ਤਾਜਾ ਖਬਰਾਂ
ਨਜ਼ਦੀਕੀ ਪਿੰਡ ਔਲਖ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਹੀ ਘਰ ਅੰਦਰ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਨੌਜਵਾਨ ਦੀ ਜਾਣ-ਪਛਾਣ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਇੱਕ 24 ਸਾਲਾ ਔਰਤ ਨਾਲ ਹੋਈ ਸੀ। ਉਕਤ ਔਰਤ ਪਹਿਲਾਂ ਤੋਂ ਵਿਆਹਸ਼ੁਦਾ ਸੀ ਅਤੇ ਉਸਦੇ ਦੋ ਬੱਚੇ ਵੀ ਸਨ।
ਦੋਵਾਂ ਵਿਚਕਾਰ ਗੱਲਬਾਤ ਦੌਰਾਨ ਨਜ਼ਦੀਕੀਆਂ ਵਧਦੀਆਂ ਗਈਆਂ ਅਤੇ ਇਹ ਰਿਸ਼ਤਾ ਪ੍ਰੇਮ ਵਿੱਚ ਤਬਦੀਲ ਹੋ ਗਿਆ। ਬਾਅਦ ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ, ਪਰ ਵਿਆਹ ਦੇ ਕੁਝ ਹੀ ਮਹੀਨਿਆਂ ਬਾਅਦ ਘਰੇਲੂ ਤਣਾਅ ਪੈਦਾ ਹੋ ਗਿਆ। ਵਿਵਾਦ ਵਧਣ ‘ਤੇ ਔਰਤ ਆਪਣੇ ਪੇਕੇ ਘਰ ਚਲੀ ਗਈ ਅਤੇ ਵਾਪਸ ਨਹੀਂ ਆਈ।
ਨੌਜਵਾਨ ਵੱਲੋਂ ਕਈ ਵਾਰ ਉਸਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਨਾਕਾਮ ਰਹਿਣ ਕਾਰਨ ਉਹ ਮਨੋਵਿਗਿਆਨਕ ਤੌਰ ‘ਤੇ ਟੁੱਟ ਗਿਆ। ਆਖਿਰਕਾਰ ਨਿਰਾਸ਼ਾ ਅਤੇ ਦਬਾਅ ਦੇ ਹਾਲਾਤਾਂ ਵਿੱਚ ਉਸਨੇ ਇਹ ਖੌਫਨਾਕ ਕਦਮ ਚੁੱਕ ਲਿਆ। ਮੌਕੇ ਤੋਂ ਮਿਲੇ ਸੁਸਾਈਡ ਨੋਟ ਵਿੱਚ ਉਸਨੇ ਆਪਣੀ ਮੌਤ ਲਈ ਆਪਣੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Get all latest content delivered to your email a few times a month.