IMG-LOGO
ਹੋਮ ਪੰਜਾਬ: ਸੀਐਮ ਭਗਵੰਤ ਮਾਨ ਦੇ ਤਿੱਖੇ ਤੇਵਰ: ਵਿਰੋਧੀਆਂ 'ਤੇ ਕੱਸੇ ਤੰਜ਼,...

ਸੀਐਮ ਭਗਵੰਤ ਮਾਨ ਦੇ ਤਿੱਖੇ ਤੇਵਰ: ਵਿਰੋਧੀਆਂ 'ਤੇ ਕੱਸੇ ਤੰਜ਼, ਰਾਘਵ ਚੱਢਾ ਅਤੇ ਸੁਖਬੀਰ ਬਾਦਲ ਨੂੰ ਦਿੱਤਾ ਕਰਾਰਾ ਜਵਾਬ

Admin User - Apr 06, 2026 01:25 PM
IMG

ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਜਿੱਥੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ, ਉੱਥੇ ਹੀ ਸਿਆਸੀ ਵਿਰੋਧੀਆਂ ਅਤੇ ਪਾਰਟੀ ਦੇ ਅੰਦਰੂਨੀ ਹਾਲਾਤਾਂ 'ਤੇ ਖੁੱਲ੍ਹ ਕੇ ਭੜਾਸ ਕੱਢੀ। ਸੀਐਮ ਮਾਨ ਨੇ ਚੰਡੀਗੜ੍ਹ ਧਮਾਕੇ ਤੋਂ ਲੈ ਕੇ ਰਾਘਵ ਚੱਢਾ ਦੀ ਬਗਾਵਤ ਤੱਕ ਹਰ ਮੁੱਦੇ 'ਤੇ ਆਪਣਾ ਪੱਖ ਰੱਖਿਆ।

1. ਚੰਡੀਗੜ੍ਹ ਧਮਾਕਾ: "ਪਹਿਲਾਂ ਧਮਾਕਾ ਤਾਂ ਹੋਣ ਦਿਆ ਕਰੋ"

ਭਾਜਪਾ ਦਫ਼ਤਰ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਸੀਐਮ ਮਾਨ ਨੇ ਪੰਜਾਬ ਪੁਲਿਸ ਦੀ ਪਿੱਠ ਥਾਪੜੀ। ਵਿਰੋਧੀਆਂ 'ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ, "ਦੁੱਖ ਹੁੰਦਾ ਹੈ ਕਿ ਧਮਾਕਾ ਅਜੇ ਬਾਅਦ ਵਿੱਚ ਹੁੰਦਾ ਹੈ, ਇਲਜ਼ਾਮ ਪਹਿਲਾਂ ਹੀ ਭਗਵੰਤ ਮਾਨ 'ਤੇ ਲੱਗ ਜਾਂਦੇ ਹਨ। ਕਿਰਪਾ ਕਰਕੇ ਪਹਿਲਾਂ ਜਾਂਚ ਤਾਂ ਹੋਣ ਦਿਆ ਕਰੋ।" ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਹੀ ਮੁਲਜ਼ਮਾਂ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕੀਤਾ ਹੈ, ਪਰ ਹੁਣ ਕੋਈ ਸ਼ਾਬਾਸ਼ੀ ਨਹੀਂ ਦੇ ਰਿਹਾ।


2. ਸੁਖਬੀਰ ਬਾਦਲ 'ਤੇ ਨਿਸ਼ਾਨਾ: "ਪਰਮਾਤਮਾ ਦੀ ਚੱਕੀ ਬਰੀਕ ਪੀਂਹਦੀ ਹੈ"

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ 'ਹੰਕਾਰੀ' ਕਹੇ ਜਾਣ 'ਤੇ ਪਲਟਵਾਰ ਕਰਦਿਆਂ ਸੀਐਮ ਨੇ ਕਿਹਾ ਕਿ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ 'ਤੇ ਆਪਣੀਆਂ ਗਲਤੀਆਂ ਕਬੂਲ ਕੀਤੀਆਂ ਹਨ। ਉਨ੍ਹਾਂ ਕਿਹਾ, "ਜਦੋਂ ਦੀ ਇਨ੍ਹਾਂ ਨੇ ਬਾਣੀ ਰੋਲੀ ਹੈ, ਪ੍ਰਮਾਤਮਾ ਨੇ ਵੀ ਡੰਡਾ ਫੇਰਿਆ ਹੈ। ਰੱਬ ਦੀ ਚੱਕੀ ਹੌਲੀ ਚੱਲਦੀ ਹੈ ਪਰ ਪੀਂਹਦੀ ਬਹੁਤ ਬਰੀਕ ਹੈ।" ਉਨ੍ਹਾਂ ਅੱਗੇ ਕਿਹਾ ਕਿ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਅਮਲਾਂ ਦੇ ਨਿਬੇੜੇ ਹੋਣਗੇ, ਉੱਥੇ ਕੋਈ ਜਾਤ ਜਾਂ ਮਹਿੰਗਾ ਵਕੀਲ ਕੰਮ ਨਹੀਂ ਆਵੇਗਾ।

3. ਰਾਘਵ ਚੱਢਾ ਨਾਲ ਤਲਖ਼ੀ: "ਘਾਇਲ-ਘਾਤਕ ਸਿਰਫ਼ ਫਿਲਮੀ ਡਾਇਲੌਗ"

ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਉਪ-ਨੇਤਾ ਦੇ ਅਹੁਦੇ ਤੋਂ ਹਟਾਉਣ 'ਤੇ ਸੀਐਮ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਲਾਈਨ ਤੋਂ ਬਾਹਰ ਚੱਲ ਰਹੇ ਹਨ। ਚੱਢਾ ਵੱਲੋਂ ਜਾਰੀ ਕੀਤੀ ਵੀਡੀਓ 'ਘਾਇਲ ਹੂੰ ਪਰ ਘਾਤਕ ਹੂੰ' 'ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ, "ਇਹ ਸਿਰਫ਼ ਫਿਲਮੀ ਡਾਇਲੌਗ ਹਨ, ਜਿਵੇਂ 'ਘਾਤਕ' ਅਤੇ 'ਘਾਇਲ' ਦੋ ਫਿਲਮਾਂ ਹਨ।"


4. ਨਸ਼ਿਆਂ ਵਿਰੁੱਧ ਜੰਗ: ਪੁਲਿਸ ਦੀਆਂ 'ਕਾਲੀਆਂ ਭੇਡਾਂ' 'ਤੇ ਕਾਰਵਾਈ

ਬਠਿੰਡਾ ਮਾਮਲੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਮੰਨਿਆ ਕਿ ਪੁਲਿਸ ਵਿੱਚ ਕੁਝ 'ਕਾਲੀਆਂ ਭੇਡਾਂ' ਹਨ ਜੋ ਨਸ਼ਾ ਤਸਕਰਾਂ ਦੀ ਮਦਦ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਪੰਚਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸ਼ੱਕੀ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਉਨ੍ਹਾਂ ਦੁਹਰਾਇਆ ਕਿ ਨਸ਼ਿਆਂ ਵਿਰੁੱਧ ਸਰਕਾਰ ਦੀ 'ਜ਼ੀਰੋ ਟਾਲਰੈਂਸ' ਨੀਤੀ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.