ਤਾਜਾ ਖਬਰਾਂ
ਪੰਜਾਬ ਵਿੱਚ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚ ਸ਼ਾਮਲ ਲਾਡੋਵਾਲ ਟੋਲ ਪਲਾਜ਼ਾ ‘ਤੇ 1 ਅਪ੍ਰੈਲ ਤੋਂ ਟੋਲ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਵੱਲੋਂ ਜਾਰੀ ਨਵੇਂ ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ।
ਨਵੀਆਂ ਦਰਾਂ ਦੇ ਤਹਿਤ ਹੁਣ ਕਾਰ, ਜੀਪ ਅਤੇ ਵੈਨ ਵਰਗੇ ਹਲਕੇ ਵਾਹਨਾਂ ਲਈ ਇੱਕ ਪਾਸੇ ਦਾ ਟੋਲ 220 ਰੁਪਏ ਤੋਂ ਵੱਧ ਕੇ 225 ਰੁਪਏ ਹੋ ਗਿਆ ਹੈ, ਜਦਕਿ ਰਿਟਰਨ ਜਰਨੀ ਲਈ 340 ਰੁਪਏ ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ ਹਲਕੇ ਕਮਰਸ਼ੀਅਲ ਵਾਹਨਾਂ ਅਤੇ ਮਿੰਨੀ ਬੱਸਾਂ ਲਈ ਇੱਕ ਪਾਸੇ ਦਾ ਟੋਲ 365 ਰੁਪਏ ਅਤੇ ਦੋਨੋਂ ਪਾਸਿਆਂ ਲਈ 550 ਰੁਪਏ ਕਰ ਦਿੱਤਾ ਗਿਆ ਹੈ।
ਇਸਦੇ ਨਾਲ ਹੀ ਮਾਸਿਕ ਪਾਸ ਦੀ ਕੀਮਤ 350 ਰੁਪਏ ਤੱਕ ਵਧਾ ਦਿੱਤੀ ਗਈ ਹੈ, ਜਦਕਿ ਸਾਲਾਨਾ ਪਾਸ, ਜਿਸ ਨਾਲ 200 ਯਾਤਰਾਵਾਂ ਦੀ ਸੁਵਿਧਾ ਮਿਲਦੀ ਹੈ, ਹੁਣ 3075 ਰੁਪਏ ਵਿੱਚ ਉਪਲਬਧ ਹੋਵੇਗਾ।
ਖਾਸ ਗੱਲ ਇਹ ਹੈ ਕਿ ਟੋਲ ਪਲਾਜ਼ਾ ‘ਤੇ ਹੁਣ ਕੈਸ਼ ਭੁਗਤਾਨ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਅਤੇ ਸਿਰਫ ਡਿਜ਼ੀਟਲ ਮੋਡ ਜਾਂ FASTag ਰਾਹੀਂ ਹੀ ਟੋਲ ਭੁਗਤਾਨ ਕੀਤਾ ਜਾਵੇਗਾ।
ਅਧਿਕਾਰੀਆਂ ਮੁਤਾਬਕ ਇਹ ਵਾਧਾ ਹਰ ਸਾਲ ਥੋਕ ਕੀਮਤ ਸੂਚਕਾਂਕ (WPI) ਦੇ ਅਧਾਰ ‘ਤੇ ਕੀਤਾ ਜਾਂਦਾ ਹੈ। ਇਸ ਵਿੱਚ ਸੜਕ ਦੀ ਲੰਬਾਈ, ਫਲਾਈਓਵਰ, ਅੰਡਰਪਾਸ ਅਤੇ ਹੋਰ ਸਹੂਲਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸ ਵਾਰ ਦਰਾਂ ਵਿੱਚ ਲਗਭਗ 2.5% ਤੋਂ 10% ਤੱਕ ਦਾ ਵਾਧਾ ਕੀਤਾ ਗਿਆ ਹੈ।
Get all latest content delivered to your email a few times a month.