IMG-LOGO
ਹੋਮ ਪੰਜਾਬ: ਭਵਾਨੀਗੜ੍ਹ ‘ਚ ਪਹਿਲੇ ਹੀ ਦਿਨ ਡਿਊਟੀ ‘ਤੇ ਆਏ ਚੌਕੀਦਾਰ ਦਾ...

ਭਵਾਨੀਗੜ੍ਹ ‘ਚ ਪਹਿਲੇ ਹੀ ਦਿਨ ਡਿਊਟੀ ‘ਤੇ ਆਏ ਚੌਕੀਦਾਰ ਦਾ ਕਤਲ, ਬੋਰਿੰਗ ਸਾਈਟ ‘ਤੇ ਬੰਨ੍ਹੀ ਹਾਲਤ ‘ਚ ਮਿਲੀ ਲਾਸ਼

Admin User - Apr 07, 2026 06:34 PM
IMG

ਭਵਾਨੀਗੜ੍ਹ ਦੇ ਪਟਿਆਲਾ ਰੋਡ ਨੇੜੇ ਮੋਹਨ ਨਗਰ ਇਲਾਕੇ ਵਿੱਚ ਇਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਹਮਲਾਵਰਾਂ ਵੱਲੋਂ 75 ਸਾਲਾ ਬਜ਼ੁਰਗ ਚੌਕੀਦਾਰ ਰਾਮਜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਰਾਮਜੀ, ਜੋ ਪਿੰਡ ਬਾਲਦ ਕਲਾਂ ਦਾ ਰਹਿਣ ਵਾਲਾ ਸੀ, ਨੂੰ ਨਵੀਂ ਤੌਰ ‘ਤੇ ਬੋਰਿੰਗ ਦੇ ਕੰਮ ਵਾਲੇ ਸਥਾਨ ‘ਤੇ ਸਮਾਨ ਦੀ ਰਾਖੀ ਲਈ ਰੱਖਿਆ ਗਿਆ ਸੀ ਅਤੇ ਉਹ ਆਪਣੀ ਪਹਿਲੀ ਹੀ ਰਾਤ ਡਿਊਟੀ ‘ਤੇ ਸੀ। ਮੰਗਲਵਾਰ ਸਵੇਰੇ ਜਦੋਂ ਬੋਰਿੰਗ ਮਸ਼ੀਨ ‘ਤੇ ਕੰਮ ਕਰਨ ਵਾਲਾ ਕਰਮਚਾਰੀ ਮੌਕੇ ‘ਤੇ ਪਹੁੰਚਿਆ ਤਾਂ ਉਸਨੇ ਰਾਮਜੀ ਦੀ ਲਾਸ਼ ਮੰਜੇ ‘ਤੇ ਹੱਥ-ਪੈਰ ਬੰਨ੍ਹੀ ਹੋਈ ਹਾਲਤ ‘ਚ ਵੇਖੀ, ਜਿਸਦੇ ਸਿਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਘਟਨਾ ਦੀ ਤੁਰੰਤ ਸੂਚਨਾ ਮਾਲਕਾਂ ਅਤੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਮਾਮਲੇ ਦੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.