ਤਾਜਾ ਖਬਰਾਂ
ਪ੍ਰੈੱਸ ਕਲੱਬ ਸਬ-ਡਵੀਜ਼ਨ ਡੇਰਾਬੱਸੀ (ਰਜਿ. 2589) ਦੀਆਂ ਸਾਲਾਨਾ ਚੋਣਾਂ ਦੌਰਾਨ ਗੁਰਜੀਤ ਸਿੰਘ ਈਸਾਪੁਰ ਨੂੰ ਬਿਨਾਂ ਕਿਸੇ ਮੁਕਾਬਲੇ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਦੇ ਨਾਮ ਦੀ ਪੇਸ਼ਕਸ਼ ਸੁਖਵਿੰਦਰ ਸਿੰਘ ਸੈਣੀ ਵੱਲੋਂ ਕੀਤੀ ਗਈ, ਜਿਸਦਾ ਸਮਰਥਨ ਸੁਖਵਿੰਦਰ ਸਿੰਘ ਸੁੱਖੀ ਨੇ ਕੀਤਾ। ਕਿਸੇ ਹੋਰ ਉਮੀਦਵਾਰ ਵੱਲੋਂ ਨਾਮਜ਼ਦਗੀ ਨਾ ਹੋਣ ਕਰਕੇ, ਚੋਣ ਪ੍ਰਕਿਰਿਆ ਬਿਨਾਂ ਵੋਟਿੰਗ ਦੇ ਹੀ ਪੂਰੀ ਹੋ ਗਈ।
ਇਸ ਚੋਣ ਮੀਟਿੰਗ ਦੀ ਅਗਵਾਈ ਮੌਜੂਦਾ ਪ੍ਰਧਾਨ ਮਨੋਜ ਰਾਜਪੂਤ ਨੇ ਕੀਤੀ। ਚੋਣਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਮਨੋਜ ਰਾਜਪੂਤ, ਸਾਬਕਾ ਪ੍ਰਧਾਨ ਰਣਵੀਰ ਸਿੰਘ ਅਤੇ ਸਰਪ੍ਰਸਤ ਸ਼ਿਆਮ ਸਿੰਘ ਸੰਧੂ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ।
ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਕਲੱਬ ਮੈਂਬਰਾਂ ਵੱਲੋਂ ਇਕਬਾਲ ਸਿੰਘ ਸੈਣੀ ਦੇ ਸਵਰਗੀ ਪਿਤਾ ਜਗਦੇਵ ਸਿੰਘ ਅਤੇ ਪ੍ਰਿਤਪਾਲ ਸਿੰਘ ਬਾਛਲ ਦੇ ਸਵਰਗੀ ਪਿਤਾ ਹਰਦਮ ਸਿੰਘ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਵਿਦਿਆ ਸਾਗਰ ਲਾਲੜੂ, ਸੁਰਜੀਤ ਸਿੰਘ ਕੋਹਾੜ, ਰਾਜਬੀਰ ਸੈਣੀ, ਦਯਾਨੰਦ ਬਬਲੀ, ਪੁਸ਼ਪਿੰਦਰ ਕੌਰ, ਸੁਰਿੰਦਰ ਪੁਰੀ, ਇਕਬਾਲ ਸੈਣੀ, ਅਤਰ ਸਿੰਘ, ਚੰਦਰਪਾਲ ਅਤਰੀ, ਸੁਰਿੰਦਰ ਸਿੰਘ ਬਾਛਲ, ਪ੍ਰਿਤਪਾਲ ਬਾਛਲ, ਲੋਹਿਤ ਸੈਣੀ, ਸੰਜੀਵ ਸੈਣੀ, ਵਿਨੈ ਜੈਨ, ਰੋਹਿਤ ਗੁਪਤਾ, ਮਲਕੀਤ ਸਿੰਘ ਮਲਕਪੁਰ, ਸ਼ਿਵਮ ਧੀਮਾਨ ਅਤੇ ਡਾ. ਦਿਨੇਸ਼ ਮਿਤਲ ਸਮੇਤ ਕਈ ਮੈਂਬਰ ਹਾਜ਼ਰ ਰਹੇ।
ਨਵ-ਚੁਣੇ ਪ੍ਰਧਾਨ ਗੁਰਜੀਤ ਸਿੰਘ ਈਸਾਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਲਦ ਹੀ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਨਵੀਂ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਕਲੱਬ ਦੀ ਭਲਾਈ ਲਈ ਮਿਲਜੁਲ ਕੇ ਕੰਮ ਕੀਤਾ ਜਾਵੇਗਾ।
Get all latest content delivered to your email a few times a month.