ਤਾਜਾ ਖਬਰਾਂ
ਉੱਤਰ ਪ੍ਰਦੇਸ਼ ATS ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਭਾਰਤ ਵਿੱਚ 'ਗਜ਼ਵਾ-ਏ-ਹਿੰਦ' ਲਾਗੂ ਕਰਨ ਲਈ ਦੇਸ਼ ਵਿੱਚ ਅਗਜ਼ਨੀ ਕਰਕੇ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚਣ ਵਾਲੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਮੁਲਜ਼ਮ ਦੇਸ਼ ਦੇ ਕਈ ਹਿੱਸਿਆਂ ਵਿੱਚ ਗੈਸ ਸਿਲੰਡਰਾਂ ਨਾਲ ਭਰੇ ਟਰੱਕਾਂ ਨੂੰ ਅੱਗ ਲਗਾ ਕੇ ਦਹਿਸ਼ਤ ਫੈਲਾਉਣਾ ਚਾਹੁੰਦੇ ਸਨ। ਮੁਲਜ਼ਮਾਂ ਨੇ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ਦੇ ਬਾਹਰ ਅਗਜ਼ਨੀ ਕਰਨ ਦੀ ਯੋਜਨਾ ਬਣਾਈ ਸੀ।
ਉੱਤਰ ਪ੍ਰਦੇਸ਼ ATS ਨੂੰ ਸੂਚਨਾ ਮਿਲੀ ਸੀ ਕਿ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਰਾਹੀਂ ਇੱਕ ਭਾਰਤੀ ਗਿਰੋਹ, ਪਾਕਿਸਤਾਨੀ ਹੈਂਡਲਰਾਂ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ। ਗਿਰੋਹ ਦਾ ਮੁੱਖ ਉਦੇਸ਼ ਦੇਸ਼ ਦੇ ਮਹੱਤਵਪੂਰਨ ਅਦਾਰਿਆਂ ਅਤੇ ਸਿਆਸੀ ਵਿਅਕਤੀਆਂ ਦੀ ਰੇਕੀ ਕਰਕੇ ਪ੍ਰਾਪਤ ਜਾਣਕਾਰੀ ਪਾਕਿਸਤਾਨੀ ਹੈਂਡਲਰਾਂ ਨੂੰ ਮੁਹੱਈਆ ਕਰਵਾਉਣਾ ਅਤੇ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਹੈ।
ਸਾਹਮਣੇ ਆਈ ਜਾਣਕਾਰੀ ਮੁਤਾਬਕ ATS ਵੱਲੋਂ ਫੜੇ ਗਏ ਮੁਲਜ਼ਮ ਅਗਜ਼ਨੀ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਪਾਕਿਸਤਾਨ ਵੀਡੀਓ ਭੇਜ ਰਹੇ ਸਨ। ਇਸ ਤੋਂ ਬਾਅਦ QR ਕੋਡ ਰਾਹੀਂ ਪੈਸੇ ਮੰਗਵਾਏ ਜਾਂਦੇ ਸਨ। ਮੁਲਜ਼ਮਾਂ ਦਾ ਗਿਰੋਹ ਪਾਕਿਸਤਾਨੀ ਹੈਂਡਲਰ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ। ਇਸ ਗਿਰੋਹ ਦੇ ਮੁੱਖ ਮੈਂਬਰ ਸਾਕਿਬ ਉਰਫ ਡੇਵਿਡ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਕਿਬ ਦੇ ਪਿੰਡ ਦਾ ਅਰਬਾਬ ਵੀ ਇਸ ਕੰਮ ਵਿੱਚ ਸ਼ਾਮਲ ਸੀ। ਇਨ੍ਹਾਂ ਕੋਲੋਂ ਜਲਣਸ਼ੀਲ ਪਦਾਰਥ, 7 ਮੋਬਾਈਲ ਫੋਨ, 24 ਪੈਂਫਲੇਟ ਅਤੇ [Aadhaar Redacted] ਬਰਾਮਦ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਇਹ ਗਿਰੋਹ ਦੇਸ਼ ਦੀ ਸੁਰੱਖਿਆ ਵਿੱਚ ਸੰਨ੍ਹ ਲਾਉਣ ਦਾ ਕੰਮ ਕਰ ਰਿਹਾ ਸੀ ਅਤੇ ਇਸ ਗਰੁੱਪ ਦਾ ਮੁੱਖ ਮਕਸਦ ਭਾਰਤ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਸੀ। ਪਾਕਿਸਤਾਨੀ ਹੈਂਡਲਰਾਂ ਨੂੰ ਵੱਕਾਰੀ ਸੰਸਥਾਵਾਂ ਦੀ ਗੂਗਲ ਲੋਕੇਸ਼ਨ ਵੀ ਭੇਜੀ ਗਈ ਸੀ। ਪਾਕਿਸਤਾਨੀ ਹੈਂਡਲਰ ਟੈਲੀਗ੍ਰਾਮ, ਇੰਸਟਾਗ੍ਰਾਮ ਰਾਹੀਂ ਓਸਾਮਾ ਬਿਨ ਲਾਦੇਨ, ਫਤੁੱਲਾ ਗੋਰੀ, ਕਸ਼ਮੀਰ ਮੁਜਾਹਿਦੀਨ, ਗਜ਼ਵਾ-ਏ-ਹਿੰਦ ਨਾਲ ਜੁੜ ਕੇ ਧਰਮ ਦੇ ਆਧਾਰ 'ਤੇ ਵਾਹਨਾਂ ਨੂੰ ਅੱਗ ਲਗਾ ਕੇ ਦਹਿਸ਼ਤ ਫੈਲਾਉਂਦੇ ਸਨ।
Get all latest content delivered to your email a few times a month.