IMG-LOGO
ਹੋਮ ਪੰਜਾਬ: ਕੋਟਕਪੂਰਾ ‘ਚ ਚੋਰੀ ਦਾ ਪਰਦਾਫਾਸ਼: ਗੁਆਂਢੀ ਹੀ ਨਿਕਲਿਆ ਮੁਲਜ਼ਮ, ਸਾਥੀ...

ਕੋਟਕਪੂਰਾ ‘ਚ ਚੋਰੀ ਦਾ ਪਰਦਾਫਾਸ਼: ਗੁਆਂਢੀ ਹੀ ਨਿਕਲਿਆ ਮੁਲਜ਼ਮ, ਸਾਥੀ ਸਮੇਤ ਕਾਬੂ

Admin User - Apr 18, 2026 04:31 PM
IMG

ਕੋਟਕਪੂਰਾ ਦੇ ਗੁਰਦੁਆਰਾ ਬਾਜ਼ਾਰ ਨੇੜਲੇ ਲੱਭੂ ਰਾਮ ਸਟਰੀਟ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਈ ਦਿਨਾਂ ਤੋਂ ਹੋ ਰਹੀਆਂ ਚੋਰੀਆਂ ਦਾ ਪਰਦਾਫਾਸ਼ ਹੋਇਆ। ਭਾਂਡਿਆਂ ਦੀ ਦੁਕਾਨ ਚਲਾਉਣ ਵਾਲੇ ਨਿਖਿਲ ਗੋਇਲ ਦੀ ਦੁਕਾਨ ਵਿੱਚ ਲਗਾਤਾਰ ਨਗਦੀ ਅਤੇ ਸਮਾਨ ਦੀ ਚੋਰੀ ਹੋ ਰਹੀ ਸੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ।

ਸੀਸੀਟੀਵੀ ਕੈਮਰਿਆਂ ਵਿੱਚ ਮੁਲਜ਼ਮਾਂ ਦੀਆਂ ਹਰਕਤਾਂ ਕੈਦ ਹੋਣ ਤੋਂ ਬਾਅਦ, ਦੁਕਾਨਦਾਰ ਨੂੰ ਆਪਣੇ ਹੀ ਗੁਆਂਢੀ ’ਤੇ ਸ਼ੱਕ ਹੋ ਗਿਆ। ਸ਼ੱਕ ਨੂੰ ਪੱਕਾ ਕਰਨ ਲਈ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਮਿਲ ਕੇ ਰਾਤ ਸਮੇਂ ਦੁਕਾਨ ਵਿੱਚ ਰਹਿ ਕੇ ਨਿਗਰਾਨੀ ਕੀਤੀ।

ਤੜਕੇ ਵੇਲੇ ਜਿਵੇਂ ਹੀ ਦੋ ਵਿਅਕਤੀ ਚੋਰੀ ਦੀ ਨੀਅਤ ਨਾਲ ਦੁਕਾਨ ਵਿੱਚ ਦਾਖ਼ਲ ਹੋਏ, ਉਨ੍ਹਾਂ ਨੂੰ ਮੌਕੇ ’ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਕਾਬੂ ਕੀਤਾ ਗਿਆ ਇੱਕ ਮੁਲਜ਼ਮ ਦੁਕਾਨਦਾਰ ਦਾ ਗੁਆਂਢੀ ਹੀ ਨਿਕਲਿਆ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਬਾਅਦ ਵਿੱਚ ਦੋਨਾਂ ਮੁਲਜ਼ਮਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਘਰੋਂ ਕਾਫੀ ਮਾਤਰਾ ਵਿੱਚ ਚੋਰੀ ਕੀਤਾ ਸਮਾਨ ਵੀ ਬਰਾਮਦ ਹੋਇਆ। ਪ੍ਰਾਰੰਭਿਕ ਜਾਣਕਾਰੀ ਮੁਤਾਬਕ ਮੁਲਜ਼ਮ ਨਸ਼ੇ ਦੇ ਆਦੀ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਘਰ ਵਿੱਚ ਸ਼ੱਕੀ ਲੋਕਾਂ ਦੀ ਆਉਣ-ਜਾਣ ਵੀ ਰਹਿੰਦੀ ਸੀ।

ਫਿਲਹਾਲ ਪੁਲਿਸ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਨ ਦੀ ਕਾਰਵਾਈ ਕਰ ਰਹੀ ਹੈ ਅਤੇ ਫਰਾਰ ਹੋਏ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ। ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕਾਂ ਨੂੰ ਆਪਣੇ ਆਸ-ਪਾਸ ਦੇ ਲੋਕਾਂ ਪ੍ਰਤੀ ਵੀ ਸਾਵਧਾਨ ਰਹਿਣ ਦੀ ਚੇਤਾਵਨੀ ਦੇ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.