IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ, ਆਈਪੀਐਲ-2026: ਪੰਜਾਬ ਦੇ ਨੌਜਵਾਨ ਕ੍ਰਿਸ਼ ਨੂੰ ਮਿਲਿਆ ਵੱਡਾ ਮੌਕਾ, MI...

ਆਈਪੀਐਲ-2026: ਪੰਜਾਬ ਦੇ ਨੌਜਵਾਨ ਕ੍ਰਿਸ਼ ਨੂੰ ਮਿਲਿਆ ਵੱਡਾ ਮੌਕਾ, MI ਟੀਮ ਵਿੱਚ ਸ਼ਾਮਲ

Admin User - Apr 16, 2026 07:26 PM
IMG

ਇੰਡਿਅਨ ਪ੍ਰੀਮੀਅਰ ਲੀਗ 2026 ਵਿੱਚ ਪੰਜਾਬ ਦੇ ਨੌਜਵਾਨ ਆਲਰਾਉਂਡਰ ਕ੍ਰਿਸ਼ ਭਗਤ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ, ਕਿਉਂਕਿ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਉਸਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦੋਂ ਟੀਮ ਦੇ ਸਪਿਨ ਆਲਰਾਉਂਡਰ ਅਥਰਵ ਅੰਕੋਲੇਕਰ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ। 21 ਸਾਲਾ ਕ੍ਰਿਸ਼ ਭਗਤ ਨੂੰ ₹30 ਲੱਖ ਦੀ ਬੇਸ ਪ੍ਰਾਈਸ ‘ਤੇ ਟੀਮ ਨਾਲ ਜੋੜਿਆ ਗਿਆ ਹੈ, ਜੋ ਉਸਦੇ ਕਰੀਅਰ ਲਈ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।

ਕ੍ਰਿਸ਼ ਭਗਤ ਇੱਕ ਸੱਜੇ ਹੱਥ ਦਾ ਮੀਡੀਅਮ-ਫਾਸਟ ਗੇਂਦਬਾਜ਼ ਹੈ, ਜੋ ਪੰਜਾਬ ਲਈ ਘਰੇਲੂ ਕ੍ਰਿਕਟ ਖੇਡਦਾ ਹੈ ਅਤੇ ਆਪਣੀ ਗੇਂਦਬਾਜ਼ੀ ਦੇ ਨਾਲ-ਨਾਲ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਉਸਨੇ ਹੁਣ ਤੱਕ 7 ਫਸਟ-ਕਲਾਸ ਅਤੇ 9 ਲਿਸਟ ਏ ਮੈਚ ਖੇਡੇ ਹਨ ਅਤੇ ਲਿਸਟ ਏ ਵਿੱਚ ਅਰਧ ਸੈਂਕੜਾ ਵੀ ਜੜ ਚੁੱਕਿਆ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਮੁੰਬਈ ਇੰਡੀਅਨਜ਼ ਦੇ ਟਰਾਇਲਾਂ ਵਿੱਚ ਹਿੱਸਾ ਲੈਂਦਾ ਆ ਰਿਹਾ ਸੀ ਅਤੇ ਹਾਲ ਹੀ ਵਿੱਚ ਡੀਵਾਈ ਪਾਟਿਲ ਟੀ-20 ਕੱਪ ਵਿੱਚ ਰਿਲਾਇੰਸ ਟੀਮ ਵੱਲੋਂ ਖੇਡਦਿਆਂ ਆਪਣੀ ਯੋਗਤਾ ਸਾਬਤ ਕੀਤੀ।

ਦੂਜੇ ਪਾਸੇ, ਮੁੰਬਈ ਇੰਡੀਅਨਜ਼ ਦਾ ਮੌਜੂਦਾ ਸੀਜ਼ਨ ਮਿਲੇ-ਜੁਲੇ ਨਤੀਜਿਆਂ ਨਾਲ ਚੱਲ ਰਿਹਾ ਹੈ। ਟੀਮ ਨੇ ਆਪਣਾ ਪਹਿਲਾ ਮੈਚ ਜਿੱਤਣ ਤੋਂ ਬਾਅਦ ਲਗਾਤਾਰ ਤਿੰਨ ਹਾਰਾਂ ਦਾ ਸਾਹਮਣਾ ਕੀਤਾ ਹੈ ਅਤੇ ਇਸ ਵੇਲੇ ਅੰਕ ਸੂਚੀ ਵਿੱਚ ਨੀਵੇਂ ਸਥਾਨ ‘ਤੇ ਹੈ। ਅਜੇਹੇ ਵਿੱਚ ਕ੍ਰਿਸ਼ ਭਗਤ ਵਰਗੇ ਨਵੇਂ ਖਿਡਾਰੀ ਤੋਂ ਟੀਮ ਨੂੰ ਸੰਤੁਲਨ ਅਤੇ ਤਾਜ਼ਗੀ ਮਿਲਣ ਦੀ ਉਮੀਦ ਹੈ। ਹੁਣ ਸਭ ਦੀ ਨਜ਼ਰ ਮੁੰਬਈ ਦੇ ਅਗਲੇ ਮੈਚ ‘ਤੇ ਹੈ, ਜਿੱਥੇ ਉਹ ਪੰਜਾਬ ਕਿੰਗਜ਼ ਦੇ ਖਿਲਾਫ਼ ਵਾਂਖੇਡੇ ਸਟੇਡੀਅਮ ਵਿੱਚ ਮੈਦਾਨ ‘ਚ ਉਤਰਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.