੀ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਰਸਮੀ ਤੌਰ 'ਤੇ ਜੀ ਆਇਆਂ ਆਖਿਆ। ਖੇਡਾਂ ਰਾਹੀਂ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਇਹ ਨੌਜਵਾਨ 'ਰੰਗਲਾ ਪੰਜਾਬ' ਬਣਾਉਣ ਦੀ ਸਾਡੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਸ਼ਾਨਦਾਰ ਸੇਧ ਦੇਣਗੇ।
Get all latest content delivered to your email a few times a month.