IMG-LOGO
ਹੋਮ ਪੰਜਾਬ: ਸਿੱਖਿਆ ਮੰਤਰੀ ਦੇ ਸ਼ਹਿਰ 'ਚ 18 ਜੁਲਾਈ ਨੂੰ ਹੋਣ ਵਾਲੀ...

ਸਿੱਖਿਆ ਮੰਤਰੀ ਦੇ ਸ਼ਹਿਰ 'ਚ 18 ਜੁਲਾਈ ਨੂੰ ਹੋਣ ਵਾਲੀ ਰੈਲੀ ਦੀ DTF ਦੇ ਆਗੂਆਂ ਵਲੋਂ ਜੰਗੀ ਪੱਧਰ 'ਤੇ ਤਿਆਰੀਆਂ :- ਪੜ੍ਹੋ ਪੂਰੀ ਖ਼ਬਰ !

Admin User - Jun 30, 2021 10:31 PM
IMG

ਬਠਿੰਡਾ 30 ਜੂਨ ( ਰਣਧੀਰ ਬੌਬੀ  ) ਅੱਜ ਇੱਥੇ ਸਥਾਨਕ ਟੀਚਰਜ਼ ਹੋਮ ਵਿਖੇ ਡੈਮੋਕਰੇਟਿਕ ਟੀਚਰਜ਼ ਫਰੰਟ ਬਠਿੰਡਾ    ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ ਅਤੇ ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ  ਸਰਕਾਰ ਵੱਲੋਂ ਅਧਿਅਾਪਕ ਅਤੇ ਮੁਲਾਜ਼ਮ ਮਸਲਿਆਂ ਨੂੰ ਅਣਗੌਲਿਆ ਕਰਨ ਦੇ ਖਿਲਾਫ਼  18 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਵਿੱੱਚ ਬਠਿੰਡਾ ਵਿਖੇ ਤਿਆਰੀਆਂ ਜ਼ੋਰਾਂ ਨਾਲ ਵਿੱਢ ਦਿੱਤੀਆਂ ਹਨ।  ਜਿਸ ਤਹਿਤ ਅੱਜ ਡੀ.ਟੀ.ਐੱਫ਼ ਦੀ ਜ਼ਿਲੇ ਅਤੇ ਬਲਾਕਾਂ ਦੀ ਲੀਡਰਸ਼ਿਪ ਦੀ ਅਹਿਮ ਮੀਟਿੰਗ ਕਰਕੇ ਸਰਕਾਰ ਦਾ ਮੁਲਾਜ਼ਮ ਮਾਰੂ ਚਿਹਰਾ ਲੋਕਾਂ ਤੱਕ ਲਿਜਾਣ ਲਈ ਵਿਉਂਤਬੰਦੀਆਂ ਕੀਤੀਆਂ ਗਈਆਂ । ਰੈਲੀ ਵਿੱੱਚ ਵੱਡੀ ਪੱਧਰ ਤੇ  ਅਧਿਅਾਪਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਸੰਪਰਕ ਮੁਹਿੰਮਾਂ , ਨੁੱਕੜ ਮੀਟਿੰਗਾਂ , ਮੰਗਾਂ ਸਬੰਧੀ ਸੋਸ਼ਲ ਅਤੇ ਇਲੈਕਟ੍ਰਨਿਕ ਪ੍ਰਚਾਰ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਮੰਗਾਂ  ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਜਸਵਿੰਦਰ ਸਿੰਘ ਅਤੇ ਨਵਚਰਨਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰ ਨੇ ਮੁਲਾਜ਼ਮਾਂ ਦੇ ਡੀ.