IMG-LOGO
ਹੋਮ ਪੰਜਾਬ: ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਲਿਫਟਿੰਗ ਮੱਠੀ: ਸੰਗਰੂਰ ’ਚ...

ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਲਿਫਟਿੰਗ ਮੱਠੀ: ਸੰਗਰੂਰ ’ਚ ਸਿਰਫ਼ 0.92%

Admin User - Apr 18, 2026 07:19 PM
IMG

ਪੰਜਾਬ ਵਿੱਚ 1 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖਰੀਦ ਮੌਸਮ ਦੌਰਾਨ ਲਿਫਟਿੰਗ ਦੀ ਰਫ਼ਤਾਰ ਕਾਫੀ ਮੱਠੀ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਵੀ ਸਿਰਫ਼ 0.92 ਫੀਸਦੀ ਲਿਫਟਿੰਗ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਬਰਨਾਲਾ, ਬਠਿੰਡਾ, ਫ਼ਰੀਦਕੋਟ, ਪਠਾਨਕੋਟ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਰਗੇ ਕਈ ਜ਼ਿਲ੍ਹਿਆਂ ਵਿੱਚ ਲਿਫਟਿੰਗ ਬਿਲਕੁੱਲ ਸ਼ੁਰੂ ਨਹੀਂ ਹੋ ਸਕੀ। ਦੂਜੇ ਪਾਸੇ ਕੁਝ ਜ਼ਿਲ੍ਹਿਆਂ ਜਿਵੇਂ ਹੁਸ਼ਿਆਰਪੁਰ (88.15%), ਫਤਿਹਗੜ੍ਹ ਸਾਹਿਬ (61.84%) ਅਤੇ ਜਲੰਧਰ (21.16%) ਵਿੱਚ ਹਾਲਤ ਕੁਝ ਬਿਹਤਰ ਹੈ, ਜਦਕਿ ਕਪੂਰਥਲਾ ਅਤੇ ਲੁਧਿਆਣਾ ਦੇ ਦੋਨੋਂ ਹਿੱਸਿਆਂ ਵਿੱਚ ਲਿਫਟਿੰਗ ਦਾ ਪ੍ਰਤੀਸ਼ਤ 100 ਤੋਂ ਵੱਧ ਦਰਜ ਹੋਇਆ ਹੈ। ਲਗਾਤਾਰ ਦੇਰੀ ਕਾਰਨ ਮੰਡੀਆਂ ਵਿੱਚ ਅਨਾਜ ਢੇਰਾਂ ਵਿੱਚ ਪਿਆ ਹੈ ਅਤੇ ਕਿਸਾਨ ਸਰਕਾਰ ਦੇ ਪ੍ਰਬੰਧਾਂ ਖ਼ਿਲਾਫ਼ ਰੋਸ ਜ਼ਾਹਰ ਕਰ ਰਹੇ ਹਨ, ਕਿਉਂਕਿ ਉਹ ਪਹਿਲਾਂ ਹੀ ਮੌਸਮੀ ਨੁਕਸਾਨ ਸਹਿ ਚੁੱਕੇ ਹਨ ਅਤੇ ਹੁਣ ਪ੍ਰਸ਼ਾਸਕੀ ਲਾਪਰਵਾਹੀ ਦਾ ਬੋਝ ਵੀ ਝੱਲ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.