ਤਾਜਾ ਖਬਰਾਂ
ਫਾਜ਼ਿਲਕਾ ਵਿੱਚ ਪੁਲਿਸ ਨੇ ਇੱਕ ਸੁਚੱਜੇ ਢੰਗ ਨਾਲ ਚੱਲ ਰਹੇ ਹਨੀਟ੍ਰੈਪ ਗੈਂਗ ਨੂੰ ਬੇਨਕਾਬ ਕਰਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਇਸ ਗੈਂਗ ਵੱਲੋਂ ਇੱਕ 65 ਸਾਲਾ ਬਜ਼ੁਰਗ ਨੂੰ ਆਪਣੇ ਜਾਲ ਵਿੱਚ ਫਸਾ ਕੇ ਅਗਵਾ ਕਰ ਲਿਆ ਗਿਆ ਅਤੇ ਉਸਦੇ ਪਰਿਵਾਰ ਤੋਂ 2.5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਪੀੜਤ ਦੇ ਪੁੱਤਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪਿਤਾ ਘਰੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਉਸਦੇ ਮੋਬਾਈਲ ਤੋਂ ਕਾਲ ਕਰਕੇ ਅਗਵਾਕਾਰਾਂ ਨੇ ਆਪਣੀ ਮੰਗ ਰੱਖੀ।
ਗੈਂਗ ਦੇ ਮੈਂਬਰਾਂ ਨੇ ਸਿਰਫ਼ ਫਿਰੌਤੀ ਹੀ ਨਹੀਂ ਮੰਗੀ, ਸਗੋਂ ਇੱਕ ਔਰਤ ਵੱਲੋਂ ਫੋਨ ਕਰਕੇ ਇਹ ਵੀ ਧਮਕੀ ਦਿੱਤੀ ਗਈ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਬਜ਼ੁਰਗ ‘ਤੇ ਝੂਠਾ ਬਲਾਤਕਾਰ ਮਾਮਲਾ ਦਰਜ ਕਰਵਾ ਦਿੱਤਾ ਜਾਵੇਗਾ ਅਤੇ ਉਸਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਜ਼ੁਰਗ ਦੀ ਇੱਕ ਔਰਤ ਨਾਲ ਪਹਿਲਾਂ ਰਾਜਸਥਾਨ ਵਿੱਚ ਹੋਏ ਇਕ ਸਮਾਗਮ ਦੌਰਾਨ ਜਾਣ-ਪਛਾਣ ਬਣੀ ਸੀ, ਜਿਸਦਾ ਫਾਇਦਾ ਚੁੱਕਦੇ ਹੋਏ ਉਸਨੂੰ ਇਸ ਸਾਜ਼ਿਸ਼ ਵਿੱਚ ਫਸਾਇਆ ਗਿਆ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਟੈਕਨੀਕਲ ਮਦਦ ਨਾਲ ਕੇਵਲ 4 ਘੰਟਿਆਂ ਵਿੱਚ ਦੋਸ਼ੀਆਂ ਦਾ ਪਤਾ ਲਗਾ ਲਿਆ ਅਤੇ ਮਲੋਟ-ਸੀਤੋ ਰੋਡ ‘ਤੇ ਨਾਕਾਬੰਦੀ ਕਰਕੇ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀਆਂ ਵਿੱਚ ਤਿੰਨ ਔਰਤਾਂ ਸਮੇਤ ਮਨਦੀਪ ਸਿੰਘ, ਵੀਰਪਾਲ ਕੌਰ, ਜਸਵੰਤ ਕੁਮਾਰ, ਸੀਮਾ ਰਾਣੀ, ਜਪਿੰਦਰਜੀਤ ਸਿੰਘ ਅਤੇ ਸੰਤੋਸ਼ ਰਾਣੀ ਸ਼ਾਮਲ ਹਨ। ਪੁਲਿਸ ਨੇ ਅਗਵਾ ਕੀਤੇ ਬਜ਼ੁਰਗ ਨੂੰ ਸੁਰੱਖਿਅਤ ਬਚਾ ਲਿਆ ਹੈ ਅਤੇ ਇੱਕ ਗੱਡੀ ਵੀ ਬਰਾਮਦ ਕੀਤੀ ਹੈ, ਜਦਕਿ ਦੋਸ਼ੀਆਂ ਨੂੰ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
Get all latest content delivered to your email a few times a month.