ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਅਧਿਕਾਰਤ ਨੀਦਰਲੈਂਡ ਦੌਰੇ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦੌਰਾਨ ਉਹ ਸੂਬੇ ਦੀ ਆਰਥਿਕ ਤਰੱਕੀ ਲਈ ਨਵੇਂ ਰਾਹ ਖੋਲ੍ਹਣ ਉੱਤੇ ਧਿਆਨ ਕੇਂਦਰਿਤ ਕਰਨਗੇ। ਨੀਦਰਲੈਂਡ ਪਹੁੰਚਣ ‘ਤੇ ਭਾਰਤ ਦੇ ਰਾਜਦੂਤ Kumar Tuhin ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਦੌਰੇ ਦੌਰਾਨ ਮੁੱਖ ਮੰਤਰੀ ਵੱਲੋਂ ਵਿਦੇਸ਼ੀ ਨਿਵੇਸ਼ਕਾਂ, ਉਦਯੋਗਪਤੀਆਂ ਅਤੇ ਅੰਤਰਰਾਸ਼ਟਰੀ ਕੰਪਨੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਦਾ ਮਕਸਦ ਪੰਜਾਬ ਨੂੰ ਇੱਕ ਆਧੁਨਿਕ ਅਤੇ ਉਭਰਦੇ ਉਦਯੋਗਿਕ ਹੱਬ ਵਜੋਂ ਪ੍ਰਮੋਟ ਕਰਨਾ ਹੈ, ਤਾਂ ਜੋ ਨੀਦਰਲੈਂਡ ਸਮੇਤ ਯੂਰਪੀ ਦੇਸ਼ਾਂ ਦੀਆਂ ਕੰਪਨੀਆਂ ਖੇਤੀਬਾੜੀ, ਉਦਯੋਗ, ਟੈਕਨਾਲੋਜੀ ਅਤੇ ਇਨਫ੍ਰਾਸਟਰਕਚਰ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਹੋਣ।
ਇਸ ਦੌਰੇ ਨੂੰ ਪੰਜਾਬ ਦੀ ਆਰਥਿਕ ਮਜ਼ਬੂਤੀ ਅਤੇ ਗਲੋਬਲ ਸਤਰ ‘ਤੇ ਸੂਬੇ ਦੀ ਪਹਿਚਾਣ ਵਧਾਉਣ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
Get all latest content delivered to your email a few times a month.