ਤਾਜਾ ਖਬਰਾਂ
ਜ਼ਿਲ੍ਹਾ ਸੰਗਰੂਰ ਦੇ ਧਨੌਲਾ ਨੇੜਲੇ ਪਿੰਡ ਬਡਬਰ ਵਿੱਚ ਵੀਰਵਾਰ ਸਵੇਰੇ ਇਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਘਰੇਲੂ ਝਗੜਾ ਖੂਨੀ ਰੂਪ ਧਾਰ ਗਿਆ। ਜਾਣਕਾਰੀ ਮੁਤਾਬਕ, ਪੈਸਿਆਂ ਅਤੇ ਖੇਤ ਵਿੱਚ ਖੜ੍ਹੇ ਇਕ ਦਰੱਖਤ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਤਣਾਅ ਚੱਲ ਰਿਹਾ ਸੀ। ਇਸੇ ਰੰਜਿਸ਼ ਦੇ ਚਲਦੇ ਛੋਟੇ ਭਰਾ ਸੁਖਵਿੰਦਰ ਸਿੰਘ (45) ਨੇ ਆਪਣੇ ਵੱਡੇ ਭਰਾ ਮਨਜਿੰਦਰ ਸਿੰਘ (50) ਨੂੰ ਸਵਰਾਜ ਟਰੈਕਟਰ ਨਾਲ ਬੇਰਹਿਮੀ ਨਾਲ ਕੁਚਲ ਕੇ ਮਾਰ ਦਿੱਤਾ।
ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਅਨੁਸਾਰ, ਮਨਜਿੰਦਰ ਸਿੰਘ ਸਵੇਰੇ ਘਰ ਤੋਂ ਕਣਕ ਦੀ ਵਾਢੀ ਲਈ ਕੰਬਾਈਨ ਹਾਰਵੈਸਟਰ ਦਾ ਪ੍ਰਬੰਧ ਕਰਨ ਨਿਕਲਿਆ ਸੀ। ਘਰ ਤੋਂ ਕੁਝ ਹੀ ਦੂਰੀ ‘ਤੇ ਪਹੁੰਚਣ ‘ਤੇ ਸੁਖਵਿੰਦਰ ਸਿੰਘ ਨੇ ਪਿੱਛੋਂ ਆ ਕੇ ਉਸ ‘ਤੇ ਟਰੈਕਟਰ ਚੜ੍ਹਾ ਦਿੱਤਾ ਅਤੇ ਉਸ ਨੂੰ 4-5 ਵਾਰ ਦਰੜਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਤੀ ਨੂੰ ਬਚਾਉਣ ਲਈ ਦੌੜੀ ਤਾਂ ਮੁਲਜ਼ਮ ਨੇ ਉਸ ‘ਤੇ ਵੀ ਟਰੈਕਟਰ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਤਰ੍ਹਾਂ ਬਚ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਾਮਲੇ ਸਬੰਧੀ ਥਾਣਾ ਧਨੌਲਾ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Editor in Chief
ਕੱਪੜ ਛਾਣ
Get all latest content delivered to your email a few times a month.