ਤਾਜਾ ਖਬਰਾਂ
ਰਾਜ ਸਭਾ ਮੈਂਬਰ Sant Balbir Singh Seechewal ਨੇ ਪੰਜਾਬ ਦੇ ਮੁੱਖ ਮੰਤਰੀ Bhagwant Mann ਨਾਲ ਮੁਲਾਕਾਤ ਕਰਕੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ‘ਤੇ ਪੱਕੀ ਸੜਕ ਬਣਾਉਣ ਦੇ ਪ੍ਰੋਜੈਕਟ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ। ਇਸ ਪ੍ਰਸਤਾਵ ਅਨੁਸਾਰ ਗਿੱਦੜਪਿੰਡੀ ਤੋਂ ਫਿਲੌਰ ਤੱਕ ਲਗਭਗ 89 ਕਿਲੋਮੀਟਰ ਲੰਮੀ ਅਤੇ 18 ਫੁੱਟ ਚੌੜੀ ਸੜਕ ਤਿਆਰ ਕੀਤੀ ਜਾਣੀ ਹੈ, ਜਿਸ ਨਾਲ ਨਾ ਸਿਰਫ਼ ਬੰਨ੍ਹ ਨੂੰ ਮਜ਼ਬੂਤੀ ਮਿਲੇਗੀ, ਸਗੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਵਾਜਾਈ ਵੀ ਸੁਗਮ ਹੋਵੇਗੀ। ਇਸ ਯੋਜਨਾ ‘ਤੇ ਪਹਿਲੀ ਵਾਰ 12 ਜੂਨ 2023 ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਮੀਟਿੰਗ ਹੋਈ ਸੀ, ਜਿਸ ਦੀ ਅਗਵਾਈ ਉਸ ਵੇਲੇ ਦੇ ਮੰਤਰੀ Meet Hayer ਨੇ ਕੀਤੀ ਸੀ। ਪੰਜਾਬ ਰਾਜ ਮੰਡੀ ਬੋਰਡ ਵੱਲੋਂ ਇਸ ਪ੍ਰੋਜੈਕਟ ਦੀ ਲਾਗਤ ਕਰੀਬ 117 ਕਰੋੜ ਰੁਪਏ ਅੰਦਾਜ਼ੀ ਗਈ ਹੈ ਅਤੇ ਇਸ ਨੂੰ ਨਬਾਰਡ ਦੀ ਮਦਦ ਨਾਲ ਅੰਜ਼ਾਮ ਦਿੱਤਾ ਜਾਣਾ ਹੈ। ਸੰਤ ਸੀਚੇਵਾਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਕੰਮ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਹੜ੍ਹ ਦੇ ਖਤਰੇ ਤੋਂ ਰਾਹਤ ਮਿਲ ਸਕੇ। ਇਸਦੇ ਨਾਲ ਹੀ ਮੰਡਾਲਾ ਛੰਨਾ ਨੇੜੇ ਸੰਵੇਦਨਸ਼ੀਲ ਹਿੱਸੇ ਨੂੰ ਮਜ਼ਬੂਤ ਕਰਨ ਲਈ ਪੱਥਰ ਲਗਾਉਣ, 13 ਸਟੱਡ ਅਤੇ 2 ਸਪਰ ਬਣਾਉਣ ਦਾ ਕੰਮ ਜਾਰੀ ਹੈ, ਜਿਸਨੂੰ ਵੀ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
Get all latest content delivered to your email a few times a month.