ਤਾਜਾ ਖਬਰਾਂ
ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ Manish Tewari ਨੇ ਸੈਕਟਰ 48 ਏ ਵਿੱਚ ਲਗਾਏ ਗਏ ਆਧੁਨਿਕ ਸੀਸੀਟੀਵੀ ਕੈਮਰਿਆਂ ਦਾ ਉਦਘਾਟਨ ਕਰਦੇ ਹੋਏ ਇਲਾਕੇ ਦੀ ਸੁਰੱਖਿਆ ਵਧਾਉਣ ਵੱਲ ਇਕ ਮਹੱਤਵਪੂਰਨ ਪਹਲ ਕੀਤੀ। ਇਹ ਪ੍ਰੋਜੈਕਟ ਉਹਨਾਂ ਦੇ ਐਮਪੀ ਕੋਟੇ ਵਿੱਚੋਂ ਜਾਰੀ ਕੀਤੀ ਗਈ 5 ਲੱਖ ਰੁਪਏ ਦੀ ਗਰਾਂਟ ਨਾਲ ਸੰਭਵ ਹੋਇਆ ਹੈ।
ਉਦਘਾਟਨ ਸਮਾਰੋਹ ਦੌਰਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੇ.ਜੇ. ਸਿੰਘ ਅਤੇ ਇਲਾਕੇ ਦੇ ਕਈ ਹੋਰ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸੰਸਦ ਮੈਂਬਰ ਨੇ ਕਿਹਾ ਕਿ ਇਹ ਮੰਗ ਕਾਫ਼ੀ ਸਮੇਂ ਤੋਂ ਸਥਾਨਕ ਵਸਨੀਕਾਂ ਵੱਲੋਂ ਉਠਾਈ ਜਾ ਰਹੀ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਵੇਂ ਕੈਮਰੇ ਅਪਰਾਧਿਕ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਉਹਨਾਂ ਇਹ ਵੀ ਦੱਸਿਆ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਉਹ ਲਗਾਤਾਰ ਵੱਖ-ਵੱਖ ਯੋਜਨਾਵਾਂ ਹੇਠ ਫੰਡ ਜਾਰੀ ਕਰ ਰਹੇ ਹਨ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦੇ ਰਹੇ ਹਨ। ਸਮਾਗਮ ਦੇ ਅੰਤ ਵਿੱਚ ਇਲਾਕੇ ਦੇ ਵਸਨੀਕਾਂ ਨੇ ਇਸ ਉਪਰਾਲੇ ਲਈ ਸੰਸਦ ਮੈਂਬਰ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਵਿਪਨ ਜੋਤ ਸਿੰਘ, ਸੰਜੀਵ ਸ਼ਰਮਾ, ਆਰ.ਕੇ. ਚੁੰਨੀ, ਸੁਭਾਸ਼ ਸ਼ਰਮਾ, ਬਲਦੇਵ ਸੋਹਿਲ ਅਤੇ ਪੁਰਸ਼ੋਤਮ ਸ਼ਰਮਾ ਸਮੇਤ ਕਈ ਹੋਰ ਹਾਜ਼ਰ ਰਹੇ।
Get all latest content delivered to your email a few times a month.