ਏ. ਦੇ  ਕਰੋੜਾਂ ਰੁਪਏ ਜਿੱਥੇ ਖੂਹ ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ  ਉੱਥੇ ਪੇਅ ਕਮਿਸ਼ਨ ਦੀ ਰਿਪੋਰਟ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਦਿਖਾਉਣ ਨੂੰ ਹੋਰ ਵਾਂਗ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਅਨੇਕਾਂ ਭੱਤੇ ਕੱਟ ਕੇ ਇਕ ਹੱਥ ਦੇਣ ਅਤੇ ਦੂਜੇ ਹੱਥ ਲੈਣ ਦੀ ਚਾਲ ਖੇਡ ਰਹੀ ਹੈ ਜਿਸ ਨੂੰ ਸਮੁੱਚਾ ਮੁਲਾਜ਼ਮ ਭਾਈਚਾਰਾ ਕਦੇ ਵੀ ਸਹਿਣ ਨਹੀ਼ ਕਰੇਗਾ । ਓਹਨਾ ਕਿਹਾ ਕਿ ਸਰਕਾਰ ਨਵੀਂ ਸਿੱਖਿਆ ਨੀਤੀ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਸਰਕਾਰੀ ਸਿੱਖਿਆ ਅਤੇ ਮਹਿਕਮੇ ਦਾ ਭੋਗ ਪਾਉਣ ਲੱਗੀ ਹੋਈ ਹੈ । ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰੀ ਪੈਟਰਨ ਰਾਹੀਂ ਨਿਸ਼ਚਤ ਕਰਕੇ ਜਿੱਥੇ ਮੁਲਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ ਉੱਥੇ    ਪਿਛਲੇ 20-20 ਸਾਲਾਂ ਤੋਂ ਸਕੂਲਾਂ ਅੰਦਰ 6-6 ਹਜ਼ਾਰ ਤੇ ਕੰਮ ਕਰ ਰਹੇ ਕੱਚੇ ਅਧਿਅਾਪਕਾਂ ਨੂੰ ਪੱਕੇ ਕਰਨ ਦੀ ਥਾਂ ਓਹਨਾ ਨੂੰ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ ਜਿਸ ਨੇ  ਸਰਕਾਰ ਦਾ ਲੋਕ ਦੋਖੀ ਚਿਹਰਾ ਵੀ ਨੰਗਾ ਕੀਤਾ ਹੈ । ਮੀਤ ਪ੍ਰਧਾਨ ਪਰਵਿੰਦਰ ਸਿੰਘ , ਵਿਤ ਸਕੱਤਰ ਅਨਿਲ ਭੱਟ ਅਤੇ ਸਹਾਇਕ ਸਕੱਤਰ ਗੁਰਪ੍ਰੀਤ ਖੇਮੋਆਣਾ ਨੇ ਮੰਗ ਕਰਦਿਆਂ ਕਿਹਾ ਸਰਕਾਰ ਮੁਲਾਜ਼ਮਾਂ ਦਾ ਬੁਢਾਪਾ ਰੋਲਣ ਵਾਲੀ ਨਵੀਂ ਪੈਨਸ਼ਨ ਸਕੀਮ ਤੁਰੰਤ ਬੰਦ ਕਰੇ ਅਤੇ  ਸਮੁੱਚੇ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਲਾਗੂ ਕਰੇ, ਸਕੂਲਾਂ ਅੰਦਰ ਸੁਖਾਵਾਂ ਮਹੌਲ ਬਨਾਉਣ ਲਈ ਦਬਸ਼ ਭਰੇ  ਮਹੌਲ ਸਮੇਤ ਪ੍ਰੋਜੈਕਟਾਂ ਅਤੇ ਤਜਰਬਿਆਂ ਦੀ ਨੀਤੀ ਬੰਦ ਕਰੇ ।  