IMG-LOGO
ਹੋਮ ਪੰਜਾਬ: ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ 'ਚ ਨਵਜੋਤ ਸਿੱਧੂ ਦੀ ਰਾਹੁਲ...

ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ 'ਚ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਵੱਡੀਆਂ ਚਰਚਾਵਾਂ ਸ਼ੁਰੂ :- ਪੜ੍ਹੋ ਪੂਰੀ ਖਬਰ...

Admin User - Jun 30, 2021 10:23 PM
IMG

ਚੰਡੀਗੜ੍ਹ 30 ਜੂਨ :- ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਜਲਦ ਤੋਂ ਜਲਦ ਖ਼ਤਮ ਕਰਨ ਲਈ ਕਾਂਗਰਸ ਹਾਈ ਕਮਾਨ ਦਿੱਲੀ ਚ ਮੀਟਿੰਗ ਅਤੇ ਮੀਟਿੰਗਾਂ ਕਰ ਰਹੀ ਹੈ, ਜਿਸ ਦੇ ਤਹਿਤ ਅੱਜ ਰਾਹੁਲ ਗਾਂਧੀ ਤੇ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੂੰ ਨਵਜੋਤ ਸਿੰਘ ਸਿੱਧੂ ਮਿਲੇ। ਇਸ ਮਿਲਣੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾਵਾਂ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਇਸ ਤੋਂ ਇਲਾਵਾ ਇਹ ਵੀ ਚਰਚਾ ਹੈ ਕਿ ਉਨ੍ਹਾਂ ਨੂੰ 2022 ਪੰਜਾਬ ਚੋਣਾਂ ਲਈ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਥਾਪਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਸਵੇਰੇ ਹੀ  ਸ੍ਰੀਮਤੀ ਪ੍ਰਿਯੰਕਾ ਗਾਂਧੀ ਦੇ ਘਰ ਪੁੱਜ ਗਏ ਸਨ ਅਤੇ ਇਸ ਦੌਰਾਨ ਕਰੀਬ 3 ਘੰਟੇ ਮੀਟਿੰਗ ਚੱਲੀ। ਜਿਸ ਤੋਂ ਬਾਅਦ ਸਿੱਧੂ ਤੂੰ ਤੁਗਲਕ ਰੋਡ ਨਿਵਾਸ 'ਤੇ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਪੁੱਜੇ ਅਤੇ ਦੋਵਾਂ ਦੇ ਵਿਚਕਾਰ ਕਰੀਬ ਅੱਧਾ ਘੰਟਾ ਮੀਟਿੰਗ ਚੱਲੀ, ਜਿਸ ਤੋਂ ਬਾਅਦ ਸਿੱਧੂ ਦੀ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੀਟਿੰਗ ਲਈ 10 ਜਨਪੱਥ ਸਥਿਤ ਰਿਹਾਇਸ਼ ਤੇ ਪੁੱਜੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸਿੱਧੂ ਦੇ ਪਟਿਆਲਾ ਤੋਂ ਚੱਲਣ ਤੋਂ ਲੈ ਕੇ ਦਿੱਲੀ ਪੁੱਜਣ ਅਤੇ ਕੋਈ ਮੁਲਾਕਾਤ ਨਾ ਹੋਣ ਦੀ ਚਰਚਾ ਸਾਰਾ ਦਿਨ ਚੱਲਦੀ ਰਹੀ ਪਰ ਇਸ ਦਿਨ ਪੁਰ ਮੀਡੀਆ ਦਾ ਧਿਆਨ ਰਾਹੁਲ ਗਾਂਧੀ ਦੇ ਬਿਆਨ ਵੱਲ ਕੇਂਦਰਿਤ ਹੋ ਗਿਆ ਜਿਸ ਚ ਉਨ੍ਹਾਂ ਪੱਤਰਕਾਰਾਂ ਵੱਲੋਂ ਸਿੱਧੂ ਨਾਲ ਮੀਟਿੰਗ ਬਾਰੇ ਪੁੱਛੇ ਜਾਣ ਤੇ ਕਿਹਾ ਕਿ 'ਨੋੰ ਮੀਟਿੰਗ ਵਿਦ ਸਿੱਧੂ'। ਹੁਣ ਵੇਖਣਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਹਾਈ ਕਮਾਨ ਪੰਜਾਬ ਕਾਂਗਰਸ ਚ ਚੱਲ ਰਹੇ ਕਾਟੋ ਕਲੇਸ਼ ਨੂੰ   ਕਿਸ ਤਰ੍ਹਾਂ ਹੱਲ ਕਰਦੀ ਹੈ ਜਾਂ ਫਿਰ ਸਿੱਧੂ ਨੂੰ ਕੋਈ ਉੱਚ ਅਹੁਦਾ ਦਿੰਦੀ ਹੈ ?

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.