ਤਾਜਾ ਖਬਰਾਂ
ਪਿਛਲੇ 40 ਦਿਨਾਂ ਤੋਂ ਇਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਖੂਨੀ ਮਿਜ਼ਾਈਲ ਹਮਲਿਆਂ ਦੇ ਸਿਲਸਿਲੇ 'ਤੇ ਦੋ ਹਫ਼ਤਿਆਂ ਦੀ ਜੰਗਬੰਦੀ ਦੀ ਮੋਹਰ ਲੱਗ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾਕ੍ਰਮ ਨੂੰ ਵਿਸ਼ਵ ਸ਼ਾਂਤੀ ਲਈ ਇੱਕ "ਇਤਿਹਾਸਕ ਦਿਨ" ਕਰਾਰ ਦਿੱਤਾ ਹੈ। ਜਿੱਥੇ ਇਸ ਫੈਸਲੇ ਨਾਲ ਕੌਮਾਂਤਰੀ ਪੱਧਰ 'ਤੇ ਤਣਾਅ ਘਟਿਆ ਹੈ, ਉੱਥੇ ਹੀ ਪੰਜਾਬ ਦੇ ਖੇਡ ਉਦਯੋਗ ਅਤੇ ਵਪਾਰਕ ਜਗਤ ਵਿੱਚ ਵੀ ਉਮੀਦ ਦੀ ਕਿਰਨ ਜਾਗੀ ਹੈ।
ਕੱਚੇ ਮਾਲ ਦੀਆਂ ਕੀਮਤਾਂ ਨੇ ਤੋੜਿਆ ਲਕੜ ਯੁੱਧ ਦੇ ਕਾਰਨ ਸਭ ਤੋਂ ਵੱਡੀ ਮਾਰ ਕੱਚੇ ਮਾਲ ਦੀ ਸਪਲਾਈ 'ਤੇ ਪਈ ਸੀ। ਸਥਾਨਕ ਕਾਰੋਬਾਰੀਆਂ ਮੁਤਾਬਕ:
ਜੋ ਪੋਲੀਥੀਨ ਪਹਿਲਾਂ 60 ਰੁਪਏ ਪ੍ਰਤੀ ਕਿਲੋ ਸੀ, ਉਹ ਜੰਗ ਦੌਰਾਨ 160 ਰੁਪਏ ਤੱਕ ਪਹੁੰਚ ਗਿਆ।
ਪਲਾਸਟਿਕ ਦਾ ਸਾਮਾਨ: 90 ਰੁਪਏ ਤੋਂ ਵਧ ਕੇ ਸਿੱਧਾ 160 ਰੁਪਏ ਪ੍ਰਤੀ ਕਿਲੋ ਹੋ ਗਿਆ।
ਪੈਟਰੋਲ, ਡੀਜ਼ਲ ਅਤੇ ਗੈਸ ਦੀ ਕਿੱਲਤ ਕਾਰਨ ਫੈਕਟਰੀਆਂ ਦੀ ਸੰਚਾਲਨ ਲਾਗਤ (Operating cost) ਕਈ ਗੁਣਾ ਵੱਧ ਗਈ, ਜਿਸ ਦਾ ਸਿੱਧਾ ਅਸਰ ਆਮ ਖਪਤਕਾਰ ਦੀ ਜੇਬ 'ਤੇ ਪਿਆ। ਬਾਜ਼ਾਰ ਵਿੱਚ 10 ਰੁਪਏ ਵਾਲੀ ਵਸਤੂ ਲਈ ਲੋਕਾਂ ਨੂੰ 15 ਰੁਪਏ ਤੱਕ ਖਰਚਣੇ ਪਏ।
ਅਸੰਗਠਿਤ ਉਦਯੋਗ 'ਤੇ ਡੂੰਘਾ ਸੰਕਟ ਵਪਾਰੀਆਂ ਨੇ ਚਿੰਤਾ ਜ਼ਾਹਰ ਕਰਦਿਆਂ ਦੱਸਿਆ ਕਿ ਪੰਜਾਬ ਦੀ ਲਗਭਗ 90 ਫੀਸਦੀ ਸਪੋਰਟਸ ਇੰਡਸਟਰੀ ਅਸੰਗਠਿਤ (Unorganized) ਹੈ। ਛੋਟੇ ਕਾਰੋਬਾਰੀਆਂ ਕੋਲ ਸਿਰਫ਼ 5 ਤੋਂ 7 ਦਿਨਾਂ ਦਾ ਕੱਚਾ ਮਾਲ ਸਟਾਕ ਵਿੱਚ ਹੁੰਦਾ ਹੈ। ਜੰਗ ਸ਼ੁਰੂ ਹੋਣ ਦੇ ਮਹਿਜ਼ ਦੋ-ਤਿੰਨ ਦਿਨਾਂ ਅੰਦਰ ਹੀ ਵੱਡੀਆਂ ਕੰਪਨੀਆਂ ਨੇ ਮਨਮਾਨੇ ਢੰਗ ਨਾਲ ਰੇਟ ਵਧਾ ਦਿੱਤੇ ਸਨ, ਜਿਸ ਨਾਲ ਛੋਟੇ ਯੂਨਿਟ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਏ ਸਨ।
ਸਥਾਈ ਸ਼ਾਂਤੀ ਦੀ ਅਪੀਲ ਹਾਲਾਂਕਿ ਜੰਗਬੰਦੀ ਨਾਲ ਕੁਝ ਰਾਹਤ ਮਿਲੀ ਹੈ, ਪਰ ਕਾਰੋਬਾਰੀਆਂ ਦਾ ਇੱਕ ਵਰਗ ਅਜੇ ਵੀ ਦੁਬਿਧਾ ਵਿੱਚ ਹੈ। ਉਨ੍ਹਾਂ ਦਾ ਕਹਿਣਾ ਹੈ:
"14 ਦਿਨਾਂ ਦਾ ਵਿਰਾਮ ਸਿਰਫ਼ ਇੱਕ ਅਸਥਾਈ ਮੱਲ੍ਹਮ ਹੈ। ਜਦੋਂ ਤੱਕ ਯੁੱਧ ਦਾ ਸਥਾਈ ਅੰਤ ਨਹੀਂ ਹੁੰਦਾ, ਉਦੋਂ ਤੱਕ ਬਾਜ਼ਾਰ ਵਿੱਚ ਸਥਿਰਤਾ ਨਹੀਂ ਆਵੇਗੀ।"
ਇਸ ਦੇ ਨਾਲ ਹੀ, ਵਪਾਰੀਆਂ ਨੇ ਔਖੀ ਘੜੀ ਵਿੱਚ ਤੇਲ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਹੁਣ ਉਦਯੋਗ ਜਗਤ ਦੀ ਨਜ਼ਰ ਇਸ ਗੱਲ 'ਤੇ ਹੈ ਕਿ ਕੀ ਇਹ 14 ਦਿਨਾਂ ਦੀ ਜੰਗਬੰਦੀ ਆਉਣ ਵਾਲੇ ਸਮੇਂ ਵਿੱਚ ਮੁਕੰਮਲ ਸ਼ਾਂਤੀ ਵਿੱਚ ਬਦਲਦੀ ਹੈ ਜਾਂ ਨਹੀਂ, ਤਾਂ ਜੋ ਵਪਾਰ ਮੁੜ ਲੀਹ 'ਤੇ ਆ ਸਕੇ।
Get all latest content delivered to your email a few times a month.