ਅਧਿਅਾਪਕਾਂ ਨੂੰ ਸਿਲੇਬਸ ਅਨੁਸਾਰ ਪੜਾਉਣ ਦਿੱਤਾ ਜਾਵੇ । ਆਨ ਲਾਈਨ ਸਿੱਖਿਆ ਬੰਦ ਕਰਕੇ ਪੂਰੇ ਪ੍ਰਬੰਧਾਂ ਤਹਿਤ ਵਿਦਿਆਰਥੀਆਂ ਸਮੇਤ  ਸਕੂਲ ਖੋਲੇ । ਸਮੁੱਚੇ ਕੱਚੇ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਤੇ ਪੱਕਾ ਕਰੇ । ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰੇ ਅਤੇ ਤਨਖਾਹ ਕਮਿਸ਼ਨ ਮੁਲਾਜ਼ਮ ਮਾਰੂ ਦੀ ਥਾਂ ਮੁਲਾਜ਼ਮ ਪੱਖੀ ਬਣਾਇਆ ਜਾਵੇ । ਇਸ ਸਮੇਂ ਬਲਾਕ ਪ੍ਰਧਾਨਾਂ ਕੁਲਵਿੰਦਰ ਸਿੰਘ ਵਿਰਕ ,  ਭੁਪਿੰਦਰ ਸਿੰਘ ਮਾਈਸਰਖਾਨਾ ,  ਰਾਜਵਿੰਦਰ ਸਿੰਘ ਜਲਾਲ , ਭੋਲਾ ਸਿੰਘ ਤਲਵੰਡੀ , ਅੰਗਰੇਜ਼ ਸਿੰਘ ਅਤੇ ਰਤਨਜੋਤ ਸਰਮਾਂ ਨੇ ਦੱਸਿਆ ਕਿ ਉਕਤ ਮੰਗਾਂ ਪ੍ਰਤਿ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਖਿਲਾਫ਼ 18 ਜੁਲਾਈ ਨੂੰ ਸੂਬਾ ਪੱਧਰੀ  ਸੰਗਰੂਰ ਰੈਲੀ ਵਿੱੱਚ  ਜ਼ਿਲ੍ਹਾ ਬਠਿੰਡਾ ਦੇ ਸਾਰੇ ਬਲਾਕਾਂ ਵਿਚੋਂ ਵੱਡੀ ਗਿਣਤੀ ਅਧਿਅਾਪਕਾਂ ਦੀ ਸ਼ਮੂਲੀਅਤ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਦੀ ਰੂਪ ਰੇਖਾ ਅੱਜ ਸਮੁਚੇ ਜ਼ਿਲੇ ਅਤੇ  ਬਲਾਕਾਂ ਦੇ ਆਗੂਆਂ ਨੂੰ ਬਣਾ ਕੇ ਦੇ ਦਿੱਤੀ ਹੈ ਜਿਸ ਤਹਿਤ ਜ਼ੋਰਦਾਰ ਮੁਹਿੰਮ ਜ਼ਰੀਏ ਅਧਿਅਾਪਕਾਂ ਦੀ ਲਾਮਬੰਦੀ ਕੀਤੀ ਜਾਵੇਗੀ । ਇਸ ਸਮੇਂ ਜ਼ਿਲ੍ਹਾ ਆਗੂਆਂ ਜਸਵਿੰਦਰ ਬਾਕਸਰ , ਅਮਨਦੀਪ ਸਿੰਘ ,ਰਣਦੀਪ ਕੌਰ ਖਾਲਸਾ , ਜਤਿੰਦਰ ਸਿੰਘ , ਰਾਮ ਸਿੰਘ ਮਨਦੀਪ ਸਿੰਘ  ਨੇ  ਕਿਹਾ ਕਿ 11 ਜੁਲਾਈ ਨੂੰ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਰੱਖੀ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਸੱਦੇ ਤੇ ਰੈਲੀ ਵਿੱੱਚ ਡੀ.ਟੀ.ਐੱਫ਼ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਇਸ ਸਬੰਧੀ ਅਧਿਅਾਪਕਾਂ ਦੀ ਸਕੂਲ ਟੂ ਸਕੂਲ ਲਾਮਬੰਦੀ ਵੀ ਕੀਤੀ ਜਾਵੇਗੀ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.