IMG-LOGO
ਹੋਮ ਪੰਜਾਬ: ਸਾਉਣੀ ਦੀਆਂ ਫਸਲਾਂ ਦੀ ਪੈਸਟ ਸਰਵੇਲੈਂਸ ਕਰਨ ਲਈ ਜਿਲ੍ਹਾ 'ਤੇ...

ਸਾਉਣੀ ਦੀਆਂ ਫਸਲਾਂ ਦੀ ਪੈਸਟ ਸਰਵੇਲੈਂਸ ਕਰਨ ਲਈ ਜਿਲ੍ਹਾ 'ਤੇ ਸਰਕਲ ਪੱਧਰੀ ਟੀਮਾਂ ਦਾ ਗਠਨ :- ਪੜ੍ਹੋ ਪੂਰੀ ਖਬਰ

Admin User - Jun 30, 2021 09:50 PM
IMG

       ਬਠਿੰਡਾ, 30 ਜੂਨ ( ਰਣਧੀਰ ਬੌਬੀ  ): ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਦੇ ਦਿਸਾ-ਨਿਰਦੇਸਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਸਿੱਧੂ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਪੈਸਟ ਸਰਵੇਲੈਂਸ ਕਰਨ ਲਈ ਜਿਲ੍ਹਾ ਅਤੇ ਸਰਕਲ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਹਰ ਹਫਤੇ ਦੇ ਮੰਗਲਵਾਰ ਅਤੇ ਵੀਰਵਾਰ ਨੂੰ ਖੇਤਾਂ ਦਾ ਸਰਵੇਖਣ ਕਰਨਗੀਆਂ।

        ਇਸ ਤਹਿਤ ਜਿਲ੍ਹਾ ਪੱਧਰੀ ਟੀਮ ਜਿਸ ਵਿੱਚ ਡਾ. ਕੰਵਲ ਕੁਮਾਰ ਜਿੰਦਲ ਖੇਤੀਬਾੜੀ ਅਫਸਰ ਬਲਾਕ ਬਠਿੰਡਾ, ਡਾ. ੜੂੰਗਰ ਸਿੰਘ ਬਰਾੜ ਏ.ਪੀ.ਪੀ.ੳ. ਅਤੇ ਖੇਤੀਬਾੜੀ ਯੂਨੀਵਿਰਸਿਟੀ ਦੇ ਡਾ. ਵਿਨੈ ਪਠਾਣੀਆ ਵੱਲੋਂ  ਬਠਿੰਡਾ ਅਤੇ ਸੰਗਤ ਬਲਾਕਾਂ ਵਿੱਚ ਪੈਸਟ ਸਰਵੇਲੈਂਸ ਕੀਤਾ ਗਿਆ। ਪੈਸਟ ਸਰਵੇਲੈਂਸ ਦੌਰਾਨ ਨਰਮੇਂ ਦੀ ਫਸਲ ਉਪਰ ਚਿੱਟੀ ਮੱਖੀ, ਜੈਸਿਡ ਅਤੇ ਭੂਰੀ ਜੂੰ ਦਾ ਹਮਲਾ ਦੇਖਿਆ ਗਿਆ ਪ੍ਰੰਤੂ ਇਹਨਾਂ ਦਾ ਪੱਧਰ ਆਰਥਿਕ ਕਗਾਰ ਤੋਂ ਕਾਫੀ ਘੱਟ ਪਾਇਆ ਗਿਆ। ਪੈਸਟ ਸਰਵੇਲੈਂਸ ਦੌਰਾਨ ਕੁੱਝ ਪਿੰਡਾਂ ਵਿੱਚ ਨਰਮੇਂ ਦੀ ਫਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਵੀ ਦੇਖਣ ਨੂੰ ਮਿਲਿਆ।

       ਇਸ ਉਪਰੰਤ ਉਹਨਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਗੁਲਾਬੀ ਸੂੰਡੀ ਦੇ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ ਕਿਉਕਿ ਇਹ ਸੂੰਡੀ ਪਿਛਲੇ ਸਾਲ ਦੀਆਂ ਪਈਆਂ ਛਟੀਆਂ ਅਤੇ ਉਹਨਾਂ ਦੀ ਰਹਿੰਦ ਖੂੰਹਦ ਤੋ ਹੀ ਪੈਦਾ ਹੁੰਦੀ ਹੈ। ਇਸ ਲਈ ਖੇਤਾਂ ਵਿੱਚ ਅਤੇ ਉਹਨਾਂ ਦੇ ਆਲੇ-ਦੁਆਲੇ ਪਏ ਛਟੀਆਂ ਦੇ ਢੇਰ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਗੁਲਾਬੀ ਸੂੰਡੀ ਦੇ ਹਮਲੇ ਨੂੰ ਬਹੁਤ ਹੱਦ ਤੱਕ ਰੋਕਿਆ ਜਾ ਸਕਦਾ ਹੈ।

        ਇਸ ਤੋਂ ਇਲਾਵਾ ਮਾਹਿਰਾਂ ਵਲੋਂ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਆਪਣੇ ਖੇਤਾਂ ਦਾ ਸਰਵੇਖਣ ਕਰਨ ਦੀ ਸਲਾਹ ਦਿੱਤੀ ਗਈ ਕਿ ਇਸ ਦੌਰਾਨ ਜੇ ਕਿਸੇ ਵੀ ਕਿਸਾਨ ਵੀਰ ਨੂੰ ਆਪਣੇ ਖੇਤ ਵਿੱਚ ਨਰਮੇਂ ਦੀ ਫਸਲ ਤੇ 5 ਪ੍ਰਤੀਸਤ ਫੁੱਲਾਂ ਉਪਰ ਗੁਲਾਬੀ ਸੂੰਡੀ ਮਿਲਦੀ ਹੈ ਤਾਂ ਉਹ 500 ਮਿਲੀਲੀਟਰ ਪਰੋਫੈਨੋਫਾਸ 50 ਈ.ਸੀ.ਜਾਂ 800 ਮਿਲੀਲੀਟਰ ਈਥੀਆਨ 50 ਈ.ਸੀ. ਪ੍ਰਤੀ ਏਕੜ ਸਪਰੇ ਕੀਤੀ ਜਾਵੇ। ਸਪਰੇ ਕਰਨ ਦੌਰਾਨ ਕਿਸਾਨ ਵੀਰ ਇਹ ਧਿਆਨ ਜਰੂਰ ਰੱਖਣ ਕਿ ਨਰਮੇਂ ਦੀ ਫਸਲ ਵਾਲੇ ਖੇਤ ਵਿੱਚ ਔੜ ਨਾ ਲੱਗੀ ਹੋਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.